ਖ਼ਾਲਸਾ ਕਾਲਜ ਗੜ੍ਹਸ਼ੰਕਰ’ਚ ‘ਸਟੈਮ ਸੈੱਲ ਰਜਿਸਟਰੀ’ ’ਤੇ ਜਾਗਰੂਕਤਾ ਲੈਕਚਰ ਕਰਵਾਇਆ ।

ਗੜ੍ਹਸ਼ੰਕਰ 15 ਸਤੰਬਰ (ਬਲਵੀਰ ਚੌਪੜਾ ) ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਅਰਜੁਨ ਵੀਰ ਫਾਊਂਡੇਸ਼ਨ ਵਲੋਂ ਕਾਲਜ ਦੇ ਲਾਈਫ ਸਾਇੰਸ ਵਿਭਾਗ ਦੇ ਸਹਿਯੋਗ ਨਾਲ ‘ਸਟੈਮ ਸੈੱਲ ਰਜਿਸਟਰੀ’ ’ਤੇ ਜਾਗਰੂਕਤਾ ਲੈਕਚਰ ਕਰਵਾਇਆ ਗਿਆ।

ਗੜ੍ਹਸ਼ੰਕਰ 15 ਸਤੰਬਰ (ਬਲਵੀਰ ਚੌਪੜਾ  ) ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਅਰਜੁਨ ਵੀਰ ਫਾਊਂਡੇਸ਼ਨ ਵਲੋਂ ਕਾਲਜ ਦੇ ਲਾਈਫ ਸਾਇੰਸ ਵਿਭਾਗ ਦੇ ਸਹਿਯੋਗ ਨਾਲ ‘ਸਟੈਮ ਸੈੱਲ ਰਜਿਸਟਰੀ’ ’ਤੇ ਜਾਗਰੂਕਤਾ ਲੈਕਚਰ ਕਰਵਾਇਆ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਕਨਵੀਨਰ ਨਰੇਸ਼ ਗੁਪਤਾ ਨੇ ਬਹੁਤ ਹੀ ਸੌਖੇ ਢੰਗ ਨਾਲ ਸਟੈਮ ਸੈੱਲ ਬਾਰੇ ਜਾਣਕਾਰੀ ਦਿੰਦਿਆ ਵਿਦਿਆਰਥੀਆਂ ਅਤੇ ਸਟਾਫ਼ ਨੂੰ ਇਸ ਮੁਹਿੰਮ ਦਾ ਹਿੱਸਾ ਬਣਕੇ ਦੂਜਿਆਂ ਦੀ ਜਾਨ ਬਚਾਉਣ ਵਿਚ ਸਹਾਈ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਫਾਊਂਡੇਸ਼ਨ ਦੇ ਮੋਢੀ ਮੈਡਮ ਸਿੰਮੀ ਸਿੰਘ ਨੇ ਆਪਣੇ 24 ਸਾਲਾ ਪੁੱਤਰ ਦੀ ਬਲੱਡ ਕੈਂਸਰ ਨਾਲ ਮੌਤ ਹੋ ਜਾਣ ਦੀ ਆਪ ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਮੇਰੇ ਪੁੱਤਰ ਦੀ ਇਸ ਕਰਕੇ ਜਾਨ ਚਲੀ ਗਈ ਕਿ ਉਸ ਨੂੰ ਸਟੈਮ ਸੈੱਲ ਡੋਨਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੁੱਤਰ ਦੀ ਮੌਤ ਤੋਂ ਬਾਅਦ ਹੀ ਫਾਊਂਡੇਸ਼ਨ ਦਾ ਗਠਨ ਕੀਤਾ ਗਿਆ ਤਾਂ ਜੋ ਕਿਸੇ ਦੀ ਮੌਤ ਸਟੈਮ ਸੈਲ ਡੋਨਰ ਦੀ ਘਾਟ ਕਾਰਨ ਨਾ ਹੋਵੇ। ਮੈਡਮ ਸਿੰਮੀ ਸਿੰਘ ਨੇ ਦੱਸਿਆ ਕਿ ਸਾਡੀਆਂ ਹੱਡੀਆਂ ਵਿਚ ਪਾਇਆ ਜਾਣ ਵਾਲਾ ‘ਬੋਨ ਮੈਰੋ’ ਕਿਸੇ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਸਕਦਾ ਹੈ। ਇਹ ਬਲੱਡ ਕੈਂਸਰ, ਸਿਕਲ ਸੈੱਲ, ਅਨੀਮੀਆਂ ਅਤੇ ਲਿਊਕੀਮੀਆਂ ਵਰਗੀਆਂ ਘਾਤਕ ਬਿਮਾਰੀਆਂ ਦਾ ਇਲਾਜ ਵੀ ਕਰ ਸਕਦਾ ਹੈ ਜੇ ਸਮਾਂ ਰਹਿੰਦੇ ਪਤਾ ਲੱਗ ਸਕੇ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਮੁਹਿੰਮ ਦਾ ਵੱਧ ਤੋਂ ਵੱਧ ਹਿੱਸਾ ਬਣਨ ਲਈ ਪ੍ਰੇਰਿਆ ਅਤੇ ਵਿਦਿਆਰਥੀਆਂ ਨੇ ਆਪਣੀ ਇੱਛਾ ਅਨੁਸਾਰ ਸਟੈਮ ਸੈਲ ਦੀ ਰਜਿਸਟਰੀ ਵੀ ਕਰਵਾਈ। ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਨੇ ਅਰਜੁਨ ਵੀਰ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ ਦਾ ਕਾਲਜ ਪਹੁੰਚਣ ’ਤੇ ਪੌਦਾ ਦਿੰਦਿਆ ਸਵਾਗਤ ਕੀਤਾ। ਉਨ੍ਹਾਂ ਫਾਊਂਡੇਸ਼ਨ ਵਲੋਂ ਸਟੈਮ ਸੈਲ ਸਬੰਧੀ ਚਲਾਈ ਜਾ ਰਹੀ ਮੁਹਿੰਮ ਦੀ ਪ੍ਰਸੰਸਾ ਕੀਤੀ ਤੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਇਸਤੋਂ ਸੇਧ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਲੈਕਚਰ ਦਾ ਸੰਚਾਲਨ ਵਿਭਾਗ ਮੁੱਖੀ ਡਾ. ਮਨਬੀਰ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਹੋਏ।