ਚਰਨਜੀਤ ਲਾਲ ਕੈੜੇ ਦੇ ਭੋਗ ਤੇ ਵਿਸ਼ੇਸ

ਲੁਧਿਆਣਾ - ਚਰਨਜੀਤ ਲਾਲ ਕੈੜੇ ਦਾ ਜਨਮ ਧੰਨਾ ਰਾਮ ਕੈੜੇ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ 1948 ਵਿੱਚ ਜਨਮ ਲਿਆ। ਇਸ ਦੇ ਦੋ ਭਰਾ ਅਤੇ ਚਾਰ ਭੈਣਾ ਇਹਨਾਂ ਦੇ ਪਿਤਾ ਧੰਨਾ ਰਾਮ ਕੈੜੇ ਘੰਟਾ ਘਰ ਚਮੜੇ ਦੇ ਵੱਡੇ ਵਪਾਰੀ ਸਨ। ਇਹਨਾਂ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਓਰੀਐਂਟਲ ਸਕੂਲ ਮਾਡਲ ਟਾਊਨ ਤੋਂ ਪ੍ਰਾਪਤ ਕੀਤੀ। ਪੜ੍ਹਾਈ ਉਪਰੰਤ ਪਿਤਾ ਦੇ ਚਮੜੇ ਦੇ ਕੰਮ ਵਿੱਚ ਸਾਥ ਦੇਣਾ ਸ਼ੁਰੂ ਕੀਤਾ।

ਇਹਨਾਂ ਦਾ ਵਿਆਹ 1968 ਵਿੱਚ ਰਾਮਪੁਰ ਨੇੜੇ ਦੋਰਾਹਾ ਵਿਖੇ ਮਨਜੀਤ ਕੌਰ ਨਾਲ ਹੋਇਆ। 71 ਸਾਲ ਦੀ ਉਮਰ ਵਿੱਚ ਪੰਜ ਛੇ ਮਹੀਨੇ ਬਿਮਾਰੀ ਨਾਲ ਜੂਝਦੇ ਹੋਏ  ਤਿੰਨ ਮੁੰਡੇ ਤਰਸੇਮ ਲਾਲ, ਕੁਲਵਿੰਦਰ ਸਿੰਘ, ਲਖਵੀਰ ਸਿੰਘ ਐਡਵੋਕੇਟ, ਤਿੰਨ ਕੁੜੀਆ, ਜੀਵਨ ਸਾਥੀ ਮਨਜੀਤ ਕੌਰ ਨੂੰ ਅਤੇ ਇੱਕ ਭਰਾ ਵੇਦ ਪ੍ਰਕਾਸ਼ ਕੈੜੇ, ਦੋ ਭੈਣਾਂ ਭੁਪਿੰਦਰ ਕੌਰ ਸਾਬਕਾ ਸਰਪੰਚ ਹਰਨਾਮਪੁਰਾ, ਪ੍ਰੀਤਮ ਕੌਰ ਲੁਹਾਰ ਨੂੰ ਰੋਂਦੇ, ਵਿਲਕਦਿਆਂ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। 
ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦੇ ਭੋਗ 12 ਮਈ ਦਿਨ ਐਤਵਾਰ 2024 ਨੂੰ ਗੁਰਦੁਆਰਾ ਸਿੰਘ ਸਭਾ ਬਸੰਤ ਐਵੀਨਿਊਜ ਬੈਕ ਸਾਈਡ B C M ਸਕੂਲ ਧਾਂਦਰਾ ਰੋਡ ਸੱਤ ਜੋਤ ਨਗਰ ਦੁੱਗਰੀ ਲੁਧਿਆਣਾ ਵਿਖੇ 12 ਤੋਂ 1 ਵਜੇ ਪਾਏ ਜਾਣਗੇ।