ਗੀਤਕਾਰਾਂ ਨੂੰ ਮਿਲੲਣਾ ਚਾਹੀਦਾ ਹੈ ਬਣਦਾ ਮਿਹਨਤਾਨਾ- ਅਮਰੀਕ ਹਮਰਾਜ਼।
ਗੜ੍ਹਸ਼ੰਕਰ:- ਜ਼ਿੰਦਗੀ ਇਨਸਾਨ ਨੂੰ ਕਦੇ ਕਦੇ ਸੁਰਖਰੂ ਹੇੋਣ ਦੇ ਮੌਕੇ ਦਿੰਦੀ ਹੈ ਜਿਹੜੇ ਮੌਕਿਆਂ ਨੂੰ ਸੰਭਾਲ ਲੈਂਦੇ ਹਨ ਉਹ ਜੀਵਨ ਦਾ ਕੁੱਝ ਸਵਾਰ ਲੈਂਦੇ ਹਨ। ਬਹੁਤੇ ਗੀਤਕਾਰਾਂ ਦੇ ਵੱਡੇ ਲੈਵਲ ਤੇ ਗੀਤ ਹਿੱਟ ਹੋਏ ਹਨ। ਪਰ ਵਿੱਤੀ ਮਦੱਦ ਤੋਂ ਵਾਂਜੇ ਹੀ ਰਹਿ ਗਏ।

ਗੀਤਕਾਰ ਗੀਤਾਂ ਵਿੱਚ ਦੁੱਖ ਦਰਦ, ਖੁਸ਼ੀ ਗਮੀ, ਸਭਿਆਚਾਰਿਕ ਰਹੁ- ਰੀਤਾਂ , ਪਰਿਵਾਰਿਕ ਮੈਂਬਰਾਂ ਦੇ ਸਬੰਧਾਂ ਦੀ ਸੰਵੇਦਨਾ ਆਦਿ ਨੂੰ ਸ਼ਿਰਫ਼ ਸ਼ਬਦੀ ਰੂਪ ਹੀ ਨਹੀਂ ਦਿੰਦਾ ਸਗੋਂ ਆਪਣੇ ਦਿਲੋ ਦਿਮਾਗ ਤੇ ਝੱਲਦਾ ਵੀ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਨੂੰ ਬਣਦਾ ਹੱਕ ਮਿਲੇ। ਪਰੰਤੂ ਆਪਣਾ ਹੱਕ ਲੈਣ ਲਈ ਗੀਤਕਾਰਾਂ ਵੀਰਾਂ ਨੂੰ ਵੀ ਸੁਚੇਤ ਹੋਣਾ ਜ਼ਰੂਰੀ ਹੈ।
ਮਿੱਤਰੋ ਆਪਣੇ ਗੀਤਾਂ ਦਾ ਮਿਹਨਤਾਨਾ ਉਮਰ ਭਰ IPRS ਤੋਂ ਕਿਦਾਂ ਲੈਣਾ ਹੈ ਕਾਪੀਰਾਈਟ ਕੀ ਹੈ ਇਹ ਸੱਭ ਵਾਸਤੇ ਜਾਗਰੁਕ ਕਰਨ ਲਈ ਵਿਸ਼ਭ ਪੰਜਾਬੀ ਗੀਤਕਾਰ ਅਤੇ ਕਲਾਕਾਰ ਪਰਿਵਾਰ ਪੂਰਾ ਸਰਗਰਮ ਹੈ। ਆਓ ਇਸਦੇ ਨਾਲ ਜੁੜ ਕੇ ਸੁਰਖਰੂ ਹੋਣ ਦੇ ਪਲ ਫੜੀਏ, ਅਤੇ ਵੱਡੇ ਵੀਰ ਜਰਨੈਲ ਘੁਮਾਣ ਜੀ, ਵੀਰ ਭੱਟੀ ਭੜੀ ਵਾਲਾ ਅਤੇ ਬੰਨੀ ਸ਼ਰਮਾ ਜੀ ਦੇ ਉਪਰਾਲੇ ਨੂੰ ਅੱਗੇ ਤੋਰੀਏ।