
ਰਾਮਲੀਲਾ ਦੇ ਤੀਜੇ ਦਿਨ ਸੀਤਾ ਸਵਯੰਬਰ ਲੀਲਾ ਦਾ ਮੰਚਨ ਕੀਤਾ ਗਿਆ
ਐਸ ਏ ਐਸ ਨਗਰ, 17 ਅਕਤੂਬਰ - ਸਥਾਨਕ ਫੇਜ਼-1 ਵਿਖੇ ਸ਼੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ ਵੱਲੋਂ ਰਾਮਲੀਲਾ ਦੇ ਤੀਜੇ ਦਿਨ ਧਨੁਸ਼ ਯੱਗ, ਪਰਸ਼ੂਰਾਮ-ਲਕਸ਼ਮਣ ਸੰਵਾਦ ਅਤੇ ਸੀਤਾ ਸਵਯੰਬਰ ਦਾ ਮੰਚਨ ਕੀਤਾ ਗਿਆ।
ਐਸ ਏ ਐਸ ਨਗਰ, 17 ਅਕਤੂਬਰ - ਸਥਾਨਕ ਫੇਜ਼-1 ਵਿਖੇ ਸ਼੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ ਵੱਲੋਂ ਰਾਮਲੀਲਾ ਦੇ ਤੀਜੇ ਦਿਨ ਧਨੁਸ਼ ਯੱਗ, ਪਰਸ਼ੂਰਾਮ-ਲਕਸ਼ਮਣ ਸੰਵਾਦ ਅਤੇ ਸੀਤਾ ਸਵਯੰਬਰ ਦਾ ਮੰਚਨ ਕੀਤਾ ਗਿਆ। ਇਸ ਮੌਕੇ ਮਿਥਿਲਾ ਦੇ ਰਾਜਾ ਜਨਕ ਨੇ ਆਪਣੀ ਬੇਟੀ ਸੀਤਾ ਦੇ ਵਿਆਹ ਲਈ ਸਵਯੰਬਰ ਦਾ ਆਯੋਜਨ ਕੀਤਾ। ਜਿਸ ਵਿੱਚ ਸ਼ਰਤ ਰੱਖੀ ਗਈ ਕਿ ਜਾਨਕੀ ਦਾ ਵਿਆਹ ਉਸ ਨਾਲ ਹੋਵੇਗਾ ਜੋ ਸ਼ਿਵ ਦਾ ਧਨੁਸ਼ ਤੋੜੇਗਾ।
ਰਾਜਾ ਜਨਕ ਦੇ ਸੱਦੇ ਤੇ ਕਈ ਦੇਸ਼ਾਂ ਦੇ ਰਾਜਿਆਂ ਦੇ ਨਾਲ-ਨਾਲ ਗੁਰੂ ਵਿਸ਼ਵਾਮਿੱਤਰ ਦੇ ਨਾਲ ਰਾਮ ਲਕਸ਼ਮਣ ਵੀ ਆਉਂਦੇ ਹਨ। ਸਾਰੇ ਰਾਜੇ ਇੱਕ-ਇੱਕ ਕਰਕੇ ਧਨੁਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ ਪਰ ਕੋਈ ਉਸ ਨੂੰ ਹਿਲਾ ਤਕ ਨਹੀਂ ਪਾਉਂਦਾ। ਫਿਰ ਰਿਸ਼ੀ ਵਿਸ਼ਵਾਮਿੱਤਰ, ਰਾਮ ਨੂੰ ਇਸ਼ਾਰੇ ਨਾਲ ਧਨੁਸ਼ ਨੂੰ ਤੋੜਨ ਦਾ ਹੁਕਮ ਦਿੰਦੇ ਹਨ ਅਤੇ ਜਿਵੇਂ ਹੀ ਸ਼੍ਰੀ ਰਾਮ ਧਨੁਸ਼ ਚੁੱਕਦੇ ਹਨ ਉਹ ਟੁੱਟ ਜਾਂਦਾ ਹੈ।
ਇਸਦੇ ਨਾਲ ਹੀ ਗੁੱਸੇ ਵਿੱਚ ਆਏ ਪਰਸ਼ੂਰਾਮ ਉੱਥੇ ਪਹੁੰਚ ਜਾਂਦੇ ਹਨ। ਇਸ ਤੋਂ ਬਾਅਦ ਲਕਸ਼ਮਣ ਅਤੇ ਪਰਸ਼ੂਰਾਮ ਵਿਚਕਾਰ ਗਰਮਾ-ਗਰਮ ਗੱਲਬਾਤ ਹੁੰਦੀ ਹੈ। ਇਸ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਅਤੇ ਸੀਤਾ ਜੀ ਦਾ ਵਿਆਹ ਬਹੁਤ ਧੂਮਧਾਮ ਨਾਲ ਹੁੰਦਾ ਹੈ।
