ਬਾਬਾ ਔਘੜ ਮੰਦਰ ਜੇਜੋਂ ਵਿੱਚ 18 ਅਗਸਤ ਨੂੰ ਸਾਲਾਨਾ ਭੰਡਾਰਾ- ਖੰਨਾ
ਹੁਸ਼ਿਆਰਪੁਰ- ਪੂਰਵ ਰਾਜ ਸਭਾ ਸੰਸਦ ਮੈਂਬਰ ਤੇ ਬਾਬਾ ਔਘੜ ਸ਼੍ਰੀ ਫਤਿਹਨਾਥ ਚੈਰੀਟੇਬਲ ਟਰੱਸਟ ਜੇਜੋਂ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 18 ਅਗਸਤ (ਸੋਮਵਾਰ) ਨੂੰ ਬਾਬਾ ਔਘੜ ਮੰਦਰ ਜੇਜੋਂ ਵਿਖੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਭੰਡਾਰੇ ਵਿੱਚ ਹਰ ਸਾਲ ਹਜ਼ਾਰਾਂ ਸ਼ਰਧਾਲੂ ਬਾਬਾ ਔਘੜ ਮੰਦਰ ਵਿਖੇ ਨਤਮਸਤਕ ਹੋਣ ਆਉਂਦੇ ਹਨ ਅਤੇ ਪ੍ਰਸਾਦ ਪ੍ਰਾਪਤ ਕਰਕੇ ਬਾਬਾ ਜੀ ਦਾ ਅਸ਼ੀਰਵਾਦ ਲੈਂਦੇ ਹਨ।
ਖੰਨਾ ਨੇ ਜੇਜੋਂ ਅਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਇਸ ਭੰਡਾਰੇ ਵਿੱਚ ਸ਼ਾਮਲ ਹੋਣ, ਪ੍ਰਸਾਦ ਲੈਣ ਅਤੇ ਬਾਬਾ ਔਘੜ ਜੀ ਦੀ ਰਹਿਮਤ ਹਾਸਲ ਕਰਨ।