
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਮੈਂਬਰਾਂ ਵਲੋਂ ਮੋਰਾਂਵਾਲੀ ਵਿਖੇ ਸ਼ਹੀਦੇ ਆਜ਼ਮ ਸ: ਭਾਰਤ ਸਿੰਘ ਦੀ ਸਮਾਰਕ ਤੇ ਪਹੁੰਚ ਜਨਮ ਦਿਵਸ ਮਨਾਇਆ ਗਿਆ ।
ਗੜ੍ਹਸ਼ੰਕਰ 28 ਸਤੰਬਰ ( ਮਨਜਿੰਦਰ ਕੁਮਾਰ ਪੈਂਸਰਾ ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਪਿੰਡ ਮੋਰਾਂਵਲੀ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ ਗਿਆ
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਪਿੰਡ ਮੋਰਾਂਵਲੀ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ ਗਿਆ।ਇਸ ਮੌਕੇ ਸੁਸਾਇਟੀ ਦੇ ਵਾਈਸ ਪ੍ਰਧਾਨ ਸ਼੍ਰੀ ਮਤੀ ਕਿਰਨ ਬਾਲਾ ਜੀ,ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਜੀ,ਮੀਡੀਆ ਇੰਚਾਰਜ ਮਨਜੀਤ ਰਾਮ ਹੀਰ ਜੀ,ਬੰਗਾ ਬਲਾਕ ਪ੍ਰਧਾਨ ਨਿਸ਼ਾਨ ਲਾਲ ਲਾਡੀ,ਸਮਾਜਸੇਵੀ ਰਾਮ ਲੁਭਾਇਆ ਜੀ, ਨੇ ਸ਼ਮੂਲੀਅਤ ਕੀਤੀ ਤੇ ਸ਼ਹੀਦ ਭਗਤ ਸਿੰਘ ਜੀ ਨੂੰ ਨਮਨ ਕੀਤਾ।ਪ੍ਰੈਸ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਡਿਪਟੀ ਸਪੀਕਰ ਪੰਜਾਬ ਸਰਦਾਰ ਜੈ ਕਿਸ਼ਨ ਸਿੰਘ ਰੋੜੀ ਆਏ ਹੋਏ ਸਨ।ਜਿਨ੍ਹਾਂ ਦੇ ਅੱਗੇ ਸੁਸਾਇਟੀ ਦੇ ਵਾਈਸ ਪ੍ਰਧਾਨ ਕਿਰਨ ਬਾਲਾ ਜੀ ਨੇ ਪਿੰਡ ਦੀ ਬੇਹਤਰੀ ਲਈ ਅਤੇ ਪੰਜਾਬ ਮਾਤਾ ਵਿਦਿਆਵਤੀ ਸਮਾਰਕ ਦੇ ਨਵੀਨੀਕਰਨ ਲਈ ਮੰਗ ਪੱਤਰ ਦਿੱਤਾ ਗਿਆ ਸਾਡੀ ਸੋਸਾਇਟੀ ਇਸ ਦਾ ਸਮਰਥਨ ਕਰਦੀ ਹੈ ਅਤੇ ਸੂਬਾ ਸਰਕਾਰ ਕੋਲੋ ਮੰਗ ਕਰਦੇ ਹਾਂ ਕਿ ਮੋਰਾਂਵਾਲੀ ਦੇ ਵਿਚ ਬਣੇ ਪੰਜਾਬ ਮਾਤਾ ਵਿਦੀਆਵਤੀ ਸਮਾਰਕ ਨੂੰ ਕੇਂਦਰੀ ਸੈਰਸਪਾਟਾ ਵਿਭਾਗ ਨਾਲ ਮਿਲ ਕੇ ਇਸ ਨੂੰ ਰਾਸ਼ਟਰੀ ਸੈਲਾਨੀ ਹੱਬ ਘੋਸ਼ਿਤ ਕੀਤਾ ਜਾਵੇ।ਇਹਨਾਂ ਮੰਗਾਂ ਨੂੰ ਜਲਦੀ ਅਤੇ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਜੇਕਰ ਸਰਕਾਰ ਕਰ ਦਿੰਦੀ ਹੈ, ਤਾਂ ਇਹੀ ਮੌਕੇ ਦੀ ਸਰਕਾਰ ਵਲੋ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।ਗ੍ਰਾਮ ਪੰਚਾਇਤ ਵਲੋ ਇਸ ਮੌਕੇ ਡਿਪਟੀ ਸਪੀਕਰ ਸਾਹਿਬ ਨੂੰ ਮੋਰਾਂਵਾਲੀ ਪਿੰਡ ਨੂੰ ਲੱਗਦੇ ਸਾਰੀਆ ਸੜਕਾਂ ਬਣਾਈਆਂ ਜਾਣ ਅਤੇ ਸਮਾਰਕ ਦੇ ਰੱਖ ਰਖਾਵ ਲਈ ਜੀ ਮੰਗ ਰਖੀ ਗਈ ਸਲਾਘਾ ਯੋਗ ਹੈ।ਇਸ ਮੌਕੇ ਮੈਡਮ ਬਿਮਲਾ ਦੇਵੀ,ਸੁਨੀਤਾ ਦੇਵੀ ਚੇਅਰਮੈਨ ਬਲਾਕ ਸੰਮਤੀ,ਲਖਵੀਰ ਕੌਰ,ਜਸਵਿੰਦਰ ਕੌਰ,ਹਰਮਨ ਕੌਰ ਵੀ ਹਾਜਿਰ ਸਨ
