
ਡੇਰਾ ਬਾਪੂ ਗੰਗਾ ਦਾਸ ਮਾਹਿਲਪੁਰ ਵਿਖੇ ਅੱਜ ਮਨਾਇਆ ਜਾਵੇਗਾ ਉਦਾਸੀਨ ਅਚਾਰੀਆ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ 530ਵਾਂ ਪ੍ਰਕਾਸ਼ ਦਿਹਾੜਾ
ਮਾਹਿਲਪੁਰ, 11 ਸਤੰਬਰ - ਉਦਾਸੀਨ ਅਚਾਰੀਆ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ 530 ਵਾਂ ਅਵਤਾਰ ਪੁਰਬ 12 ਸਤੰਬਰ 2024 ਦਿਨ ਵੀਰਵਾਰ ਨੂੰ ਡੇਰਾ ਬਾਪੂ ਗੰਗਾ ਦਾਸ ਜੀ ਮਾਹਿਲਪੁਰ ਵਿਖੇ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈ। ਬਾਪੂ ਗੰਗਾ ਦਾਸ ਜੀ ਵੈਲਫੇਅਰ ਸੋਸਾਇਟੀ ਰਜਿਸਟਰਡ ਅਤੇ ਬਾਪੂ ਜੀ ਦੇ ਭਗਤਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਇਸ ਸਮਾਗਮ ਸਬੰਧੀ ਜਾਣਕਾਰੀ
ਮਾਹਿਲਪੁਰ, 11 ਸਤੰਬਰ - ਉਦਾਸੀਨ ਅਚਾਰੀਆ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ 530 ਵਾਂ ਅਵਤਾਰ ਪੁਰਬ 12 ਸਤੰਬਰ 2024 ਦਿਨ ਵੀਰਵਾਰ ਨੂੰ ਡੇਰਾ ਬਾਪੂ ਗੰਗਾ ਦਾਸ ਜੀ ਮਾਹਿਲਪੁਰ ਵਿਖੇ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈ। ਬਾਪੂ ਗੰਗਾ ਦਾਸ ਜੀ ਵੈਲਫੇਅਰ ਸੋਸਾਇਟੀ ਰਜਿਸਟਰਡ ਅਤੇ ਬਾਪੂ ਜੀ ਦੇ ਭਗਤਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਸਿੰਘ ਨੇ ਦੱਸਿਆ ਕਿ 12 ਸਤੰਬਰ ਨੂੰ ਚੋਲੇ ਦੀ ਰਸਮ ਅਦਾ ਕੀਤੀ ਜਾਵੇਗੀ, ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ।
ਇਸ ਮੌਕੇ ਭਾਈ ਰਵਿੰਦਰ ਸਿੰਘ ਜੋਨੀ ਅਤੇ ਭਾਈ ਸਰੂਪ ਸਿੰਘ ਖਾਲਸਾ ਹਜੂਰੀ ਰਾਗੀ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਨਾਲ ਜੋੜਨਗੇ, ਜੋ ਇਸ ਬ੍ਰਹਿਮੰਡ ਦੇ ਕਣ ਕਣ ਵਿੱਚ ਮੌਜੂਦ ਹੈ। ਰਾਤ ਦੇ ਸਮਾਗਮ ਦੀ ਸੂਫੀਆਨਾ ਮਹਿਫਲ ਵਿੱਚ ਰਾਂਝਨ ਅਲੀ ਅਤੇ ਸਯਦਾ ਬੇਗਮ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਐਂਕਰ ਆਸ਼ੂ ਚੋਪੜਾ ਸਟੇਜ ਦੀਆਂ ਜਿੰਮੇਵਾਰੀਆਂ ਨਿਭਾਉਣਗੇ। ਦਾਸ ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸ਼੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ ਉਸ ਤੋਂ ਪਹਿਲਾਂ ਹਵਨ ਕੀਤਾ ਗਿਆ ਤੇ ਬਾਅਦ ਵਿੱਚ ਕੀਰਤਨ ਹੋਇਆ। ਬਾਬਾ ਜੀ ਦੇ ਦਰਬਾਰ ਤੇ ਲੰਗਰ ਅਟੁੱਟ ਚੱਲੇ।
