ਭਾਜਪਾ ਬੀਤ ਮੰਡਲ ਦੇ ਪ੍ਰਧਾਨ ਬਿੱਲਾ ਕੰਬਾਲਾ ਨੂੰ ਸਦਮਾ, ਮਾਤਾ ਦਾ ਦਿਹਾਂਤ।

ਗੜ੍ਹਸ਼ੰਕਰ 15 ਸਤੰਬਰ ( ਬਲਵੀਰ ਚੌਪੜਾ ) ਭਾਰਤੀ ਜਨਤਾ ਪਾਰਟੀ ਬੀਤ ਮੰਡਲ ਦੇ ਨਵੇਂ ਨਿਯੁਕਤ ਕੀਤੇ ਪ੍ਰਧਾਨ ਵਿਜੈ ਕਸ਼ਯਪ ( ਬਿੱਲਾ ਕੰਬਾਲਾ ) ਨੂੰ ਉਸ ਵੇਲੇ ਭਾਰੀ ਸਦਮਾਂ ਲੱਗਾ ਜਦ ਉਹਨਾਂ ਦੀ ਮਾਤਾ ਸਵਿੱਤਰੀ ਦੇਵੀ (60) ਪਤਨੀ ਗੋਬਿੰਦ ਰਾਮ ਦਾ ਕੁੱਝ ਸਮਾਂ ਬੀਮਾਰ ਰਹਿਣ ਤੋ ਬਾਅਦ ਅੱਜ ਦਿਹਾਂਤ ਹੋ ਗਿਆ।

ਗੜ੍ਹਸ਼ੰਕਰ 15 ਸਤੰਬਰ ( ਬਲਵੀਰ ਚੌਪੜਾ  ) ਭਾਰਤੀ ਜਨਤਾ ਪਾਰਟੀ ਬੀਤ ਮੰਡਲ ਦੇ ਨਵੇਂ ਨਿਯੁਕਤ ਕੀਤੇ ਪ੍ਰਧਾਨ ਵਿਜੈ ਕਸ਼ਯਪ ( ਬਿੱਲਾ ਕੰਬਾਲਾ ) ਨੂੰ ਉਸ ਵੇਲੇ ਭਾਰੀ ਸਦਮਾਂ ਲੱਗਾ ਜਦ ਉਹਨਾਂ ਦੀ ਮਾਤਾ ਸਵਿੱਤਰੀ ਦੇਵੀ (60) ਪਤਨੀ ਗੋਬਿੰਦ ਰਾਮ ਦਾ ਕੁੱਝ ਸਮਾਂ ਬੀਮਾਰ ਰਹਿਣ ਤੋ ਬਾਅਦ ਅੱਜ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸ਼ੰਸਕਾਰ ਉਨ੍ਹਾਂ ਦੇ ਪਿੰਡ ਕੰਬਾਲਾ ਬੀਤ ਦੇ ਸ਼ਮਸਾਨ ਘਾਟ ਵਿੱਚ ਕਰ ਦਿੱਤਾ ਗਿਆ । ਉਹਨਾਂ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਬਿਲਾ ਕੰਬਾਲਾ ਤੇ ਪਰਿਵਾਰ ਵਲੋ ਦਿਖਾਈ ਗਈ । ਇਸ ਮੌਕੇ ਭਾਜਪਾ ਆਗੂ ਸੁਨੀਲ ਕੁਮਾਰ ਲਵਲੀ ਖੰਨਾ,ਆਲੋਕ ਰਾਣਾ,ਪ੍ਰਦੀਪ ਰੰਗੀਲਾ ਸਾਬਕਾ ਪ੍ਰਧਾਨ ਬੀਤ ਮੰਡਲ,ਕੈਪਟਨ ਓਮ ਪ੍ਰਕਾਸ਼ ਸਰਪੰਚ ਕੰਬਾਲਾ,ਅਸ਼ਵਨੀ ਸਹਿਜਪਾਲ ਹੈਬੋਵਾਲ,ਬਲਵਿੰਦਰ ਸਿੰਘ ਸਾਬਕਾ ਸਰਪੰਚ,ਦਿਲਬਾਗ ਸਿੰਘ,ਕਾਲਾ,ਦਰਸ਼ਣ ਲਾਲ,ਧਰਮ ਚੰਦ,ਰਮੇਸ਼ ਲਾਲ ਸਣੇ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਹਾਜਰ ਸਨ। ਦੱਸਣਯੋਗ ਹੈ ਕਿ ਹਾਲੇ ਬੀਤੇ ਕਲ ਹੀ ਭਾਜਪਾ ਦੇ ਜਿਲਾ ਪ੍ਰਧਾਨ ਨਿਪੁੰਨ ਸ਼ਰਮਾਂ ਵਲੋ ਗੜ੍ਹਸ਼ੰਕਰ ਵਿੱਚ ਹੋਏ ਸਮਾਗਮ ਦੋਰਾਨ ਅਵਿਨਾਸ਼ ਰਾਏ ਖੰਨਾ ਦੀ ਹਾਜਰੀ ਵਿੱਚ ਵਿਜੈ ਕੁਮਾਰ ਬਿੱਲਾ ਕੰਬਾਲਾ ਨੂੰ ਭਾਜਪਾ ਬੀਤ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਸੀ।