
ਭਾਰਤੀ ਕਮਿਊਨਿਸਟ ਪਾਰਟੀ ਵਲੋਂ ਰੋਸ ਧਰਨਾ
ਐਸ ਏ ਐਸ ਨਗਰ, 17 ਅਕਤੂਬਰ - ਭਾਰਤੀ ਕਮਿਊਨਿਸਟ ਪਾਰਟੀ ਮੁਹਾਲੀ ਅਤੇ ਚੰਡੀਗੜ੍ਹ ਵਲੋਂ ਡੀ. ਸੀ. ਦਫਤਰ ਮੁਹਾਲੀ ਵਿਖੇ ਪੱਤਰਕਾਰ ਭਾਈਚਾਰੇ ਦੇ ਹੱਕ ਵਿੱਚ ਜਸਪਾਲ ਸਿੰਘ ਦੱਪਰ ਅਤੇ ਰਾਮ ਕੁਮਾਰ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ।
ਐਸ ਏ ਐਸ ਨਗਰ, 17 ਅਕਤੂਬਰ - ਭਾਰਤੀ ਕਮਿਊਨਿਸਟ ਪਾਰਟੀ ਮੁਹਾਲੀ ਅਤੇ ਚੰਡੀਗੜ੍ਹ ਵਲੋਂ ਡੀ. ਸੀ. ਦਫਤਰ ਮੁਹਾਲੀ ਵਿਖੇ ਪੱਤਰਕਾਰ ਭਾਈਚਾਰੇ ਦੇ ਹੱਕ ਵਿੱਚ ਜਸਪਾਲ ਸਿੰਘ ਦੱਪਰ ਅਤੇ ਰਾਮ ਕੁਮਾਰ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਪਿੱਛਲੇ ਲੰਬੇ ਸਮੇਂ ਤੋਂ ਪ੍ਰੈਸ ਦੀ ਅਜ਼ਾਦੀ ਨੂੰ ਕੁੱਚਲ ਰਹੀ ਹੈ ਅਤੇ ਯੂ ਏ ਪੀ ਏ ਦੀ ਦੁਰਵਰਤੋਂ ਕਰਕੇ ਪੱਤਰਕਾਰਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਹਾਲ ਹੀ ਵਿੱਚ ਦਿੱਲੀ ਪੁਲੀਸ ਵਲੋਂ ਨਿਊਜ ਕਲਿਕ ਦੇ ਪੱਤਰਕਾਰਾਂ ਦੇ ਘਰਾਂ ਤੇ ਛਾਪੇ ਮਾਰੇ ਗਏ ਅਤੇ ਪੱਤਰਕਾਰਾਂ ਤੇ ਝੂਠੇ ਕੇਸ ਦਰਜ ਕਰਕੇ ਪ੍ਰੈਸ ਦੀ ਅਜਾਦੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸz. ਦੱਪਰ ਨੇ ਕਿਹਾ ਕਿ ਨਿਊਜ ਕਲੀਕ ਦੇ ਪ੍ਰੰਬਧਕ ਅਮੀਤ ਚਕਰਵਰਤੀ ਅਤੇ ਪ੍ਰਾਬੀਰ ਪੂਰਖਸਥੀਆ ਨੂੰ ਝੂਠੇ ਦੋਸ਼ ਲਾਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾ ਦੇ ਖਿਲਾਫ ਝੂਠੇ ਅਤੇ ਮਨਘੜਤ ਦੋਸ਼ ਲਗਾ ਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਹਨਾਂ ਦੇ ਖਿਲਾਫ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਾਜਿਸ਼ ਕਰਨ ਦੇ ਇਲਜਾਮ ਲਗਾਏ ਗਏ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਵਿੱਚ ਬਿਨ੍ਹਾਂ ਅੇਲਾਨ ਕੀਤੀ ਐਮਰਜੈਂਸੀ ਲਈ ਹੋਈ ਹੈ ਅਤੇ ਮੋਦੀ ਸਰਕਾਰ ਦੇ ਖਿਲਾਫ ਬੋਲਣ ਵਾਲੇ ਬੁੱਧੀ ਜੀਵੀਆਂ, ਪੱਤਰਕਾਰਾਂ, ਸਮਾਜ ਸੇਵੀਆਂ, ਵਕੀਲਾਂ ਅਤੇ ਲੇਖਕਾ ਨੂੰ ਝੂੱਠੇ ਇਲਜਾਮ ਲਾਕੇ ਯੂ ਏ ਪੀ ਏ ਕਾਨੂੰਨ ਦੇ ਤਹਿਤ ਜੇਲ਼੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਦਿੱਲੀ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਪੱਤਰਕਾਰਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਸ ਮੌਕੇ ਸੀਨੀਅਰ ਕਮਿਊਨਿਸਟ ਆਗੂ ਦੇਵੀ ਦਿਆਲ, ਵਿਨੋਦ ਚੁੱਗ, ਦਿਲਦਾਰ ਸਿੰਘ, ਭੁਪਿੰਦਰ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਸਿੰਘ, ਗੁਰਦਿਆਲ ਸਿੰਘ, ਮਹਿੰਦਰਪਾਲ, ਨਸੀਬ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।
