ਹੁਸ਼ਿਆਰਪੁਰ ’ਚ ਫਾਇਰਿੰਗ ਅਤੇ ਮਾਰਪੀਟ ਮਾਮਲਾ, ਕਈ ਗ੍ਰਿਫਤਾਰ, ਹਥਿਆਰ ਤੇ ਵਾਹਨ ਬ੍ਰਾਮਦ

ਹੁਸ਼ਿਆਰਪੁਰ: ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ ਹੇਠ ਪੁਲਿਸ ਨੇ ਢਾਡਾ ਖੁਰਦ ਪਿੰਡ ਵਿੱਚ ਹੋਈ ਫਾਇਰਿੰਗ ਅਤੇ ਮਾਰਪੀਟ ਦੀ ਘਟਨਾ ਵਿੱਚ ਤੇਜ਼ ਕਾਰਵਾਈ ਕਰਦਿਆਂ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹਥਿਆਰ ਅਤੇ ਵਾਹਨ ਬ੍ਰਾਮਦ ਕੀਤੇ ਹਨ।

ਹੁਸ਼ਿਆਰਪੁਰ: ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ ਹੇਠ ਪੁਲਿਸ ਨੇ ਢਾਡਾ ਖੁਰਦ ਪਿੰਡ ਵਿੱਚ ਹੋਈ ਫਾਇਰਿੰਗ ਅਤੇ ਮਾਰਪੀਟ ਦੀ ਘਟਨਾ ਵਿੱਚ ਤੇਜ਼ ਕਾਰਵਾਈ ਕਰਦਿਆਂ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹਥਿਆਰ ਅਤੇ ਵਾਹਨ ਬ੍ਰਾਮਦ ਕੀਤੇ ਹਨ।
ਮਿਲੀ ਜਾਣਕਾਰੀ ਅਨੁਸਾਰ, 12 ਸਤੰਬਰ 2025 ਨੂੰ ਸ਼ਾਮ ਕਰੀਬ 5.30 ਵਜੇ ਪਰਮਿੰਦਰ ਸਿੰਘ ਉਰਫ ਪਿੰਦਰੀ ਦੇ ਘਰ ਬਾਹਰ ਜਤਿੰਦਰ ਸਿੰਘ ਉਰਫ ਸੋਨੂੰ ਭਲਵਾਨ ਵਾਸੀ ਪਿੰਡ ਚੇਤਾ ਆਪਣੇ ਸਾਥੀਆਂ ਨਾਲ ਮਹਿੰਦਰਾ ਥਾਰ ਅਤੇ ਸਵਿਫਟ ਕਾਰਾਂ ਵਿੱਚ ਪਹੁੰਚਿਆ। ਉਕਤ ਵਿਅਕਤੀ ਹੱਥਾਂ ਵਿੱਚ ਖੰਡੇ, ਗੰਡਾਸੇ ਅਤੇ ਕ੍ਰਿਪਾਨਾਂ ਫੜੇ ਹੋਏ ਸਨ। ਆਰੋਪ ਹੈ ਕਿ ਉਹਨਾਂ ਨੇ ਘਰ ਵਿੱਚ ਤੋੜਫੋੜ ਕਰਨ ਤੋਂ ਬਾਅਦ ਪਿਸਤੌਲ ਕੱਢ ਕੇ ਫਾਇਰਿੰਗ ਕੀਤੀ। ਇਸ ਦੌਰਾਨ ਪਰਮਿੰਦਰ ਸਿੰਘ ਦੇ ਰਿਸ਼ਤੇਦਾਰ ਦੀਦਾਰ ਸਿੰਘ ਨੂੰ ਵੀ ਗੋਲੀ ਲੱਗੀ।
ਘਟਨਾ ਤੋਂ ਬਾਅਦ ਮਾਹਿਲਪੁਰ ਪੁਲਿਸ ਨੇ ਕਾਰਵਾਈ ਸ਼ੁਰੂ ਕਰਦਿਆਂ 14 ਸਤੰਬਰ ਨੂੰ ਹਰਵਿੰਦਰ ਸਿੰਘ ਉਰਫ ਮੋਨੂੰ ਨੂੰ ਗ੍ਰਿਫਤਾਰ ਕੀਤਾ। ਉਸ ਤੋਂ ਬਾਅਦ 20 ਸਤੰਬਰ ਨੂੰ ਜਤਿੰਦਰ ਸਿੰਘ ਉਰਫ ਸੋਨੂੰ ਭਲਵਾਨ ਅਤੇ ਦਵਿੰਦਰ ਸਿੰਘ ਉਰਫ ਬਿੰਦੀ, 21 ਸਤੰਬਰ ਨੂੰ ਮਨਜੀਤ ਸਿੰਘ ਤੇ ਭੁਪਿੰਦਰ ਸਿੰਘ ਉਰਫ ਭਿੰਦਾ ਨੂੰ ਹਿਰਾਸਤ ਵਿੱਚ ਲਿਆ ਗਿਆ। 27 ਸਤੰਬਰ ਨੂੰ ਸਰਬਜੀਤ ਸਿੰਘ ਉਰਫ ਸਾਬੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਤੋਂ ਇੱਕ ਗਲੋਕ ਪਿਸਟਲ ਅਤੇ ਫੋਰਚੂਨਰ ਗੱਡੀ ਬ੍ਰਾਮਦ ਕੀਤੀ ਗਈ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੁੱਲ ਪਿਸਟਲ ਦੇਸੀ 32 ਬੋਰ, ਮਹਿੰਦਰਾ ਥਾਰ, ਸਵਿਫਟ ਕਾਰਾਂ ਅਤੇ ਗਲੋਕ ਪਿਸਟਲ ਸਮੇਤ ਵਾਹਨ ਬ੍ਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਕਾਨੂੰਨੀ ਕਾਰਵਾਈ ਅਗੇ ਵਧ ਰਹੀ ਹੈ।