ਲੋਕਤੰਤਰ ਨੂੰ ਦਰਪੇਸ਼ ਚੁਣੌਤੀਆਂ ਅਤੇ ਭਾਰਤੀ ਨਿਆਪਾਲਿਕਾ ਵਿਸ਼ੇ ਤੇ ਸੈਮੀਨਾਰ ਆਯੋਜਿਤ

ਚੰਡੀਗੜ੍ਹ, 23 ਅਕਤੂਬਰ- ਆਲ ਇੰਡੀਆ ਲਾਇਰਜ਼ ਯੂਨੀਅਨ ਦੀ ਚੰਡੀਗੜ੍ਹ ਇਕਾਈ ਵੱਲੋਂ ‘ਲੋਕਤੰਤਰ ਨੂੰ ਦਰਪੇਸ਼ ਚਣੌਤੀਆਂ ਅਤੇ ਭਾਰਤੀ ਨਿਆਪਾਲਿਕਾ’ ਵਿਸ਼ੇ ਉਤੇ ਇਕ ਰੋਜ਼ਾ ਸੈਮੀਨਾਰ ਯੂਨੀਅਨ ਕੌਮੀ ਨੇਤਾ ਅਤੇ ਇੰਚਾਰਜ ਨੌਰਥ ਜ਼ੋਨ ਸ੍ਰੀ ਗੁਰਮੇਜ ਸਿੰਘ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ।

ਚੰਡੀਗੜ੍ਹ, 23 ਅਕਤੂਬਰ- ਆਲ ਇੰਡੀਆ ਲਾਇਰਜ਼ ਯੂਨੀਅਨ ਦੀ ਚੰਡੀਗੜ੍ਹ ਇਕਾਈ ਵੱਲੋਂ ‘ਲੋਕਤੰਤਰ ਨੂੰ ਦਰਪੇਸ਼ ਚਣੌਤੀਆਂ ਅਤੇ ਭਾਰਤੀ ਨਿਆਪਾਲਿਕਾ’ ਵਿਸ਼ੇ ਉਤੇ ਇਕ ਰੋਜ਼ਾ ਸੈਮੀਨਾਰ ਯੂਨੀਅਨ ਕੌਮੀ ਨੇਤਾ ਅਤੇ ਇੰਚਾਰਜ ਨੌਰਥ ਜ਼ੋਨ ਸ੍ਰੀ ਗੁਰਮੇਜ ਸਿੰਘ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ। ਇਸ ਮੌਕੇ ਉਘੇ ਚਿੰਤਕ ਡਾ. ਪਿਆਰੇ ਲਾਲ ਗਰਗ, ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਮੀਤ ਪ੍ਰਧਾਨ ਸ੍ਰੀ ਰਜਤ ਬਖ਼ਸ਼ੀ, ਲਾਇਬਰੇਰੀ ਸਕੱਤਰ ਸ੍ਰੀ ਗੁਰਦੇਵ ਸਿੰਘ, ਯੂਨੀਅਨ ਦੇ ਚੰਡੀਗੜ੍ਹ ਦੇ ਪ੍ਰਧਾਨ ਕਰਮ ਸਿੰਘ ਵਕੀਲ ਅਤੇ ਸਕੱਤਰ ਮੁਹੰਮਦ ਸ਼ਾਹਨਾਜ਼ ਗੋਰਸੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਲੋਕਾਂ ਦੁਆਰਾ ਬਣਾਈ ਸਰਕਾਰ ਲੋਕਸੇਵਕ ਬਣਨ ਦੀ ਥਾਂ ਆਪਣੇ ਹੀ ਜਨਮਦਾਤੇ ਦੇਸ਼ ਵਾਸੀਆਂ ਦੀ ਮਾਈਬਾਪ ਬਣ ਗਈ ਹੈ। ਵਾਰਤਾਲਾਪ ਕਰਨਾ, ਵੱਖਰੇ ਵਿਚਾਰਾਂ ਨੂੰ ਸੁਣਨਾ ਅਤੇ ਸਵੀਕਾਰਨਾ, ਵਿਰੋਧ ਦਾ ਸਤਿਕਾਰ ਕਰਨਾ, ਪ੍ਰਦਰਸ਼ਨ ਅਤੇ ਬਹਿਸ ਦਾ ਹੱਕ ਦੇਣਾ ਅਤੇ ਅਸਿਹਮਤੀ ਸਮੇਂ ਇਨਕਾਰ ਕਰਨ ਦੇ ਹੱਕ ਦੇਸ਼ ਵਾਸੀਆਂ ਤੋਂ ਖੋਹੇ ਜਾ ਰਹੇ ਹਨ, ਜੋ ਕਿ ਲੋਕਤੰਤਰ ਦੇ ਕਤਲ ਬਰਾਬਰ ਹੈ। ਉਹਨਾਂ ਕਿਹਾ ਕਿ ਜਦੋਂ ਦੇਸ਼ ਦੇ 45 ਫੀਸਦੀ ਨੇਤਾ ਅਪਰਾਧਿਕ ਪਿਛੋਕੜ ਵਾਲੇ ਹੋਣ ਤਾਂ ਵਕੀਲਾਂ ਅਤੇ ਨਿਆ ਪਾਲਿਕਾ ਤੋਂ ਹੀ ਆਮ ਜਨਤਾ ਨੂੰ ਉਮੀਦ ਰਹਿ ਜਾਂਦੀ ਹੈ ਅਤੇ ਭਾਰਤ ਦੀ ਨਿਆਪਾਲਿਕਾ ਨੇ ਅਨੇਕਾਂ ਕੇਸਾਂ ਵਿਚ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਲੋਕ ਦੋਖੀ ਫ਼ੈਸਲੇ ਪਲਟਣ ਲਈ ਮਜ਼ਬੂਰ ਕੀਤਾ ਹੈ।
ਸ੍ਰੀ ਗੁਰਮੇਜ ਸਿੰਘ ਨੇ ਕਿਹਾ ਕਿ 1975 ਤੋਂ 1977 ਤਕ ਦੇਸ਼ ਵਿਚ ਐਮਰਜੈਸੀ ਲਾ ਕੇ ਸਰਕਾਰ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਸੀ। ਆਲ ਇੰਡੀਆ ਲਾਇਰਜ਼ ਯੂਨੀਅਨ ਦੀ ਸਥਾਪਨਾ 1982 ਵਿਚ ਹੋਈ ਅਤੇ ਅਸੀਂ ਅਨੇਕਾਂ ਲੋਕਮੁੱਦਿਆਂ ਉਤੇ ਸੰਘਰਸ਼ ਕੀਤੇ। ਉਹਨਾਂ ਕਿਹਾ ਕਿ ਅੱਜ ਫੇਰ ਭਾਰਤੀਆਂ ਨੂੰ ਆਪਣੀ ਹੋਂਦ ਦੀ ਲੜਾਈ ਲੜਨੀ ਪੈ ਰਹੀ ਹੈ। ਸz ਗੁਰਦੇਵ ਸਿੰਘ ਨੇ ਸੈਮੀਨਾਰ ਦੇ ਵਿਸ਼ੇ ਨੂੰ ਦੇਸ਼ ਦੇ ਮੌਜੂਦਾ ਹਾਲਤਾਂ ਅਨੁਸਾਰ ਢੁਕਵਾਂ ਕਿਹਾ।
ਇਸਤੋਂ ਪਹਿਲਾਂ ਸ੍ਰੀ ਰਜਤ ਬਖਸ਼ੀ ਨੇ ਸੈਮੀਨਾਰ ਵਿਚ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਕਰਮ ਸਿੰਘ ਵਕੀਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਮੁਹੰਮਦ ਸ਼ਾਹਨਾਜ਼ ਗੋਰਸੀ ਨੇ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਵਸ੍ਰੀ ਸਗੀਰ ਅਹਿਮਦ, ਰਕੇਸ਼ ਗੁਪਤਾ, ਆਰ. ਐਸ. ਸਾਥੀ, ਅਸ਼ੋਕ ਰਾਣਾ, ਬਲਜੀਤ ਕੌਰ ਭੁੱਲਰ, ਨੀਰੂ ਸ਼ਰਮਾ, ਵਿਸ਼ਾਲੀ, ਸੁਨੀਲ ਨਾਰੰਗ, ਐਸ. ਐਸ ਰਾਣਾ, ਪੀ. ਸੀ. ਕੁੰਡਲ, ਹਰਗੁਣ ਸਿੰਘ ਭਾਟੀਆ, ਸੁਨੀਲ ਕੁਮਾਰ, ਭੁਪਿੰਦਰ ਸਿੰਘ ਸਾਂਗਵਾਨ, ਕੰਵਲਜੀਤ ਸਿੰਘ, ਰਾਣਾ ਪ੍ਰਤਾਪ ਸਿੰਘ ਗਿੱਲ, ਪਵਨ ਕੁਮਾਰ, ਜਗਤਾਰ ਸਿੰਘ, ਰਮਿੰਦਰਪਾਲ ਸਿੰਘ, ਅਮਰਜੀਤ ਸ਼ਰਮਾ, ਅਮਰ ਨਾਥ, ਸੁਨੀਲ ਕੁਮਾਰ ਆਰੀਆ, ਬੀ. ਐਸ. ਬਿਸ਼ਟ, ਅਮਨਦੀਪ ਸਿੰਘ, ਜਸਵੀਰ ਸਿੰਘ, ਸੰਜੀਵ ਕੁਮਾਰ, ਹੇਮੰਤ, ਪ੍ਰਵੀਨ ਕੁਮਾਰ, ਪੀ. ਕੇ. ਭਾਟੀਆ, ਕਰਮ ਕੁਮਾਰ ਪਵਾਰ, ਮਨਜੀਤ ਸ਼ਰਮਾ, ਵਿਸ਼ਾਲ ਕੁਮਾਰ ਅਤੇ ਰਨਵੀਰ ਸਿੰਘ ਸਮੇਤ ਇਕ ਸੌ ਤੋਂ ਵੱਧ ਵਕੀਲਾਂ ਨੇ ਸ਼ਮੂਲੀਅਤ ਕੀਤੀ।