ਅਸ਼ਟਾਮ ਫਰੋਸ਼ਾਂ ਦੀਆਂ ਮੰਗਾਂ ਸਬੰਧੀ ਸਟੈਂਪ ਵੈਂਡਰ ਯੂਨੀਅਨ ਦੇ ਆਗੂਆਂ ਵਲੋਂ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨਾਲ ਮੀਟਿੰਗ

ਘਨੌਰ 15 ਸਤੰਬਰ (ਅਭਿਸ਼ੇਕ ਸੂਦ) ਸਟੈਂਪ ਵੈਂਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਯੂਨੀਅਨ ਦੇ ਇੱਕ ਵਫਦ ਨੇ ਮੁੱਖ ਮੰਤਰੀ ਦੇ ਨੇੜਲੇ ਸਾਥੀ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਦੇ ਨਾਲ ਮੀਟਿੰਗ ਕੀਤੀ ਅਤੇ ਮੰਗ ਕੀਤੀ ਕਿ ਪੰਜਾਬ ਦੇ ਅਸ਼ਟਾਮ ਫਰੋਸ਼ਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਕਰਵਾਇਆ ਜਾਵੇ। ਇਸ ਮੌਕੇ ਪੰਜਾਬ ਸਰਕਾਰ ਤੱਕ ਭੇਜਣ ਲਈ ਮੰਗ ਪੱਤਰ ਵੀ ਦਿੱਤਾ ਗਿਆ।

ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸਟੈਂਪ ਵੈਂਡਰ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਫਦ ਨੇ ਚੇਅਰਮੈਨ ਨੂੰ ਦੱਸਿਆ ਕਿ ਅਸ਼ਟਾਮ ਫਰੋਸ਼ਾਂ ਦੀਆਂ ਕਈ ਮੰਗਾਂ ਲੰਮੇ ਸਮੇਂ ਤੋਂ ਲੰਬਿਤ ਚੱਲ ਰਹੀਆਂ ਹਨ। ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਸਟਾਕ ਹੋਲਡਿੰਗ ਕੰਪਨੀ ਦੀ ਈ ਸਟੈਂਪ ਪ੍ਰਣਾਲੀ ਸਬੰਧੀ ਅਸ਼ਟਾਮ ਫਰੋਸ਼ਾਂ ਨੂੰ ਆਉਂਦੀਆਂ ਮੁਸ਼ਕਿਲਾਂ ਸਬੰਧੀ ਵੀ ਵਿਸਥਾਰ ਨਾਲ ਚਰਚਾ ਕੀਤੀ।

ਉਹਨਾਂ ਕਿਹਾ ਕਿ ਈ ਸਟੈਂਪਿਂਗ ਪ੍ਰਣਾਲੀ ਲਾਗੂ ਕਰਨ ਸਮੇਂ ਪੰਜਾਬ ਸਰਕਾਰ ਦਾ ਅਸ਼ਟਾਮ ਪੇਪਰ ਦੀ ਛਪਾਈ ਤੇ ਖ਼ਰਚ ਹੋਣ ਵਾਲਾ ਕਰੋੜਾਂ ਰੁਪਏ ਤਾਂ ਭਾਂਵੇਂ ਬਚ ਗਿਆ ਪਰ ਇਹ ਸਾਰਾ ਭਾਰ ਅਸ਼ਟਾਮ ਫਰੋਸ਼ਾਂ ਉੱਤੇ ਪਾ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਸਬੰਧੀ ਸਟੇਸ਼ਨਰੀ ਅਤੇ ਪ੍ਰਿੰਟਿੰਗ ਚਾਰਜ ਤੈਅ ਕਰਨ ਲਈ ਜਦੋਂ ਸਟੈਂਪ ਵੈਂਡਰ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਤਾਂ ਉਹਨਾਂ ਨੇ ਇਸ ਮੰਗ ਨੂੰ ਜਾਇਜ਼ ਮੰਨਦੇ ਹੋਏ ਜਲਦੀ ਹੀ ਇਸਦਾ ਬਣਦਾ ਹੱਲ ਕੱਢਣ ਦਾ ਭਰੋਸਾ ਦਿਵਾਇਆ ਸੀ।

ਯੂਨੀਅਨ ਆਗੂਆਂ ਨੇ ਕਿਹਾ ਕਿ ਅਸ਼ਟਾਮ ਫਰੋਸ਼ ਕਰੋੜਾਂ ਰੁਪਏ ਦਾ ਮਾਲੀਆ ਇਕੱਠਾ ਕਰਕੇ ਸਰਕਾਰ ਦਾ ਖਜ਼ਾਨਾ ਭਰਦੇ ਹਨ, ਪਰ ਅਸ਼ਟਾਮ ਫਰੋਸ਼ਾਂ ਦੀ ਆਰਥਿਕ ਹਾਲਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ। ਇਸ ਮੌਕੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਪੰਜਾਬ ਸਰਕਾਰ ਨਾਲ ਅਸ਼ਟਾਮ ਫਰੋਸ਼ ਯੂਨੀਅਨ ਦੀ ਮੀਟਿੰਗ ਦਾ ਪ੍ਰਬੰਧ ਕਰਨਗੇ, ਤਾਂ ਕਿ ਅਸ਼ਟਾਮ ਫਰੋਸ਼ਾਂ ਦੀਆਂ ਲੰਬਿਤ ਚੱਲ ਰਹੀਆਂ ਮੰਗਾਂ ਦਾ ਬਣਦਾ ਹੱਲ ਕੱਢਿਆ ਜਾ ਸਕੇ।

ਇਸ ਮੌਕੇ ਯੂਨੀਅਨ ਦੇ ਸੀਨੀਅਰ ਆਗੂ ਕਮਲਜੀਤ ਸ਼ਰਮਾ, ਤਜਿੰਦਰ ਗਰਗ,ਪਵਨ ਕੁਮਾਰ ਅਤੇ ਹਰਬੰਸ ਸਿੰਘ ਵੀ ਮੀਟਿੰਗ ਵਿੱਚ ਸ਼ਾਮਲ ਸਨ।