ਖਾਲਸਾ ਕਾਲਜ ਮਾਹਿਲਪੁਰ ਦੇ ਕੰਪਿਊਟਰ ਵਿਭਾਗ ਵੱਲੋਂ ਟੈਕਨੀਕਲ ਫੈਸਟੀਵਲ ਗੀਗਾ ਗਰਿੱਡ ਉਤਸ਼ਾਹ ਨਾਲ ਮਨਾਇਆ
ਮਾਹਿਲਪੁਰ, 7 ਮਾਰਚ- ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਕੰਪਿਊਟਰ ਵਿਭਾਗ ਵੱਲੋਂ ਇੱਕ ਟੈਕਨੀਕਲ ਫੈਸਟੀਵਲ 'ਗੀਗਾ ਗਰਿੱਡ 2025' ਦਾ ਆਯੋਜਨ ਕੀਤਾ ਗਿਆ। ਇਸ ਫੈਸਟੀਵਲ ਵਿੱਚ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਸਮੇਤ ਖੇਤਰ ਦੇ ਕਾਲਜਾਂ ਐਸਡੀ ਕਾਲਜ ਹੁਸ਼ਿਆਰਪੁਰ, ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ ਚੱਗਰਾਂ, ਐਸਐਚਐਸਐਮ ਕਾਲਜ ਫਾਰ ਵੂਮੈਨ ਚੇਲਾ ਮਖਸੂਸਪੁਰ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸੁਖਵਿੰਦਰ ਸਿੰਘ ਇੰਸਪੈਕਟਰ ਫੂਡ ਐਂਡ ਸਿਵਲ ਸਪਲਾਈ, ਸਕੂਲ ਅਧਿਆਪਕ ਮੈਡਮ ਮਮਤਾ, ਇੰਜੀਨੀਅਰ ਤਰਲੋਚਨ ਸਿੰਘ ਅਤੇ ਪੀਐਨਬੀ ਦੇ ਸੀਨੀਅਰ ਮੈਨੇਜਰ ਹਰਦਿਲ ਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਹਾਜ਼ਰ ਮਹਿਮਾਨਾਂ ਅਤੇ ਵਿਦਿਆਰਥੀਆਂ ਲਈ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਕਿਹਾ ਕਿ ਅੱਜ ਕੱਲ ਸੂਚਨਾ ਸੰਚਾਰ ਤਕਨਾਲੋਜੀ ਦੇ ਯੁਗ ਵਿੱਚ ਅਜਿਹੇ ਟੈਕਨੀਕਲ ਫੈਸਟੀਵਲਾਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਦੀ ਸ਼ਖਸ਼ੀਅਤ ਦਾ ਸਰਬਪੱਖੀ ਵਿਕਾਸ ਹੁੰਦਾ ਹੈ।
ਇਸ ਮੌਕੇ ਵਿਦਿਆਰਥੀਆਂ ਨੇ ਫੈਸਟੀਵਲ ਵਿੱਚ ਆਯੋਜਿਤ ਵੱਖ-ਵੱਖ ਗਤੀਵਿਧੀਆਂ ਜਿਵੇਂ ਟੈਕ ਟਾੱਕ, ਲੋਜਿਕ ਵਰਲਪੂਲ, ਨੈਟ ਸੇਵਈ, ਵੈੱਬ ਪੋਰਟਲ ਡਿਵੈਲਪਮੈਂਟ, ਲੋਗੋ ਡਿਜ਼ਾਇਨਿੰਗ ਐਡਮੈਡ ਸ਼ੋਅ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵੱਖ-ਵੱਖ ਇਨਾਮ ਪ੍ਰਾਪਤ ਕੀਤੇ। ਇਹਨਾਂ ਵੰਨਗੀਆਂ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਇਨਾਮ ਹਾਸਲ ਕਰਕੇ ਓਵਰ ਆਲ ਟਰਾਫੀ ਜਿੱਤੀ ਜਦਕਿ ਦੂਜੇ ਸਥਾਨ ਤੇ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ ਅਤੇ ਐਸਐਚਐਸਐਮ ਕਾਲਜ, ਚੇਲਾ ਮਖਸੂਸਪੁਰ ਤੀਜੇ ਸਥਾਨ ਤੇ ਰਿਹਾ।
ਇਸ ਮੌਕੇ ਹਾਜ਼ਰ ਮਹਿਮਾਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਪ੍ਰੀਤ ਕੌਰ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਿੱਖ ਵਿਦਿਅਕ ਕੌਂਸਲ ਦੇ ਅਹੁਦੇਦਾਰ ਵੀਰਇੰਦਰ ਸ਼ਰਮਾ, ਕੰਪਿਊਟਰ ਵਿਭਾਗ ਦੇ ਅਧਿਆਪਕਾਂ ਵਿੱਚ ਮਨਪ੍ਰੀਤ ਸਿੰਘ, ਵਰਿੰਦਰ ਸਿੰਘ, ਦੀਪਤੀ ਵਰਮਾ, ਹਰਮਿੰਦਰ ਕੌਰ, ਨੇਹਾ, ਨੰਦਿਕਾ, ਗੁਰਜੋਤ ਕੌਰ, ਆਕਾਸ਼ਦੀਪ ਕੌਰ, ਨਵਜੋਤ ਕੌਰ, ਰਾਜਵਿੰਦਰ ਕੌਰ, ਸ਼ਵੇਤਾ ਅਤੇ ਤਕਨੀਕੀ ਸਹਾਇਕ ਸਰਬਜੀਤ ਸਿੰਘ ਵੀ ਹਾਜ਼ਰ ਸਨ।