ਆਖਿਰ ਕਦੋਂ ਮਿਲੇਗੀ ਗੜ੍ਹਸ਼ੰਕਰ ਸ਼ਹਿਰ ਵਾਸੀਆ ਨੂੰ ਬਾਈਪਾਸ ਦੀ ਸੁਵਿਧਾ, ਜਾਮ 'ਚ ਫਸਣ ਲਈ ਲੋਕ ਮਜਬੂਰ

ਗੜ੍ਹਸ਼ੰਕਰ- ਜਿੱਥੇ ਪਿੱਛਲੇ ਕਾਈ ਸਾਲਾ ਤੋਂ ਗੜ੍ਹਸ਼ੰਕਰ ਵਾਸੀਆਂ ਦੁਆਰਾਂ ਸ਼ਹਿਰ ਗੜ੍ਹਸ਼ੰਕਰ 'ਚ ਬਾਈਪਾਸ ਬਨਾਉਣ ਲਈ ਮੰਗਾ ਰੱਖੀਆਂ ਗਈਆਂ ਹਨ ਉਥੇ ਇਨ੍ਹਾਂ ਮੰਗਾ ਨੂੰ ਕੀਤੇ ਨਾ ਕੀਤੇ ਅਣਗੋਲਿਆ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਦਿਨ ਪ੍ਰਤੀ ਦਿਨ ਗੜ੍ਹਸ਼ੰਕਰ ਸ਼ਹਿਰ ਅੰਦਰ ਜਾਮ ਲੱਗਣਾ ਹੁਣ ਆਮ ਗੱਲ ਹੋ ਗਈ ਹੈ।

ਗੜ੍ਹਸ਼ੰਕਰ- ਜਿੱਥੇ ਪਿੱਛਲੇ ਕਾਈ ਸਾਲਾ ਤੋਂ ਗੜ੍ਹਸ਼ੰਕਰ ਵਾਸੀਆਂ ਦੁਆਰਾਂ  ਸ਼ਹਿਰ ਗੜ੍ਹਸ਼ੰਕਰ   'ਚ ਬਾਈਪਾਸ ਬਨਾਉਣ ਲਈ ਮੰਗਾ ਰੱਖੀਆਂ ਗਈਆਂ ਹਨ ਉਥੇ ਇਨ੍ਹਾਂ ਮੰਗਾ ਨੂੰ ਕੀਤੇ ਨਾ ਕੀਤੇ ਅਣਗੋਲਿਆ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਦਿਨ ਪ੍ਰਤੀ ਦਿਨ ਗੜ੍ਹਸ਼ੰਕਰ  ਸ਼ਹਿਰ ਅੰਦਰ ਜਾਮ ਲੱਗਣਾ ਹੁਣ ਆਮ ਗੱਲ ਹੋ ਗਈ ਹੈ। ਸ਼ਾਮ ਦੇ ਸਮੇਂ ਇਨਾ ਜਾਮ ਲੱਗਦਾ ਹੈ ਕਿ ਚੰਡੀਗੜ੍ਹ ਰੋਡ ਤੋਂ ਹੁਸ਼ਿਆਰਪੁਰ ਰੋਡ ਦਾ ਸਫਰ ਕਰਨ ਨੂੰ ਹੀ ਕਾਫੀ ਸਮਾਂ ਲੱਗ ਜਾਂਦਾ ਹੈ। ਜੇਕਰ ਹੁਣ ਇਹ ਹਾਲ ਹੈ ਤਾਂ ਜਦੋਂ ਫਾਟਕ ਲੱਗੇਗਾ ਫਿਰ ਕੀ ਬਣੂ। ਬਾਈਪਾਸ ਦੀ ਮੰਗ ਹਰ ਸਰਕਾਰ ਵਿੱਚ ਕੀਤੀ ਗਈ ਪਰ ਸਭ ਵੋਟਾਂ ਲੈਣ ਤੋਂ ਬਾਅਦ ਭੁੱਲ ਜਾਂਦੇ ਹਨ। ਹਰ ਵਾਰ ਇਹ ਕਹਿ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ ਪਰ ਬਾਅਦ ਵਿੱਚ ਗੜ੍ਹਸ਼ੰਕਰ  ਖਾਲੀ ਹੱਥ। ਸਰਕਾਰਾਂ ਆਈਆਂ ਤੇ ਗਈਆਂ ਪਰ ਕੋਈ ਵੀ ਬਾਈਪਾਸ ਦਾ ਹੱਲ ਨਹੀਂ ਕਰ ਸਕੀਆਂ। ਇਸ ਦਾ ਇੱਕੋ ਇੱਕ ਹੱਲ ਬਾਈਪਾਸ ਹੀ ਹੈ। ਹੁਣ ਮੌਜੂਦਾ ਸਰਕਾਰ ਹੈ ਤੇ ਉਮੀਦ ਹੈ ਕਿ ਬਾਈਪਾਸ ਦਾ ਹੱਲ ਜਰੂਰ ਹੋਵੇਗਾ। ਪਰ ਫਿਲਹਾਲ ਕੁੱਝ ਨਜਰ ਨਹੀਂ ਆ ਰਿਹਾ। ਬਾਕੀ ਜਾਮ ਆਮ ਲੋਕਾਂ ਲਈ ਹੈ, ਲੀਡਰਾਂ ਨੇ ਤਾਂ ਆਪਣੀਆਂ ਸਾਇਰਨ ਵਾਲੀਆਂ ਗੱਡੀਆਂ ਵਿੱਚ ਬੈਠ ਕੇ ਨਿਕਲ ਜਾਣਾ ਹੁੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਗਰ ਮੌਜੂਦਾ ਸਰਕਾਰ ਵਿੱਚ ਬਾਈਪਾਸ ਨਾ ਬਣਿਆ ਤਾਂ ਫਿਰ ਕਦੇ ਵੀ ਨਹੀਂ ਬਣੇਗਾ, ਕਿਉਂਕਿ ਇਸ ਸਰਕਾਰ ਤੋਂ ਲੋਕਾਂ ਨੂੰ ਹੱਦ ਤੋਂ ਜਿਆਦਾ ਉਮੀਦਾ ਵਿਖਾਈ ਦੇ ਰਹੀਆਂ ਹਨ। ਗੜ੍ਹਸ਼ੰਕਰ  ਸ਼ਹਿਰ ਦੀ ਸਭ ਤੋਂ ਵੱਡੀ ਲੋੜ ਤੇ ਮੰਗ ਬਾਈਪਾਸ।