ਭਿਖਾਰੀਆਂ ਦੀ ਵੱਧ ਰਹੀ ਗਿਣਤੀ ਤੋਂ ਪ੍ਰਸ਼ਾਸਨ ਵੀ ਇਨ੍ਹਾਂ ਭਿਖਾਰੀਆਂ ਨੂੰ ਰੋਕਣ 'ਚ ਬੇਵਸ ।

ਜਿੱਥੇ ਮੌਕੇ ਦੀਆਂ ਸਰਕਾਰਾਂ ਵੱਲੋਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਹੁਤ ਹੀ ਦਾਅਵੇ ਕੀਤੇ ਜਾਂਦੇ ਪਰ ਇਹ ਦਾਅਵੇ ਕੀਤੇ ਨਾ ਕੀਤੇ ਖੋਖਲੇ ਦਿਖਾਈ ਅਕਸਰ ਦੇਖਣ ਨੂੰ ਮਿਲਦੇ ਹਨ ਉੱਥੇ ਹੀ ਅਸੀਂ ਜੇਕਰ ਗੱਲ

ਜਿੱਥੇ ਮੌਕੇ ਦੀਆਂ ਸਰਕਾਰਾਂ ਵੱਲੋਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਹੁਤ ਹੀ ਦਾਅਵੇ ਕੀਤੇ ਜਾਂਦੇ ਪਰ ਇਹ ਦਾਅਵੇ ਕੀਤੇ ਨਾ ਕੀਤੇ ਖੋਖਲੇ ਦਿਖਾਈ ਅਕਸਰ ਦੇਖਣ ਨੂੰ ਮਿਲਦੇ ਹਨ ਉੱਥੇ ਹੀ ਅਸੀਂ ਜੇਕਰ ਗੱਲ

ਗੜ੍ਹਸ਼ੰਕਰ ਸ਼ਹਿਰ ਦੀ ਕੀਤੀ ਆਵੇ ਤਾਂ ਸੜਕਾਂ ਵਿਚਾਲੇ ਵੱਡੀ ਗਿਣਤੀ ਚ' ਬੱਚੇ ਤੇ ਔਰਤਾਂ ਭੀਖ ਮੰਗਦੀਆਂ ਅਕਸਰ ਨਜ਼ਰ ਆਉਂਦੇ ਹਨ ਜਿਨ੍ਹਾਂ ਦੀ ਗਿਣਤੀ ਚ 'ਦਿਨ ਪਰ ਦਿਨ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਗੱਲ ਕੀਤੀ ਜਾਵੇਂ ਇਹ ਬੰਗਾ ਚੌਕ, ਨੰਗਲ ਚੌਕ, ਨਵਾਂਸ਼ਹਿਰ ਚੌਕ, ਚੰਡੀਗੜ੍ਹ ਚੌਕ ਅਤੇ ਗੜ੍ਹਸ਼ੰਕਰ ਦੇ ਅੰਦਰ ਮੇਨ ਬਜ਼ਾਰ ਵਾਲੀਆਂ ਦੁਕਾਨਾਂ ਤੇ ਇਹ ਔਰਤਾਂ ਅਤੇ ਬੱਚੇ ਮੁਸਾਫਿਰਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਸਾਫ਼ ਕਰਨ ਦੇ ਬਹਾਨੇ ਭੀਖ ਮੰਗ ਕੇ ਲੋਕਾਂ ਨੂੰ ਤੰਗ ਪੇ੍ਸ਼ਾਨ ਕਰਦੇ ਨਜ਼ਰ ਆਉਂਦੇ ਹਨ।

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪ੍ਰਸ਼ਾਸਨ ਵੱਧ ਰਹੀ ਭਿਖਾਰੀਆਂ ਦੀ ਇਸ ਗਿਣਤੀ ਤੋਂ ਅਣਜਾਣ ਹੈ। ਗੜ੍ਹਸ਼ੰਕਰ ਸ਼ਹਿਰ 'ਚ ਭੀਖ ਮੰਗਣ ਵਾਲੇ ਭਿਖਾਰੀਆਂ ਦਾ ਜਮ੍ਹਾਵੜਾ ਤਕਰੀਬਨ ਹਰ ਚੌਕ 'ਤੇ ਵੇਖਣ ਨੂੰ ਮਿਲ ਸਕਦਾ ਹੈ। ਪੁਲਿਸ ਪ੍ਰਸ਼ਾਸਨ ਵੀ ਇਨ੍ਹਾਂ ਭਿਖਾਰੀਆਂ ਨੂੰ ਰੋਕਣ 'ਚ ਬੇਵਸ ਨਜ਼ਰ ਆ ਰਿਹਾ ਹੈ। ਸ਼ਹਿਰ ਗੜ੍ਹਸ਼ੰਕਰ ਅੰਦਰ ਕਰੀਬ ਅੱਧੀ ਦਰਜਨ ਤੋਂ ਵੱਧ ਚੌਂਕ ਹਨ। ਜਿਨ੍ਹਾਂ 'ਤੇ ਅਕਸਰ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਇਨ੍ਹਾਂ ਚੌਕਾਂ 'ਤੇ ਵੱਡੀ ਗਿਣਤੀ 'ਚ ਬਜ਼ੁਰਗਾਂ ਤੋਂ ਲੈ ਕੇ ਬੱਚੇ ਤੱਕ ਭੀਖ ਮੰਗਦੇ ਨਜ਼ਰ ਆਉਂਦੇ ਹਨ। ਇਨ੍ਹਾਂ ਭੀਖ ਮੰਗਣ ਵਾਲੇ ਲੋਕਾਂ ਕਾਰਨ ਵਾਹਨ ਚਾਲਕ ਪੇ੍ਸ਼ਾਨ ਹੋ ਜਾਂਦੇ ਹਨ, ਕਿਉਂਕਿ ਜੇਕਰ ਕੋਈ ਵਾਹਨ ਚਾਲਕ ਇਨ੍ਹਾਂ ਭਿਖਾਰੀਆਂ ਨੂੰ ਪੈਸੇ ਨਹੀਂ ਦਿੰਦਾ ਤਾਂ ਇਹ ਲੋਕ ਉਨ੍ਹਾਂ ਦੀਆਂ ਮਹਿੰਗੀਆਂ ਗੱਡੀਆਂ ਤੇ ਕਿਸੇ ਨੁਕੀਲੀ ਚੀਜ਼ ਨਾਲ ਝਰੀਟ ਮਾਰ ਦਿੰਦੇ ਹਨ। ਜਿਸ ਦਾ ਵਾਹਨ ਚਾਲਕ ਨੂੰ ਪਤਾ ਵੀ ਨਹੀਂ ਚੱਲਦਾ। ਇਸ ਦੌਰਾਨ ਲਾਈਟ ਹੋਣ 'ਤੇ ਅਜਿਹੇ ਨਾਬਾਲਗ ਭੀਖ ਮੰਗਦੇ ਬੱਚੇ ਕਿਸੇ ਹਾਦਸੇ ਦਾ ਸ਼ਿਕਾਰ ਵੀ ਹੋ ਸਕਦੇ ਹਨ। ਬੱਚਿਆਂ ਤੋਂ ਭੀਖ ਮੰਗਵਾਉਣਾ ਹੁਣ ਕੋਈ ਮਜ਼ਬੂਰੀ ਨਹੀਂ ਸਗੋਂ ਕੁਝ ਪਰਿਵਾਰਾਂ ਨੇ ਪੇਸ਼ਾ ਬਣਾ ਲਿਆ ਹੈ। ਬਾਜ਼ਾਰਾਂ 'ਚ ਘੁੰਮਣ ਜਾਂ ਖਰੀਦਦਾਰੀ ਕਰਨ ਜਾਣ ਵਾਲੇ ਲੋਕਾਂ ਅਤੇ ਸ਼ਹਿਰ ਦੀ ਸੜਕਾਂ 'ਤੇ ਇਕ ਥਾਂ ਤੋਂ ਦੂਜੀ ਥਾਂ ਆਉਣ ਜਾਣ ਵਾਲੇ ਲੋਕਾਂ ਤੋਂ ਭੀਖ ਮੰਗਣ ਵਾਲੇ ਇਹ ਮੰਗਤੇ ਆਮ ਦਿਖ ਜਾਂਦੇ ਹਨ। ਇਹਨਾਂ 'ਚ ਜਿੱਥੇ ਕੁਝ ਔਰਤਾਂ ਛੋਟੇ-ਛੋਟੇ ਬੱਚੇ ਚੁੱਕ ਕੇ ਸ਼ਹਿਰ ਦੀਆਂ ਮਾਰਕਿਟਾਂ ਅਤੇ ਬੱਸ ਅੱਡਿਆ 'ਤੇ ਭੀਖ ਮੰਗਦੀਆਂ ਨਜ਼ਰ ਆਉਂਦੀਆਂ ਹਨ ਉੱਥੇ ਛੋਟੀ ਉਮਰ ਦੇ (4-5 ਸਾਲ ਤੱਕ ਦੇ) ਬੱਚੇ ਵੀ ਇਸੇ ਤਰ੍ਹਾਂ ਭੀਖ ਮੰਗਦੇ ਨਜ਼ਰ ਆ ਜਾਂਦੇ ਹਨ। ਇਨ੍ਹਾਂ 'ਚੋਂ ਕੁਝ ਚੌਕਾ 'ਤੇ ਰੁਕਣ ਵਾਲੀਆਂ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਅਤੇ ਪੇਟ ਭਰਨ ਦਾ ਵਾਸਤਾ ਦੇ ਕੇ ਭੀਖ ਮੰਗਦੇ ਹਨ ਅਤੇ ਕੁੱਝ ਇਕ ਪਾਸੇ ਖੜ੍ਹੇ ਹੋ ਕੇ ਲੋਕਾਂ ਤੋਂ ਭੀਖ ਮੰਗਦੇ ਦਿਖਦੇ ਹਨ। ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਭੀਖ ਮੰਗਦੇ ਇਹ ਭਿਖਾਰੀ ਉਦੋਂ ਤੱਕ ਲੋਕਾਂ ਦੇ ਪਿੱਛੇ ਪਏ ਰਹਿੰਦੇ ਹਨ ਜਦੋਂ ਤਕ ਤੰਗ ਆ ਕੇ ਲੋਕ ਉਹਨਾਂ ਨੂੰ ਕੁਝ ਦੇ ਨਾ ਦੇ ਦੇਣ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਚਪਨ ਸੜਕਾਂ 'ਤੇ ਸ਼ਰੇ੍ਹਆਮ ਭੀਖ ਮੰਗ ਰਿਹਾ ਹੈ ਤੇ ਪ੍ਰਸ਼ਾਸਨ ਨੇ ਚੁੱਪ ਧਾਰੀ ਹੋਈ ਹੈ।ਜਦੋਂ ਟੀਮ ਵੱਲੋਂ ਇਨ੍ਹਾਂ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਅਸੀਂ ਲਿਫ਼ਾਫ਼ੇ ਵਗੈਰਾ ਚੁਗ ਕੇ ਰੋਟੀ ਜੋਗਾ ਕਮਾ ਲੈਂਦੇ ਹਾ |ਇਹ ਬੱਚੇ ਆਪਣੇ ਆਪ ਜੋਗਾ ਕਰ ਲੈਂਦੇ ਹਨ ਤੇ ਕਹਿੰਦਾ ਕਿ "ਬਾਬੂ ਜੀ ਮਸਲਾ ਸਿਰਫ਼ ਰੋਟੀ ਕਾ ਹੈ"|

ਇਸ ਸਬੰਧੀ ਜਦੋਂ ਸਾਡੀ ਟੀਮ ਨੇ ਸਮਾਜਿਕ ਸੁਰੱਖਿਆ,ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਫਤਰ ਗੜ੍ਹਸ਼ੰਕਰ ਤੋਂ ਮੈਡਮ ਪਰਮਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਤਾਂ ਸਿਰਫ਼ ਆਂਗਣਵਾੜੀ ਦੇ ਸੈਂਟਰ ਹੀ ਹਨ ਪਰ ਸਾਨੂੰ ਚਾਹੀਦਾਂ ਕਿ ਸਾਨੂੰ ਇਨ੍ਹਾਂ ਬੱਚਿਆਂ ਨੂੰ ਆਂਗਣਵਾੜੀ ਸਕੂਲਾਂ ਵਿੱਚ ਦਾਖ਼ਲਾ ਕਾਰਵਾਈਏ ਤੇ ਜੋ ਇਨ੍ਹਾਂ ਬੱਚਿਆਂ ਦਾ ਭਵਿੱਖ ਵਧੀਆ ਤੇ ਉੱਜਵਾਲ ਬਣ ਸਕੇ | ਹੁਣ ਦੇਖਦੇ ਹਨ ਕਿ ਉੱਚ ਅਧਿਕਾਰੀਆਂ ਵੱਲੋਂ ਇਨ੍ਹਾਂ ਸੜਕਾਂ ਤੇ ਭੀਖ ਮੰਗ ਰਹੇ ਬੱਚਿਆਂ ਲਈ ਕਿ ਕਿੰਨੇ ਕੁ ਆਂਗਣਵਾੜੀ ਸਕੂਲਾਂ ਵਿੱਚ ਦਾਖਲੇ ਤੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ |