ਸੰਤ ਅਮਰਦਾਸ, ਸੰਤ ਰਾਮ ਕਿਸ਼ਨ, ਸੰਤ ਬੀਬੀ ਜੁਆਲੀ ਦੇ ਬਰਸੀ ਸਮਾਗਮ ਡੇਰਾ ਸੰਤ ਨਰਾਇਣ ਦਾਸ ਸ਼ੇਰਪੁਰ ਢਕੋਂ ਵਿਖੇ ਸ਼ਰਧਾ ਪੂਰਵਕ ਮਨਾਏ
ਹੁਸ਼ਿਆਰਪੁਰ- ਬ੍ਰਹਮ ਗਿਆਨੀ, ਮਹਾਨ ਪਰਉਪਕਾਰੀ, ਨਾਮ ਦੇ ਰਸੀਏ ਸ੍ਰੀਮਾਨ ਸੰਤ ਅਮਰਦਾਸ ਜੀ ਦੀ 15ਵੀਂ ਬਰਸੀ, ਸ੍ਰੀਮਾਨ ਸੰਤ ਰਾਮ ਕਿਸ਼ਨ ਦੀ ਚੌਥੀ ਬਰਸੀ ਅਤੇ ਸੰਤ ਬੀਬੀ ਜੁਆਲੀ ਰਾਮ ਦੀ 23ਵੀਂ ਬਰਸੀ ਡੇਰਾ 108 ਸੰਤ ਨਰਾਇਣ ਦਾਸ ਜੀ ਪਿੰਡ ਸ਼ੇਰਪੁਰ ਢਕੋਂ ਡੇਰਾ ਕੱਲਰਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਮੌਜੂਦਾ ਗੱਦੀ ਨਸ਼ੀਨ ਸੰਤ ਰਮੇਸ਼ ਦਾਸ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋੰ ਸ਼ਰਧਾ ਪੂਰਵਕ ਮਨਾਏ ਗਏ। ਜਿਸ ਵਿੱਚ ਰਾਗੀ,ਢਾਡੀ, ਕਥਾਵਾਚਕ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ,ਵੱਖ ਵੱਖ ਡੇਰਿਆਂ ਅਤੇ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ਾਂ ਨੇ ਕੀਰਤਨ,ਕਥਾ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ।

ਇਸ ਮੌਕੇ ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ, ਸੰਤ ਇੰਦਰ ਦਾਸ ਸੇਖੈ ਜਨਰਲ ਸੈਕਟਰੀ, ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ, ਸੰਤ ਧਰਮਪਾਲ ਸ਼ੇਰਗੜ,ਸੰਤ ਵਿਨੈ ਮੁਨੀ ਜੰਮੂ,ਸੰਤ ਜਗਦੀਸ਼ ਬਿੱਲਾ ਮੈਲੀ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ, ਸੰਤ ਸ਼ਾਮ ਦਾਸ ਮਾਹਲਾਂ, ਸੰਤ ਕ੍ਰਿਪਾਲ ਦਾਸ ਭਾਰਟਾ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਸੰਤ ਸਤਨਾਮ ਦਾਸ ਵਿਛੋਹੀ,ਬਾਬਾ ਬਲਕਾਰ ਸਿੰਘ ਤੱਗੜ ਵਡਾਲਾ,ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਮਨਜੀਤ ਦਾਸ ਹਿਮਾਚਲ, ਸੰਤ ਹਰੀ ਕਿਸ਼ਨ ਸੋਢੀ ਠਕਰਵਾਲ, ਸੰਤ ਵਡਭਾਗੀ ਹਿਮਾਚਲ, ਸੰਤ ਗੁਰਮੀਤ ਦਾਸ ਪਿੱਪਲਾਂਵਾਲਾ ਨੇ ਕੀਰਤਨ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਡੇਰੇ ਦੇ ਗੱਦੀ ਨਸ਼ੀਨ ਸੰਤ ਰਮੇਸ਼ ਦਾਸ, ਸੰਤ ਨਿਰੰਜਣ ਦਾਸ ਵਲੋੰ ਧਾਰਮਿਕ , ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਸਮੂਹ ਸੰਗਤਾਂ ਦਾ ਧੰਨਬਾਦ ਕੀਤਾ ।
ਇਸ ਮੌਕੇ ਲੋਕ ਸਭਾ ਹੁਸ਼ਿਆਰਪੁਰ ਦੇ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ, ਡਾ. ਜਤਿੰਦਰ ਕੁਮਾਰ,ਭੈਣ ਸੰਤੋਸ਼ ਕੁਮਾਰੀ ਕੌਮੀ ਪ੍ਰਧਾਨ ਨਾਰੀ ਮੁਕਤੀ ਸ਼ਕਤੀ ਭਾਰਤ, ਵਰਲਡ ਰੈਸਲਿੰਗ ਚੈਂਪੀਅਨ ਸੁਲਤਾਨ ਸਿੰਘ, ਸਿਮਰਨ ਬੌਡੀ ਬਿਲਡਰ ਨੇ ਵੀ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਅਤੇ ਸੰਤਾਂ ਮਹਾਂਪੁਰਸ਼ਾਂ ਨੂੰ ਸ਼ਰਧਾ ਸੁਮਨ ਭੇਟ ਕੀਤੇ।