
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਵਲੋਂ 30 ਗ੍ਰਾਮ ਹੈਰੋਇਨ ਅਤੇ ਹਥਿਆਰਾਂ ਸਮੇਤ ਚਾਰ ਵਿਅਕਤੀ ਕਾਬੂ ਫਿਰੋਜਪੁਰ ਤੋਂ ਸਸਤੇ ਭਾਅ ਹੈਰੋਇਨ ਲਿਆ ਕੇ ਖਰੜ, ਮੁਹਾਲੀ ਖੇਤਰ ਵਿੱਚ ਕਰਦੇ ਸੀ ਸਪਲਾਈ
ਐਸ ਏ ਐਸ ਨਗਰ, 23 ਅਕਤੂਬਰ - ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਥਾਣਾ ਫੇਜ਼ 4 ਦੀ ਟੀਮ ਵੱਲੋਂ 4 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 1 ਦੇਸੀ ਪਿਸਤੌਲ ਸਮੇਤ 2 ਜਿੰਦਾ ਕਾਰਤੂਸ, 11 ਕਾਰਤੂਸ 0.32 ਬੋਰ, 30 ਗ੍ਰਾਮ ਹੈਰੋਇਨ ਅਤੇ 1 ਮਾਰੂਤੀ ਕਾਰ ਬਰਾਮਦ ਕੀਤੀ ਗਈ ਹੈ।
ਐਸ ਏ ਐਸ ਨਗਰ, 23 ਅਕਤੂਬਰ - ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਥਾਣਾ ਫੇਜ਼ 4 ਦੀ ਟੀਮ ਵੱਲੋਂ 4 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 1 ਦੇਸੀ ਪਿਸਤੌਲ ਸਮੇਤ 2 ਜਿੰਦਾ ਕਾਰਤੂਸ, 11 ਕਾਰਤੂਸ 0.32 ਬੋਰ, 30 ਗ੍ਰਾਮ ਹੈਰੋਇਨ ਅਤੇ 1 ਮਾਰੂਤੀ ਕਾਰ ਬਰਾਮਦ ਕੀਤੀ ਗਈ ਹੈ।
ਐਸ ਟੀ ਐਫ ਦੇ ਡੀ ਐਸ ਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਐਸ ਟੀ ਐਫ ਐਸ ਏ ਐਸ ਨਗਰ ਨੂੰ ਖੂਫੀਆ ਇਤਲਾਹ ਮਿਲੀ ਸੀ ਕਿ ਸੁਖਦੇਵ ਉਰਫ ਸੁੱਖਾ ਵਾਸੀ ਪਿੰਡ ਮੰਗਲਪੁਰ ਥਾਣਾ ਸਦਰ ਨਿਰਵਾਣਾ ਜਿਲ੍ਹਾ ਜੀਂਦ (ਹਰਿਆਣਾ), ਤੇਜਿੰਦਰ ਸਿੰਘ ਉਰਫ ਤੇਜੀ ਵਾਸੀ ਪਿੰਡ ਕੰਬਾਲੀ ਥਾਣਾ ਬੱਸੀ ਪਠਾਣਾ ਜਿਲ੍ਹਾ ਫਤਿਹਗੜ੍ਹ ਸਾਹਿਬ, ਸਮਰ ਸਿੰਘ ਉਰਫ ਸਮਰਾ ਵਾਸੀ ਪਿੰਡ ਮੁਸਤੇ ਕੇ ਥਾਣਾ ਆਰਿਫ ਕੇ ਜਿਲ੍ਹਾ ਫਿਰੋਜ਼ਪੁਰ ਅਤੇ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਪਿੰਡ ਜਾਮਾ ਰੱਖਈਆ ਹਿਠਾਰ ਥਾਣਾ ਮਮਦੋਟ ਜਿਲ੍ਹਾ ਫਿਰੋਜ਼ਪੁਰ (ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ) ਆਪਣੇ ਗਾਹਕਾਂ ਨੂੰ ਹੈਰੋਇੰਨ ਵੇਚਣ ਲਈ ਮਾਰੂਤੀ ਵਿੱਚ ਸਵਾਰ ਹੋ ਕੇ ਮੁਹਾਲੀ ਏਰੀਆ ਵਿੱਚ ਆਏ ਹੋਏ ਹਨ। ਜਿਹਨਾਂ ਪਾਸ ਅੱਜ ਨਜਾਇਜ਼ ਅਸਲਾ ਵੀ ਹੈ। ਜੇਕਰ ਉਕਤ ਵਿਕਅਤੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਪਾਸੋ ਹੈਰੋਇੰਨ ਅਤੇ ਨਜਾਇਜ਼ ਅਸਲਾ ਬ੍ਰਾਮਦ ਹੋ ਸਕਦਾ ਹੈ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਸੰਬੰਧੀ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਦੀ ਹਦਾਇਤ ਤੇ ਐਸ ਆਈ ਹਾਕਮ ਸਿੰਘ ਨੂੰ ਸਮੇਤ ਪੁਲੀਸ ਪਾਰਟੀ ਦੇ ਮਦਨਪੁਰ ਚੌਕ ਵਿਖੇ ਨਾਕਾਬੰਦੀ ਕਰਕੇ ਉਕਤ ਵਿਅਕਤੀਆਂ ਨੂੰ ਕਾਰ ਸਮੇਤ ਕਾਬੂ ਕੀਤਾ ਗਿਆ। ਜਿਹਨਾਂ ਪਾਸੋਂ 30 ਗ੍ਰਾਮ ਹੈਰੋਇਨ, ਇੱਕ ਦੇਸੀ ਕੱਟਾ ਸਮੇਤ 2 ਦੇਸੀ ਜਿੰਦਾ ਕਾਰਤੂਸ ਅਤੇ 10 ਜਿੰਦਾ ਰੌਂਦ ਕੇ ਐਫ 32 ਐਸ ਬੀ ਡਬਲਯੂ. ਐਲ ਬਰਾਮਦ ਹੋਏ।
ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸੁਖਦੇਵ ਉਰਫ ਸੁੱਖਾ ਨੇ ਦੱਸਿਆ ਕਿ ਉਸਦੇ ਵਿਰੁੱਧ ਪਹਿਲਾਂ ਵੀ ਸੀ ਆਈ ਏ ਨਿਰਵਾਣਾ (ਹਰਿਆਣਾ) ਅਤੇ ਥਾਣਾ ਸਦਰ ਨਿਰਵਾਣਾ ਵਿਚ 4 ਮੁਕੱਦਮੇ ਦਰਜ ਹਨ ਜਿਹਨਾਂ ਵਿੱਚ ਉਹ ਭਗੌੜਾ ਹੈ ਅਤੇ ਆਪਣੀ ਗ੍ਰਿਫਤਾਰੀ ਤੋਂ ਬੱਚਦਾ ਘਰੋਂ ਭੱਜਿਆ ਹੋਇਆ ਹੈ। ਉਹ ਪਿਛਲੇ 8 ਮਹਿਨੇ ਤੋਂ ਸੰਤੇ ਮਾਜਰਾ ਵਿੱਚ ਬਣੀ ਇੱਕ ਸੁਸਾਇਟੀ ਵਿਚ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿ ਰਿਹਾ ਸੀ ਅਤੇ ਫਿਰੋਜ਼ਪੁਰ ਤੋਂ ਸਸਤੇ ਰੇਟ ਤੇ ਹੈਰੋਇਨ ਲਿਆ ਕੇ ਖਰੜ ਵਿੱਚ ਆਪਣੇ ਗਾਹਕਾਂ ਨੂੰ ਮਹਿੰਗੇ ਰੇਟ ਤੇ ਵੇਚਦਾ ਹੈ। ਉਹਨਾਂ ਦੱਸਿਆ ਕਿ ਤੇਜਿੰਦਰ ਸਿੰਘ (ਜੋ ਪਿੰਡ ਕੰਬਾਲੀ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਵਸਨੀਕ ਹੈ) ਇਸ ਦੇ ਨਾਲ ਹੀ ਰਹਿੰਦਾ ਹੈ ਅਤੇ ਜਦੋਂ ਵੀ ਬਾਹਰ ਹੈਰੋਇਨ ਦੀ ਸਪਲਾਈ ਦੇਣ ਜਾਂਦੇ ਹਨ ਤਾਂ ਇਹ ਗੱਡੀ ਚਲਾ ਕੇ ਜਾਂਦਾ ਹੈ।
ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਮਰ ਸਿੰਘ ਉਰਫ ਸਮਰਾ ਨੇ ਦੱਸਿਆ ਕਿ ਉਹ ਇੰਨ ਡਰਾਇਵ ਵਿੱਚ ਗੱਡੀ ਚਲਾਉਂਦਾ ਹੈ ਅਤੇ ਉਸਦੇ ਵਿਰੁਧ ਥਾਣਾ ਐਸ ਐਸ ਓ ਸੀ ਫਾਜ਼ਿਲਕਾ ਵਿਖੇ ਮੁਕੱਦਮਾ ਦਰਜ ਹੈ, ਜਿਸ ਵਿੱਚ ਉਸ ਅਤੇ ਉਸਦੇ ਸਾਥੀਆਂ ਤੋਂ 3 ਕਿਲੋ ਹੈਰੋਇਨ ਅਤੇ 250 ਗ੍ਰਾਮ ਅਫੀਮ ਬ੍ਰਾਮਦ ਹੋਈ ਸੀ। ਉਹ ਕਰੀਬ 3 ਸਾਲ ਕਰੀਬ ਜੇਲ ਵਿੱਚ ਰਿਹਾ ਹੈ। ਇਸ ਵਿਅਕਤੀ ਦੇ ਖਿਲਾਫ ਥਾਣਾ ਸ੍ਰੀ ਕਰਨਪੁਰ ਸਾਹਿਬ ਜਿਲਾ ਗੰਗਾ ਨਗਰ (ਰਾਜਸਥਾਨ) ਵਿਖੇ ਐਨ ਡੀ ਪੀ ਐਸ ਐਕਟ ਦੇ ਤਹਿਤ ਵੀ 1 ਮਾਮਲਾ ਦਰਜ ਹੈ।
ਉਹਨਾਂ ਦੱਸਿਆ ਕਿ ਚੌਥੇ ਵਿਅਕਤੀ ਲਵਪ੍ਰੀਤ ਸਿੰਘ ਉਰਫ ਲਵ ਵਿਰੁੱਧ ਪਹਿਲਾਂ ਵੀ ਐਸ ਟੀ ਐਫ ਫੇਜ਼-4 ਮੁਹਾਲੀ ਵਿਖੇ ਮਾਮਲਾ ਦਰਜ ਹੈ। ਉਸਦੇ ਕਬਜੇ ਵਿੱਚ 60 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਸੀ। ਉਹਨਾਂ ਦੱਸਿਆ ਕਿ ਇਹ ਚਾਰੇ ਫਿਰੋਜ਼ਪੁਰ ਖਤਰ ਤੋਂ ਸਸਤੇ ਰੇਟ ਤੇ ਹੈਰੋਇਨ ਖਰੀਦ ਕੇ ਮੁਹਾਲੀ, ਖਰੜ ਵਿਖੇ ਆਪਣੇ ਗਾਹਕਾਂ ਨੂੰ ਮਹਿੰਗੇ ਰੇਟ ਤੇ ਵੇਚਦੇ ਹਨ। ਜਦੋਂ ਇਹ ਹੈਰੋਇਨ ਲੈ ਕਰ ਆਉਂਦੇ ਹਨ ਤਾਂ ਮੁਹਾਲੀ, ਬਲੌਂਗੀ, ਖਰੜ ਅਤੇ ਨਵਾਂ ਗਰਾਉਂ ਤੇ ਏਰੀਆ ਵਿਚ ਅਲਗ-ਅਲਗ ਟਿਕਾਣਿਆਂ ਤੇ ਠਹਿਰਦੇ ਹਨ।
ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਦਾ ਪੁਲੀਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।
