ਪੰਜਾਬ ਯੂਨੀਵਰਸਿਟੀ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਬਣੀ ਕ੍ਰਿਤਿਕਾ ਕੰਵਰ

ਜ਼ੀਰਕਪੁਰ 5 ਫਰਵਰੀ- ਹਿਮਾਚਲ ਦੇ ਸ਼ਿਮਲਾ ਜਿਲੇ ਦੀ ਬੇਟੀ ਕ੍ਰਿਤੀਕਾ ਕਵਰ ਦੀ ਯਾਤਰਾ ਹੋਰਨਾਂ ਬੱਚਿਆਂ ਨੂੰ ਉਤਸਾਹਿਤ ਕਰਨ ਵਾਲੀ ਹੈ| ਸ਼ਿਮਲਾ ਜ਼ਿਲੇ ਦੇ ਜੁੰਗਾ ਪਿੰਡ ਵਿੱਚ ਜਨਮੀ ਕ੍ਰਿਤਿਕਾ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਸੋਲਨ ਦੇ ਬਲੌਸਮ ਸਕੂਲ ਵਿੱਚ ਮੁਕੰਮਲ ਕਰਦਿਆਂ ਹੋਇਆਂ ਕ੍ਰਿਕਟ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ|

 ਕ੍ਰਿਕਟ ਵਿੱਚ ਹੋਰ ਜਿਆਦਾ ਬਿਹਤਰੀਨ ਪ੍ਰਦਰਸ਼ਨ ਦੇ ਲਈ ਜ਼ੀਰਕਪੁਰ ਅਤੇ ਦਿੱਲੀ ਦਾ ਰੁੱਖ ਕਰਦਿਆਂ ਹੋਇਆਂ ਉਹਨਾਂ ਨੇ ਇਸ਼ਨ ਕਿਸ਼ਨ ਦੇ ਕੋਚ ਉਤਮ ਮਜੂਮ੍ਦਾਰ ਤੋਂ ਕੋਚਿੰਗ ਲਿੱਤੀ| ਕੋਚਿੰਗ ਤੋਂ ਬਾਅਦ ਉਸਦੇ ਖੇਲ ਵਿੱਚ ਹੋਰ ਜਿਆਦਾ ਨਿਖਾਰ ਆਇਆ| ਕ੍ਰਿਤਿਕਾ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਤੋਂ ਅੰਡਰ 19 ਖੇਲ ਚੁੱਕੀ ਹੈ ਅਤੇ ਹੁਣ ਉਹ ਅੰਡਰ 23 ਵਿੱਚ ਖੇਲ ਰਹੀ ਹੈ|
 ਉਸ ਦੀ ਮਿਹਨਤ ਅਤੇ ਉਸ ਦੀ ਲਗਨ ਦਾ ਨਤੀਜਾ ਇਹ ਹੈ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮਹਿਲਾ ਕ੍ਰਿਕਟ ਟੀਮ  ਵਿਚ੍ ਸ਼ਾਮਿਲ ਹੋ ਗਈ ਅਤੇ  ਅੱਜ ਹੀ ਉਸ ਨੂੰ ਟੀਮ ਦਾ ਕਪਤਾਨ ਬਣਨ ਦਾ ਵੱਡਾ ਸਨਮਾਨ ਮਿਲਿਆ ਹੈ। ਇਹ ਉਸਦੇ ਉਜਵਲ ਭਵਿੱਖ ਵਲ ਇੱਕ ਵੱਡਾ ਕਦਮ ਹੈ| ਉਸਦੀ ਇਹ ਉੱਚੀ  ਉੜਾਨ ਮਹਿਲਾ ਕ੍ਰਿਕਟ ਵਿੱਚ ਨਵੀਆਂ ਉਚਾਈਆਂ ਨੂੰ ਛੂਣ ਦੀ ਪ੍ਰੇਰਨਾ ਦਿੰਦਾ ਹੈ|