ਪੁਲਿਸ ਚੌਕੀ ਸੈਲਾ ਖੁਰਦ ਵਲੋਂ ਦੋ ਵੱਖ ਵੱਖ ਮੁਕੱਦਮੇ ਦੋਰਾਨ ਨਜਾਇਜ਼ ਮਾਇੰਨਿਗ ਕਰਦੇ ਟਰੈਕਟਰ ,ਟਰਾਲੀ ਸਮੇਤ ਦੋ ਡਰਾਇਵਰ ਕੀਤੇ ਕਾਬੂ , ਮਾਮਲਾ ਦਰਜ ।

ਗੜ੍ਹਸ਼ੰਕਰ 16 ਸਤੰਬਰ ( ਬਲਵੀਰ ਚੌਪੜਾ ) ਸਬ ਡਿਵੀਜ਼ਨ ਗੜ੍ਹਸ਼ੰਕਰ ਦੇ ਅਧੀਨ ਪੈਂਦੇ ਥਾਣਾ ਮਾਹਿਲਪੁਰ ਅਧੀਨ ਪੈਦੀ ਪੁਲਿਸ ਚੌਂਕੀ ਸੈਲਾ ਖੁਰਦ ਦੇ ਮੁਲਾਜ਼ਮਾਂ ਵਲੋਂ ਦੋ ਵੱਖ ਵੱਖ ਮੁਕੱਦਮਿਆਂ ਵਿੱਚ ਨਜਾਇਜ਼ ਮਾਈਨਿੰਗ ਕਰਦੇ ਟਰੈਕਟਰ ਟਰਾਲੀ ਸਮੇਤ ਦੋ ਡਰਾਇਵਰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਗੜ੍ਹਸ਼ੰਕਰ 16 ਸਤੰਬਰ ( ਬਲਵੀਰ ਚੌਪੜਾ  ) ਸਬ ਡਿਵੀਜ਼ਨ ਗੜ੍ਹਸ਼ੰਕਰ ਦੇ ਅਧੀਨ ਪੈਂਦੇ ਥਾਣਾ ਮਾਹਿਲਪੁਰ ਅਧੀਨ ਪੈਦੀ ਪੁਲਿਸ ਚੌਂਕੀ ਸੈਲਾ ਖੁਰਦ ਦੇ ਮੁਲਾਜ਼ਮਾਂ ਵਲੋਂ ਦੋ ਵੱਖ ਵੱਖ ਮੁਕੱਦਮਿਆਂ ਵਿੱਚ ਨਜਾਇਜ਼ ਮਾਈਨਿੰਗ ਕਰਦੇ ਟਰੈਕਟਰ ਟਰਾਲੀ ਸਮੇਤ ਦੋ ਡਰਾਇਵਰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਥਾਣਾ ਮੁਖੀ ਮਾਹਿਲਪੁਰ ਬਲਜਿੰਦਰ ਸਿੰਘ ਮੱਲ੍ਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਪ੍ਰਾਈਵੇਟ ਕੰਪਨੀ ਦੇ ਸਥਾਨ ਤੇ ਨਜ਼ਾਇਜ਼ ਮਾਈਨਿੰਗ ਕਰਦਿਆਂ ਇਕ ਗੱਜਰ ਦੇ ਵਿਅਕਤੀ ਨੂੰ ਟਰੈਕਟਰ ਟਰਾਲੀ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਸੈਲਾ ਖੁਰਦ ਦੇ ਚੌਂਕੀ ਇੰਚਾਰਜ ਏ ਐਸ ਆਈ ਵਾਸਦੇਵ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਪਿੰਡ ਗੱਜਰ ਵਿਖੇ ਇਕ ਪ੍ਰਾਈਵੇਟ ਕੰਪਨੀ ਦੀ ਜ਼ਮੀਨ ਤੇ ਮੁਲਜ਼ਮ ਅਮਿਤ ਉਰਫ਼ ਦਾਣਾ ਪੁੱਤਰ ਕਰਮ ਚੰਦ ਵਾਸੀ ਗੱਜਰ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਟਰੈਕਟਰ ਸਮੇਤ ਮਿੱਟੀ ਨਾਲ ਭਰੀ ਹੋਈ ਟਰਾਲੀ ਬਰਾਮਦ ਕਰਕੇ ਉਸਦੇ ਖਿਲਾਫ ਮੁਕੱਦਮਾ ਨੰਬਰ 212 ਮਾਈਨਿੰਗ ਐਂਡ ਮਿਨਰਲ ਐਕਟ 1957 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਕੇਸ ਸਬੰਧੀ ਫ਼ਰਾਰ ਚਮਨ ਲਾਲ ਮੈਂਬਰ ਪੰਚਾਇਤ ਪੁੱਤਰ ਜੋਗਿੰਦਰ ਸਿੰਘ ਵਾਸੀ ਗੱਜਰ ਦੀ ਗ੍ਰਿਫਤਾਰੀ ਲਈ ਥਾਣਾ ਮਾਹਿਲਪੁਰ ਦੀ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਥਾਣਾ ਮੁਖੀ ਮਾਹਿਲਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੂਸਰੇ ਮੁਕੱਦਮਾ ਨੰਬਰ 214 ਦੋਰਾਨ ਵੀ ਸੈਲਾ ਖੁਰਦ ਦੇ ਚੌਂਕੀ ਇੰਚਾਰਜ ਏ ਐਸ ਆਈ ਵਾਸਦੇਵ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਪਿੰਡ ਗੱਜਰ ਵਿਖੇ ਇਕ ਪ੍ਰਾਈਵੇਟ ਕੰਪਨੀ ਦੀ ਜ਼ਮੀਨ ਤੇ ਮੁਲਜ਼ਮ ਹਰੀ ਦੱਤ ਪੁੱਤਰ ਸੋਮ ਨਾਥ ਵਾਸੀ ਗੱਜਰ ਨੂੰ ਕਾਬੂ ਕਰਕੇ ਉਸ ਪਾਸੋਂ ਮਾਰਕ ਪ੍ਰੀਤ ਇੱਕ ਟਰੈਕਟਰ ਸਮੇਤ ਮਿੱਟੀ ਨਾਲ ਭਰੀ ਹੋਈ ਟਰਾਲੀ ਬਰਾਮਦ ਕਰਕੇ ਉਸਦੇ ਖਿਲਾਫ ਮੁਕੱਦਮਾ ਨੰਬਰ 214 ਮਾਈਨਿੰਗ ਐਂਡ ਮਿਨਰਲ ਐਕਟ 1957 ਤਹਿਤ ਵੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਤੋਂ ਹੁਣ ਤੱਕ ਪੁੱਛਗਿੱਛ ਜਾਰੀ