
ਪ੍ਰਾਈਵੇਟ ਬਿਲਡਰਾਂ ਦੇ ਮੈਗਾ ਹਾਊਸਿੰਗ ਪ੍ਰੋਜੈਕਟਾਂ ਦੇ ਸੈਕਟਰਾਂ ਦੀਆਂ ਰੈਜੀਡੈਂਸ ਵੈਲਫੇਅਰ ਐਸੋਸ਼ੀਏਸ਼ਨਾਂ ਦੀ ਮੀਟਿੰਗ 23 ਸਤੰਬਰ ਨੂੰ
ਮੁਹਾਲੀ ਦੇ ਆਲੇ-ਦੁਆਲੇਪ੍ਰਾਈਵੇਟ ਬਿਲਡਰਾਂ ਵੱਲੋਂ ਮੈਗਾ ਹਾਊਸਿੰਗ ਪ੍ਰੋਜੈਕਟਾਂ ਅਧੀਨ ਜੋ ਸੈਕਟਰ ਵਿਕਸਿਤ ਕੀਤੇ ਜਾ ਰਹੇ ਹਨ, ਉਨ੍ਹਾਂ ਸੈਕਟਰਾਂ ਦੀਆਂ ਰੈਜੀਡੈਂਸ ਵੈਲਫੇਅਰ ਐਸੋਸ਼ੀਏਸ਼ਨਾਂ ਦੀ ਮੀਟਿੰਗ ਟੀ. ਡੀ. ਆਈ ਸਿਟੀ, ਸੈਕਟਰ 110 ਦੀ ਕਿੰਗਜ਼ ਸਟਰੀਟ ਮਾਰਕੀਟ ਵਿੱਚ ਬਣੇ ਫਤਿਹ ਸਵੀਟਸ ਰੈਸਟੋਰੈਂਟ ਵਿਖੇ 23 ਸਤੰਬਰ ਨੂੰ ਹੋ ਰਹੀ ਹੈ।
ਐਸ ਏ ਐਸ ਨਗਰ, 21 ਸਤੰਬਰ (ਸ.ਬ.) ਮੁਹਾਲੀ ਦੇ ਆਲੇ-ਦੁਆਲੇਪ੍ਰਾਈਵੇਟ ਬਿਲਡਰਾਂ ਵੱਲੋਂ ਮੈਗਾ ਹਾਊਸਿੰਗ ਪ੍ਰੋਜੈਕਟਾਂ ਅਧੀਨ ਜੋ ਸੈਕਟਰ ਵਿਕਸਿਤ ਕੀਤੇ ਜਾ ਰਹੇ ਹਨ, ਉਨ੍ਹਾਂ ਸੈਕਟਰਾਂ ਦੀਆਂ ਰੈਜੀਡੈਂਸ ਵੈਲਫੇਅਰ ਐਸੋਸ਼ੀਏਸ਼ਨਾਂ ਦੀ ਮੀਟਿੰਗ ਟੀ. ਡੀ. ਆਈ ਸਿਟੀ, ਸੈਕਟਰ 110 ਦੀ ਕਿੰਗਜ਼ ਸਟਰੀਟ ਮਾਰਕੀਟ ਵਿੱਚ ਬਣੇ ਫਤਿਹ ਸਵੀਟਸ ਰੈਸਟੋਰੈਂਟ ਵਿਖੇ 23 ਸਤੰਬਰ ਨੂੰ ਹੋ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੈਕਟਰ 110 ਰੈਜੀਡੈਂਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਪ੍ਰਾਈਵੇਟ ਬਿਲਡਰਾਂ ਦੇ ਮੈਗਾ ਹਾਊਸਿੰਗ ਪ੍ਰੋਜੈਕਟਾਂ ਅਧੀਨ ਆਂਉਦੇ ਸੈਕਟਰਾਂ ਦੇ ਵਸਨੀਕ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਇੰਨ੍ਹਾਂ ਬਿਲਡਰਾਂ ਵੱਲੋਂ ਗਮਾਡਾ ਦੀਆਂ ਨੀਤੀਆਂ ਨੂੰ ਅੱਖੋਂ ਪਰੋਖੇ ਕਰਕੇ ਇੰਨ੍ਹਾਂ ਸੈਕਟਰਾਂ ਦੇ ਵਸਨੀਕਾਂ ਦੀਆਂ ਵੱਖ-ਵੱਖ ਤਰੀਕਿਆਂ ਨਾਲ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਸੈਕਟਰ 110 ਦੀ ਰੈਜੀਡੈਂਸ ਵੈਲਫੇਅਰ ਸੁਸਾਇਟੀ ਵੱਲੋਂ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਸਾਂਝੀ ਕਾਰਵਾਈ ਹੋਂਦ ਵਿੱਚ ਲਿਆਂਦੀ ਜਾਵੇ।
ਉਹਨਾਂ ਕਿਹਾ ਕਿ ਇਹ ਬਿਲਡਰ, ਪਲਾਟ ਜਾਂ ਮਕਾਨ ਖਰੀਦਣ ਸਮੇਂ ਜਿਹੜੇ ਇਕਰਾਰਨਾਮੇ ਕਰਦੇ ਹਨ, ਉਹ ਜਿਆਦਾਤਰ ਇੱਕ ਤਰਫੇ ਹੁੰਦੇਹਨ ਅਤੇ ਇਹਨਾਂ ਦੀ ਆੜ ਵਿੱਚ ਇਹ ਲੋਕਾਂ ਦੀ ਲੁੱਟ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਬਿਲਡਰ ਜਦੋਂ ਜੀਅ ਕਰਦਾ ਹੈ ਆਪਣੀ ਮਰਜ਼ੀ ਨਾਲ ਮੈਂਟੇਨੈਂਸ ਚਾਰਜ਼ਿਸ ਵਿੱਚ ਵਾਧਾ ਕਰ ਦਿੰਦੇ ਹਨ ਅਤੇ ਪਲਾਟ ਜਾਂ ਮਕਾਨ ਖਰੀਦਣ/ਵੇਚਣ ਵੇਲੇ ਵੱਖ-ਵੱਖ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵਸੂਲੀਆਂ ਕੀਤੀਆਂ ਜਾਂਦੀਆਂ ਹਨ।
ਉਹਨਾਂ ਕਿਹਾ ਕਿ ਗਮਾਡਾ ਦੀਆਂ ਨੀਤੀਆਂ ਦੇ ਉਲਟ ਮੋਟੀਆਂ ਫੀਸਾਂ ਲੈ ਕੇ ਪ੍ਰਾਪਰਟੀਆਂ ਟਰਾਂਸਫਰ ਵੀ ਕਰ ਦਿੱਤੀਆਂ ਜਾਂਦੀਆਂ ਹਨ ਜੋ ਕਿ ਸਰਕਾਰ ਨਾਲ ਸਿੱਧੇ ਤੌਰ ਤੇ ਧੋਖਾ ਧੜੀ ਹੈ। ਲੋਕਾਂ ਕੋਲੋਂ ਕਲੱਬਾਂ ਦੀਆਂ ਮੈਂਬਰਸ਼ਿਪ ਵੀ ਜਬਰੀ ਵਸੂਲੀ ਜਾਂਦੀ ਹੈ, ਜਦੋਂ ਕਿ ਇਹ ਮਰਜ਼ੀ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਰੈਜੀਡੈਂਸ ਵੈਲਫਲੇਅਰ ਐਸੋਸ਼ੀਏਸ਼ਨਾਂ ਦੀ ਮੀਟਿੰਗ ਕੀਤੀ ਜਾ ਰਹੀ ਹੈ।
