ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ, ਫਗਵਾੜਾ ਰੋਡ, ਮਾਹਿਲਪੁਰ ਵਿਖੇ ਮੂਰਤੀ ਸਥਾਪਨਾ ਦਿਵਸ 'ਤੇ ਪੂਜਾ ਅਤੇ ਹਵਨ ਕੀਤਾ ਗਿਆ।
ਹੁਸ਼ਿਆਰਪੁਰ- ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਮਾਹਿਲਪੁਰ ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ, ਫਗਵਾੜਾ ਰੋਡ ਵਿਖੇ ਮੂਰਤੀ ਸਥਾਪਨਾ ਦਿਵਸ ਮੌਕੇ ਸਮੂਹ ਸੰਗਤਾਂ ਵਲੋਂ ਸਾਲਾਨਾ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ।
ਹੁਸ਼ਿਆਰਪੁਰ- ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਮਾਹਿਲਪੁਰ ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ, ਫਗਵਾੜਾ ਰੋਡ ਵਿਖੇ ਮੂਰਤੀ ਸਥਾਪਨਾ ਦਿਵਸ ਮੌਕੇ ਸਮੂਹ ਸੰਗਤਾਂ ਵਲੋਂ ਸਾਲਾਨਾ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ।
ਇਸ ਮੌਕੇ ਪਹਿਲਾਂ ਹਵਨ ਕੀਤਾ ਗਿਆ ਉਪਰੰਤ ਪੂਜਾ ਕੀਤੀ ਗਈ ਅਤੇ ਭਜਨ ਮੰਡਲੀ ਵਲੋਂ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਭੰਡਾਰਾ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਹਾਜਰ ਅਚਾਰੀਆ ਰਾਜ ਅਤਰੀ ਜੀ, ਸ਼ਾਸਤਰੀ ਰਮਨ ਅੱਤਰੀ, ਜਤਿਨ ਤਨੇਜਾ, ਰਾਜਨ ਵਰਮਾ, ਚੰਦਰ ਸ਼ੇਖਰ, ਅਸ਼ੋਕ ਬਾਲੀ, ਸ਼ੰਭੂ ਦੱਤ, ਅਮਨ ਭਾਰਤੀ, ਦੀਪਕ ਅਗਨੀਹੋਤਰੀ, ਨੀਲਮ ਤਨੇਜਾ, ਸੋਨਲ ਤਨੇਜਾ, ਸੁਨੀਤਾ ਰਾਣੀ, ਵੀਨਾ ਰਾਣੀ, ਰੇਣੂ ਵਰਮਾ, ਡਾ: ਨੀਲਮ ਵਰਮਾ, ਡਾ. ਡਿੰਪਲ ਸ਼ਰਮਾ, ਖਵਾਈਸ਼ ਸ਼ਰਮਾ, ਮੇਹਨ ਤਨੇਜਾ, ਅੰਗਦ ਤਨੇਜਾ, ਕ੍ਰਿਸ਼ਨ ਤਨੇਜਾ ਅਤੇ ਹੋਰ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।