ਵਿਦਿਆਰਥੀਆਂ ਨੇ ‘ਸਮਕਾਲੀ ਸਮਾਜ ਅਤੇ ਔਰਤ ਮਰਦ ਸਮਾਨਤਾ ਦੇ ਮੁੱਖ ਸਰੋਕਾਰ’ ਵਿਸ਼ੇ ‘ਤੇ ਗੰਭੀਰ ਸੰਵਾਦ ਰਚਾਇਆ
ਮਾਹਿਲਪੁਰ, 5 ਫਰਵਰੀ- ਇੱਥੋ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੰਜਾਬੀ ਵਿਭਾਗ ਵੱਲੋਂ ਕਰਵਾਏ ਵਿਸ਼ੇਸ਼ ਸਮਾਰੋਹ ਮੌਕੇ ਕਾਲਜ ਦੀਆਂ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਵਿਚਕਾਰ ‘ਸਮਕਾਲੀ ਸਮਾਜ ਅਤੇ ਔਰਤ ਮਰਦ ਸਮਾਨਤਾ ਦੇ ਮੁੱਖ ਸਰੋਕਾਰ’ ਵਿਸ਼ੇ ‘ਤੇ ਗੰਭੀਰ ਸੰਵਾਦ ਰਚਾਇਆ ਗਿਆ।
ਮਾਹਿਲਪੁਰ, 5 ਫਰਵਰੀ- ਇੱਥੋ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੰਜਾਬੀ ਵਿਭਾਗ ਵੱਲੋਂ ਕਰਵਾਏ ਵਿਸ਼ੇਸ਼ ਸਮਾਰੋਹ ਮੌਕੇ ਕਾਲਜ ਦੀਆਂ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਵਿਚਕਾਰ ‘ਸਮਕਾਲੀ ਸਮਾਜ ਅਤੇ ਔਰਤ ਮਰਦ ਸਮਾਨਤਾ ਦੇ ਮੁੱਖ ਸਰੋਕਾਰ’ ਵਿਸ਼ੇ ‘ਤੇ ਗੰਭੀਰ ਸੰਵਾਦ ਰਚਾਇਆ ਗਿਆ।
ਇਸ ਮੌਕੇ ਗਰੈਜੂਏਟ ਅਤੇ ਵੱਖ ਵੱਖ ਪੋਸਟ ਗਰੈਜੂਏਟ ਕੋਰਸਾਂ ਦੇ ਵਿਦਿਆਰਥੀਆਂ ਨੇ ਉਕਤ ਵਿਸ਼ੇ ‘ਤੇ ਖੁੱਲ੍ਹੇ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ ਅਜੀਤ ਲੰਗੇਰੀ, ਪ੍ਰੋ ਜ਼ੋਰਾਵਰ ਸਿੰਘ, ਪਿ੍ਰੰ ਡਾ ਪਰਵਿੰਦਰ ਸਿੰਘ, ਸਰਪੰਚ ਬਲਵਿੰਦਰ ਸਿੰਘ ਮਨੌਲੀਆ ਅਤੇ ਪ੍ਰੇਮਜੀਤ ਸਿੰਘ ਹੁਸ਼ਿਆਰਪੁਰ ਨੇ ਸ਼ਿਰਕਤ ਕੀਤੀ। ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਅਜਿਹੇ ਸਮਾਰੋਹਾਂ ਵਿੱਚ ਸ਼ਮੂਲੀਅਤ ਕਰਕੇ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਹੁੰਦਾ ਹੈ।
ਇਸ ਮੌਕੇ ਵਿਦਿਆਰਥਣ ਤਨਵੀਰ ਨੇ ਨਾਰੀਵਾਦ ਦੇ ਸਿਧਾਂਤ ਅਤੇ ਇਸਦੇ ਵੱਖ ਵੱਖ ਵਿਕਾਸ ਪੜਾਵਾਂ ਬਾਰੇ ਪੀਪੀਟੀ ਸਾਂਝੀ ਕੀਤੀ। ਇਸ ਉਪਰੰਤ ਵਿਦਿਆਰਥਣ ਰੂਬਲ, ਜਸ਼ਨਪ੍ਰੀਤ ਕੌਰ, ਅਰਚਨਾ, ਰੁਕਮਣੀ, ਕਨਿਕਾ, ਹਰਜਿੰਦਰ ਕੌਰ, ਪਾਇਲ, ਸਾਧਨਾ, ਖੁਸ਼ੀ, ਸਕੀਨਾ ਨੇ ਇਕ ਪੈਨਲ ਚਰਚਾ ਵਿੱਚ ਸਮਕਾਲੀ ਸਮਾਜ ਵਿੱਚ ਔਰਤ ਮਰਦ ਭੇਦਭਾਵ ਨਾਲ ਜੁੜੇ ਵੱਖ ਵੱਖ ਪੱਖਾਂ ਨੂੰ ਤਰਕਪੂਰਨ ਢੰਗ ਨਾਲ ਪੇਸ਼ ਕਰਦਿਆਂ ਸਰੋਤਿਆਂ ਦੀ ਪ੍ਰਸ਼੍ਰੰਸਾ ਹਾਸਿਲ ਕੀਤੀ।
ਸਮਾਰੋਹ ਦੌਰਾਨ ਹਾਜ਼ਰ ਸਰੋਤੇ ਵਿਦਿਆਰਥੀਆਂ ਨੇ ਵਰਤਮਾਨ ਦੌਰ ਵਿੱਚ ਔਰਤਾਂ ਦੀ ਅਸਰੱੁਖਿਆ ਅਤੇ ਸਮਾਨਤਾ ਦੇ ਅਸਲ ਅਰਥਾਂ ਸਮੇਤ ਅਨੇਕਾਂ ਮੁੱਦਿਆਂ ‘ਤੇ ਸਬੰਧਤ ਪੈਨਲ ਨਾਲ ਸਵਾਲ ਜਵਾਬ ਕੀਤੇ। ਇਸ ਮੌਕੇ ਮੁੱਖ ਮਹਿਮਾਨ ਪ੍ਰੋ ਅਜੀਤ ਲੰਗੇਰੀ ਨੇ ਵਿਦਿਆਰਥੀਆਂ ਦੇ ਅਜਿਹੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਸਮਾਜ ਵਿੱਚ ਔਰਤ ਮਰਦ ਨੂੰ ਜ਼ਿੰਦਗੀ ਰੂਪੀ ਗੱਡੀ ਦੇ ਦੋ ਪਹੀਏ ਦੱਸਿਆ। ਪ੍ਰੇਮਜੀਤ ਸਿੰਘ ਹੁਸ਼ਿਆਰਪੁਰ ਨੇ ਔਰਤਾਂ ਨੂੰ ਆਪਣੀ ਆਜ਼ਾਦੀ, ਬਰਾਬਰੀ ਅਤੇ ਸਮਾਨਤਾ ਲਈ ਖੁਦ ਉੱਦਮਸ਼ੀਲ ਹੋਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਪੈਨਲ ਚਰਚਾ ਵਿੱਚ ਸ਼ਾਮਿਲ ਅਤੇ ਸਵਾਲ ਜਵਾਬ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਰੋਹ ਮੌਕੇ ਮੰਚ ਦੀ ਕਾਰਵਾਈ ਵਿਦਿਆਰਥਣ ਰੂਬਲ ਨੇ ਚਲਾਈ ਅਤੇ ਸਮਾਰੋਹ ਦੇ ਕੁਸ਼ਲ ਪ੍ਰਬੰਧਾਂ ਵਿੱਚ ਪ੍ਰੋ ਤਜਿੰਦਰ ਸਿੰਘ, ਡਾ ਜੇ ਬੀ ਸੇਖੋਂ ਅਤੇ ਡਾ ਆਰਤੀ ਸ਼ਰਮਾ ਨੇ ਯੋਗਦਾਨ ਪਾਇਆ। ਇਸ ਮੌਕੇ ਵਿਦਿਆਰਥੀ ਅਤੇ ਸਟਾਫ ਮੈਂਬਰ ਹਾਜ਼ਰ ਸਨ।
