ਬੋੜਾ ਸਕੂਲ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ।

ਗੜ੍ਹਸ਼ੰਕਰ 05 ਅਕਤੂਬਰ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਅਤੇ ਬਲਾਕ ਨੋਡਲ ਅਫਸਰ ਸ਼੍ਰੀ ਕ੍ਰਿਪਾਲ ਸਿੰਘ ਦੀ ਅਗੁਵਾਈ ਵਿੱਚ ਕਰਵਾਏ ਪੇਟਿੰਗ ਮੁਕਾਬਲੇ ਦੇ ਉਪ ਵਿਸ਼ੇ ਲੜਕਿਆਂ ਅਤੇ ਲੜਕੀਆਂ ਲਈ ਬਰਾਬਰ ਮੌਕੇ ਤੇ ਪੇਂਟਿੰਗ ਵਿੱਚ ਜਮਾਤ ਨੌਵੀਂ ਦੇ ਹਰਵਿੰਦਰ ਸਿੰਘ ਨੇ ਅਨੁਪਮ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਵਿੱਚ ਭਾਗ ਲਿਆ

ਗੜ੍ਹਸ਼ੰਕਰ 05 ਅਕਤੂਬਰ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਅਤੇ ਬਲਾਕ ਨੋਡਲ ਅਫਸਰ ਸ਼੍ਰੀ ਕ੍ਰਿਪਾਲ ਸਿੰਘ ਦੀ ਅਗੁਵਾਈ ਵਿੱਚ ਕਰਵਾਏ ਪੇਟਿੰਗ ਮੁਕਾਬਲੇ ਦੇ ਉਪ ਵਿਸ਼ੇ ਲੜਕਿਆਂ ਅਤੇ ਲੜਕੀਆਂ ਲਈ ਬਰਾਬਰ ਮੌਕੇ ਤੇ ਪੇਂਟਿੰਗ ਵਿੱਚ ਜਮਾਤ ਨੌਵੀਂ ਦੇ ਹਰਵਿੰਦਰ ਸਿੰਘ ਨੇ ਅਨੁਪਮ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਵਿੱਚ ਭਾਗ ਲਿਆ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਤੇ ਮੁੱਖ ਅਧਿਆਪਕ ਸ਼੍ਰੀ ਦਿਲਦਾਰ ਸਿੰਘ ਜੀ ਅਤੇ ਸਮੂਹ ਸਟਾਫ ਨੇ ਸਵੇਰ ਦੀ ਸਭਾ ਵਿੱਚ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਵਿਦਿਆਥੀਆਂ ਨੂੰ ਪੜ੍ਹਾਈ ਦੇ ਨਾਲ ਸਕੂਲ਼ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਪ੍ਰੇਰਿਤ ਕੀਤਾ। ਇਸ ਮੌਕੇ ਤੇ ਅਨੁਪਮ ਕੁਮਾਰ ਸ਼ਰਮਾ ਨੇ ਨੈਸ਼ਨਲ ਪੋਪੁਲੇਸ਼ਨ ਐਜੂਕੇਸ਼ਨ ਪ੍ਰੋਗਰਾਮ ਦੇ ਅਧੀਨ ਚਲਦੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਸ਼੍ਰੀ ਤੇਜਪਾਲ, ਕੁਸ਼ਲ ਸਿੰਘ, ਕਮਲਜੀਤ ਸਿੰਘ, ਨਵਜੋਤ, ਅਨੀਤਾ ਖੁਤਨ ਅਤੇ ਪਰਵਿੰਦਰ ਕੌਰ ਹਾਜ਼ਰ ਸਨ।