ਰੋਹ ਵਿੱਚ ਆਏ ਮਨਰੇਗਾ ਵਰਕਰਜ਼ ਯੂਨੀਅਨ ਦੇ ਆਗੂਆਂ ਵਲੋਂ ਏ.ਡੀ.ਸੀ. ( ਪੇਂਡੂ ਵਿਕਾਸ ) ਦੇ ਦਫ਼ਤਰ ਅਗੇ ਨਾਹਰੇਵਾਜੀ ।

ਗੜ੍ਹਸ਼ੰਕਰ 28 ਸਤੰਬਰ ( ਮਨਜਿੰਦਰ ਕੁਮਾਰ ਪੈਂਸਰਾ ) ਮਨਰੇਗਾ ਵਰਕਰਜ਼ ਯੂਨੀਅਨ , ਜਿਲ੍ਹਾ ਹੁਸ਼ਿਆਰਪੁਰ ਦੀ ਅਗਵਾਈ ਹੇਠ ਵਰਕਰਾਂ ਦੀਆਂ ਮੰਗਾ ਨੂੰ ਲੈਕੇ ਏ.ਡੀ.ਸੀ. ( ਪੇਂਡੂ ਵਿਕਾਸ ) ਦੇ ਦਫ਼ਤਰ ਅਗੇ 20 ਸਤੰਬਰ ਨੂੰ ਦਿੱਤੇ ਧਰਨੇ ਦੇ ਦਬਾਅ ਥੱਲੇ ਜੋ ਮੀਟਿੰਗ ਅੱਜ 28 ਸਤੰਬਰ 11 ਵਜੇ ਹੋਣੀ ਸੀ , ਉਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਿਲ੍ਹੇ ਦੇ ਸਮੁੱਚੇ ਆਗੂ ਸਮੇਂ ਸਿਰ ਪਹੁੰਚੇ ਹੋਏ ਸਨ ਤਾਂ ਮੀਟਿੰਗ ਤੋਂ 10 ਮਿੰਟ ਪਹਿਲਾਂ ਮੀਟਿੰਗ ਮੁਲਤਵੀ ਦਾ ਪੱਤਰ ਜੱਥੇਬੰਦੀ ਨੂੰ ਭੇਜ ਦਿੱਤਾ ਗਿਆ ।

ਮਨਰੇਗਾ ਵਰਕਰਜ਼ ਯੂਨੀਅਨ , ਜਿਲ੍ਹਾ ਹੁਸ਼ਿਆਰਪੁਰ ਦੀ ਅਗਵਾਈ ਹੇਠ ਵਰਕਰਾਂ ਦੀਆਂ ਮੰਗਾ ਨੂੰ ਲੈਕੇ ਏ.ਡੀ.ਸੀ. ( ਪੇਂਡੂ ਵਿਕਾਸ ) ਦੇ ਦਫ਼ਤਰ ਅਗੇ 20 ਸਤੰਬਰ ਨੂੰ ਦਿੱਤੇ ਧਰਨੇ ਦੇ ਦਬਾਅ ਥੱਲੇ ਜੋ ਮੀਟਿੰਗ ਅੱਜ 28 ਸਤੰਬਰ 11 ਵਜੇ ਹੋਣੀ ਸੀ , ਉਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਿਲ੍ਹੇ ਦੇ ਸਮੁੱਚੇ ਆਗੂ ਸਮੇਂ ਸਿਰ ਪਹੁੰਚੇ ਹੋਏ ਸਨ ਤਾਂ ਮੀਟਿੰਗ ਤੋਂ 10 ਮਿੰਟ ਪਹਿਲਾਂ ਮੀਟਿੰਗ ਮੁਲਤਵੀ ਦਾ ਪੱਤਰ ਜੱਥੇਬੰਦੀ ਨੂੰ ਭੇਜ ਦਿੱਤਾ ਗਿਆ । ਇਸ ਮੀਟਿੰਗ ਮੁਲਤਵੀ ਦੇ ਪੱਤਰ ਨੂੰ ਵੇਖਦਿਆਂ ਹੀ ਆਗੂ ਰੋਹ ਵਿੱਚ ਆ ਗਏ ਕਿਉਂਕਿ ਜਿਲ੍ਹਾ ਦੇ ਹਰ ਬਲਾਕ ਤੋਂ ਦੂਰੋਂ - ਦੂਰੋਂ ਸਾਰੇ ਆਗੂ ਪੈਸੇ ਖਰਚ ਕੇ ਅਤੇ ਅਪਣੀ ਦਿਹਾੜੀ ਭੱਨ ਕੇ ਮੀਟਿੰਗ ਵਿੱਚ ਪਹੁੰਚੇ ਹੋਏ ਸਨ । ਰੋਹ ਵਿੱਚ ਆਏ ਆਗੂਆਂ ਵਲੋਂ ਜਦੋਂ ਦਫ਼ਤਰੀ ਅਮਲੇ ਨਾਲ ਗਲ - ਬਾਤ ਕੀਤੀ ਤਾਂ ਉਹ ਕੋਈ ਤਸਲੀਵਖਸ਼ ਜਵਾਬ ਨਹੀਂ ਦੇ ਸੱਕੇ ਤਾਂ ਮੌਕੇ ਤੇ ਹੀ ਆਗੂਆਂ ਵਲੋਂ ਦਫ਼ਤਰ ਦੇ ਅਗੇ ਨਾਹਰੇਵਾਜ਼ੀ ਸ਼ੁਰੂ ਕਰ ਦਿੱਤੀ । ਇਸ ਉਪਰੰਤ ਕੁੱਝ ਸਮੇਂ ਬਾਅਦ ਏ.ਡੀ.ਸੀ. ਮੌਕੇ ਤੇ ਪਹੁੰਚ ਗਏ , ਉਹਨਾਂ ਵਲੋਂ ਆਗੂਆਂ ਦਾ ਗੁਸਾ ਦਫ਼ਤਰ ਦੀ ਗਲਤੀ ਮਨਕੇ ਠੰਡਾ ਕੀਤਾ ਅਤੇ ਮੌਕੇ ਤੇ ਹੁਣੇ ਮੀਟਿੰਗ ਕਰਨ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਜੱਥੇਬੰਦੀ ਦੇ ਆਗੂਆਂ ਵਲੋਂ ਇਹ ਕਹਿ ਕੇ ਠੁਕਰਾ ਦਿੱਤਾ ਕਿਉਂਕਿ ਸਬੰਧਤ ਬਲਾਕਾ ਦੇ ਬੀ.ਡੀ.ਪੀ.ਓ. ਅਤੇ ਮਨਰੇਗਾ ਦੇ ਅਧਿਕਾਰੀ ਮੌਕੇ ਤੇ ਹਾਜ਼ਰ ਨਹੀਂ ਸਨ । ਹੁਣ ਇਹ ਮੀਟਿੰਗ ਏ.ਡੀ.ਸੀ. ਦੇ ਦਫ਼ਤਰੀ ਪੱਤਰ ਨੰਬਰ 4756 - 65 ਅਨੁਸਾਰ 03 ਅਕਤੂਬਰ ਨੂੰ ਠੀਕ 11.00 ਵਜੇ ਸਵੇਰੇ ਹੋਵੇਗੀ । ਇਸ ਮੌਕੇ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਪਰਮਜੀਤ ਕੌਰ , ਜਨਰਲ ਸਕੱਤਰ ਕਮਲਾ ਦੇਵੀ , ਕੈਸ਼ੀਅਰ ਕਮਲੇਸ਼ ਕੌਰ , ਪ੍ਰੈਸ ਸਕੱਤਰ ਦਵਿੰਦਰ ਕੌਰ , ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ , ਯੂਨੀਅਨ ਦੇ ਸਲਾਹਕਾਰ ਦੀਪਕ ਠਾਕੁਰ , ਮਨਜੀਤ ਸਿੰਘ ਸੈਣੀ , ਜਿਲ੍ਹਾ ਆਗੂ ਰਖਸ਼ਾ ਰਾਣੀ , ਵਰਿੰਦਰ ਕੌਰ , ਇੰਦਰਜੀਤ ਕੌਰ , ਪਰਵੀਨ ਕੁਮਾਰੀ , ਪਰਮਜੀਤ ਸਿੰਘ , ਅਨੀਤਾ ਦੇਵੀ , ਸਤਿਆ ਦੇਵੀ , ਸੋਹਣ ਲਾਲ , ਰੇਨੂ ਬਾਲਾ ਆਦਿ ਹਾਜ਼ਰ ਸਨ ।