ਵੈਟਨਰੀ ਯੂਨੀਵਰਸਿਟੀ ਨੂੰ ਮੱਛੀ ਅਤੇ ਝੀਂਗਾ ਪ੍ਰਾਸੈਸਿੰਗ ਲਈ ਮਿਲਿਆ ਭਾਰਤੀ ਖੇਤੀ ਖੋਜ ਪਰਿਸ਼ਦ ਦਾ ਅਨੁਭਵ ਸਿੱਖਿਆ ਪ੍ਰੋਗਰਾਮ
ਲੁਧਿਆਣਾ 04 ਸਤੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਨੇ ਮੱਛੀ ਅਤੇ ਝੀਂਗਾ ਦੀ ਪ੍ਰਾਸੈਸਿੰਗ, ਗੁਣਵੱਤਾ ਵਧਾਉਣ ਅਤੇ ਰਹਿੰਦ-ਖੂੰਹਦ ਦੀ ਢੁੱਕਵੀਂ ਵਰਤੋਂ ਸੰਬੰਧੀ ਅਨੁਭਵੀ ਸਿਖਲਾਈ ਪ੍ਰੋਗਰਾਮ ਪ੍ਰਾਪਤ ਕੀਤਾ ਹੈ। 34 ਲੱਖ ਰੁਪਏ ਦੇ ਇਸ ਪ੍ਰੋਗਰਾਮ ਦੀ ਪ੍ਰਾਪਤੀ ਦੇ ਨਾਲ ਕਾਲਜ ਨੂੰ ਇਹ ਤੀਸਰਾ ਪ੍ਰੋਗਰਾਮ ਮਿਲਿਆ ਹੈ। ਇਸ ਪ੍ਰੋਗਰਾਮ ਦੇ ਤਹਿਤ ਬੈਚਲਰ ਆਫ ਫ਼ਿਸ਼ਰੀਜ਼ ਸਾਇੰਸ ਦੀ ਡਿਗਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮੱਛੀ ਅਤੇ ਸ਼ੈਲ ਮੱਛੀ ਦੀ ਪ੍ਰਾਸੈਸਿੰਗ ਕਰਨ ਅਤੇ ਰਹਿੰਦ-ਖੂੰਹਦ ਤੇ ਸਹਿ-ਉਤਪਾਦਾਂ ਤੋਂ ਉਤਪਾਦ ਵਿਕਸਤ ਕਰਨ ਲਈ ਵਿਹਾਰਕ ਹੁਨਰ ਪ੍ਰਾਪਤ ਕਰਨਗੇ, ਜਿਸ ਨਾਲ ਸੰਭਾਵੀ ਰੁਜ਼ਗਾਰ ਲਈ ਪ੍ਰਬੰਧਕੀ ਮੁਹਾਰਤ ਵੀ ਮਿਲੇਗੀ।

ਇਸ ਵਿਗਿਆਨਕ ਟੀਮ ਵਿੱਚ ਡਾ. ਵਿਜੇ ਕੁਮਾਰ ਰੈਡੀ, ਡਾ. ਸਿੱਧਨਾਥ ਅਤੇ ਸਹਿਯੋਗੀ ਵਿਗਿਆਨੀ ਡਾ. ਸਰਬਜੀਤ ਕੌਰ ਸ਼ਾਮਿਲ ਹੋਣਗੇ। ਇਸ ਦੀ ਖੇਤਰੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਇਹ ਸਪੱਸ਼ਟ ਹੁੰਦਾ ਹੈ ਕਿ ਮੱਛੀ ਅਤੇ ਸ਼ੈਲ ਮੱਛੀ ਦੀ ਪ੍ਰਾਸੈਸਿੰਗ ਬਹੁਤ ਲੋੜੀਂਦੀ ਹੈ। ਪ੍ਰਾਸੈਸਿੰਗ ਰਾਹੀਂ ਬਜ਼ਾਰ ਵਿੱਚ ਪਕਾਉਣ ਲਈ ਤਿਆਰ ਅਤੇ ਖਾਣ ਲਈ ਤਿਆਰ ਪੌਸ਼ਟਿਕ, ਗੁਣਵੱਤਾ ਭਰਪੁਰ ਉਤਪਾਦਾਂ ਦੀ ਬਹੁਤ ਮੰਗ ਹੈ। ਪੰਜਾਬ ਵਿੱਚ ਕੰਡਾ ਰਹਿਤ ਮੱਛੀ ਨੂੰ ਲੋਕ ਵਧੇਰੇ ਪਸੰਦ ਕਰਦੇ ਹਨ। ਇਸ ਨਾਲ ਖਾਰੇ ਪਾਣੀ ਵਿੱਚ ਦੱਖਣ-ਪੱਛਮੀ ਪੰਜਾਬ ਦੇ ਖੇਤਰ ਵਿੱਚ ਪੈਦਾ ਕੀਤੇ ਜਾ ਰਹੇ ਝੀਂਗੇ ਦੀ ਖੇਤੀ ਨੂੰ ਵੀ ਉਤਸ਼ਾਹ ਮਿਲੇਗਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਭੋਜਨ ਖੇਤਰ ਵਿੱਚ ਗੁਣਵੱਤਾ ਭਰਪੂਰ ਉਤਪਾਦਾਂ ਦੀ ਬਹੁਤ ਮੰਗ ਹੈ ਅਤੇ ਇਹ ਉਤਪਾਦ ਆਪਣੀ ਹੋਂਦ ਨਾਲ ਮੁਨਾਫ਼ੇਵੰਦ ਸਾਬਿਤ ਹੋਣਗੇ। ਮੱਛੀ ਪਾਲਣ ਦੇ ਖੇਤਰ ਦੇ ਪੇਸ਼ੇਵਰ ਹੁਨਰਮੰਦਾਂ ਰਾਹੀਂ ਉਤਮ ਉਤਪਾਦ ਤਿਆਰ ਕਰਕੇ ਉਪਭੋਗੀ ਲੋੜਾਂ ਨੂੰ ਪੂਰਿਆਂ ਕੀਤਾ ਜਾ ਸਕਦਾ ਹੈ। ਇਸ ਨਾਲ ਇਸ ਖੇਤਰ ਦਾ ਵਿਕਾਸ ਵੀ ਹੋਵੇਗਾ ਅਤੇ ਲੋਕਾਂ ਨੂੰ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਵੀ ਮਿਲੇਗਾ।
ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸੱਟੀਜ਼ ਨੇ ਕਾਲਜ ਨੂੰ ਇਹ ਪ੍ਰੋਗਰਾਮ ਪ੍ਰਾਪਤ ਕਰਨ ਦੀ ਮੁਬਾਰਕਬਾਦ ਦੇਂਦਿਆਂ ਕਿਹਾ ਕਿ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਅਜਿਹੀ ਵਿਤੀ ਗ੍ਰਾਂਟ ਨਾਲ ਰਾਜਾਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਬੁਨਿਆਦੀ ਢਾਂਚਾ ਵਿਕਸਤ ਕਰਨ ਅਤੇ ਅਨੁਭਵ ਦੇਣ ਲਈ ਬਹੁਤ ਸਹਿਯੋਗ ਮਿਲਦਾ ਹੈ।