ਫੇਜ਼ 7 ਵਿਚ 6 ਦੁਕਾਨਾਂ ਦੇ ਏਸੀ ਦੇ ਕੰਪ੍ਰੈਸਰ ਚੋਰੀ ਕਰਨ ਦਾ ਯਤਨ ਚੌਕੀਦਾਰ ਦੇ ਵੇਖਣ ਤੇ ਸਾਮਾਨ ਛੱਡ ਕੇ ਭੱਜੇ ਚੋਰ

ਐਸ ਏ ਐਸ ਨਗਰ, 13 ਅਕਤੂਬਰ - ਮੁਹਾਲੀ ਫੇਜ਼ 7 ਵਿੱਚ ਅਣਪਛਾਤੇ ਚੋਰਾਂ ਵਲੋਂ ਰਾਤ ਵੇਲੇ 6 ਦੁਕਾਨਾਂ ਦੀ ਛੱਤ ਤੇ ਲੱਗੇ ਏ ਸੀ ਦੇ ਕੰਪ੍ਰੈਸਰ ਚੋਰੀ ਕਰਨ ਦਾ ਯਤਨ ਕੀਤਾ ਗਿਆ।

ਐਸ ਏ ਐਸ ਨਗਰ, 13 ਅਕਤੂਬਰ - ਮੁਹਾਲੀ ਫੇਜ਼ 7 ਵਿੱਚ ਅਣਪਛਾਤੇ ਚੋਰਾਂ ਵਲੋਂ ਰਾਤ ਵੇਲੇ 6 ਦੁਕਾਨਾਂ ਦੀ ਛੱਤ ਤੇ ਲੱਗੇ ਏ ਸੀ ਦੇ ਕੰਪ੍ਰੈਸਰ ਚੋਰੀ ਕਰਨ ਦਾ ਯਤਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰਾਂ ਮਨਮੁਖ ਸਿੰਘ ਅਤੇ ਸਾਹਿਬ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਚੋਰਾਂ ਨੇ 5 ਤੋਂ 6 ਏਸੀ ਦੇ ਆਊਟ ਡੋਰ ਵਿੱਚੋਂ ਕੰਪ੍ਰੈਸਰ ਕੱਢ ਲਏ। ਇਸ ਦੌਰਾਨ ਚੌਕੀਦਾਰ ਨੇ ਚੋਰਾਂ ਨੂੰ ਦੇਖ ਲਿਆ ਅਤੇ ਰੌਲਾ ਪਾ ਦਿੱਤਾ ਜਿਸਤੇ ਚੋਰ ਮੌਕੇ ਤੋਂ ਭੱਜ ਗਏ।
ਉੁਹਨਾਂ ਦਸਿਆ ਕਿ ਇਸ ਦੌਰਾਨ ਚੌਕੀਦਾਰ ਵਲੋਂ ਉਨ੍ਹਾਂ ਨੂੰ ਜਾਣਕਾਰੀ ਦਿਤੀ ਗਈ ਅਤੇ ਉਹ ਮੌਕੇ ਤੇ ਪਹੁੰਚੇ। ਇਸ ਦੌਰਾਨ ਪੁਲੀਸ ਦੀ ਪੀ ਸੀ ਆਰ ਟੀਮ ਵੀ ਮੌਕੇ ਤੇ ਪਹੁੰਚੀ ਪਰੰਤੂ ਪੀ ਸੀ ਆਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ।
ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਵਲੋਂ ਮਟੌਰ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਜਿਸਤੋਂ ਬਾਅਦ ਥਾਣਾ ਮਟੌਰ ਦੇ ਮੁਖ ਅਫਸਰ ਆਪਣੀ ਟੀਮ ਨਾਲ ਪਹੁੰਚੇ ਅਤੇ ਮੌਕਾ ਵੇਖਿਆ। ਪੁਲੀਸ ਵਲੋਂ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ ਜਿਸ ਵਿੱਚ ਚੋਰ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਚੋਰ ਮੋਟਰ ਸਾਈਕਲ ਉੱਤੇ ਆਏ ਸਨ ਅਤੇ ਰੌਲਾ ਪੈਣ ਤੇ ਉਹ ਆਪਣੀ ਟੂਲਕਿੱਟ ਵੀ ਛੱਡ ਕੇ ਭੱਜ ਗਏ।
ਇਸ ਸਬੰਧੀ ਮਟੌਰ ਥਾਣੇ ਦੇ ਮੁਖ ਅਫਸਰ ਗੱਬਰ ਸਿੰਘ ਨੇ ਕਿਹਾ ਉਹ ਮੌਕੇ ਦਾ ਜਾਇਜਾ ਲੈ ਕੇ ਆਏ ਹਨ ਅਤੇ ਚੋਰਾਂ ਨੂੰਜਲਦੀ ਹੀ ਫੜ ਲਿਆ ਜਾਵੇਗਾ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।