ਸ਼੍ਰੀ ਪਰਮਜੀਤ ਸਿੰਘ ਡੀ.ਪੀ.ਆਈ ਪੰਜਾਬ ਅਤੇ ਪ੍ਰੋਫੈਸਰ ਬਲਦੇਵ ਸਿੰਘ ਐਮ.ਸੀ. ਨੇ ਕੀਤਾ ਏ.ਕੇ ਡੈਂਟਲ ਕੇਅਰ ਹਸਪਤਾਲ ਦਾ ਉਦਘਾਟਨ

ਮਾਹਿਲਪੁਰ, 4 ਅਗਸਤ- ਡਾਕਟਰ ਰਣਜੀਤ ਸਿੰਘ ਅਤੇ ਕੁਮਾਰੀ ਨੀਲਮ ਦੀ ਬੇਟੀ ਡਾਕਟਰ ਅੰਜਲੀ ਕੁਮਾਰੀ ਵੱਲੋਂ ਅੱਜ ਖਾਨਪੁਰ ਰੋਡ ਤੇ ਮਦੂਆਣੇ ਵਾਲੀ ਗਲੀ ਵਿੱਚ ਦੰਦਾਂ ਦਾ ਹਸਪਤਾਲ ਏ.ਕੇ. ਡੈਂਟਲ ਕੇਅਰ ਖੋਲਿਆ ਗਿਆ। ਜਿਸ ਦਾ ਉਦਘਾਟਨ ਪਰਮਜੀਤ ਸਿੰਘ ਡੀ.ਪੀ.ਆਈ ਪੰਜਾਬ ਅਤੇ ਪ੍ਰੋਫੈਸਰ ਬਲਦੇਵ ਸਿੰਘ ਐਮ.ਸੀ ਨੇ ਸਾਂਝੇ ਤੌਰ ਤੇ ਕੀਤਾ।

ਇਸ ਮੌਕੇ ਮਾਸਟਰ ਹਰਬੰਸ ਲਾਲ, ਹਰਬੰਸ ਕੌਰ, ਸੂਬੇਦਾਰ ਬਲਦੇਵ ਸਿੰਘ, ਜਸਵਿੰਦਰ ਸਿੰਘ ਜੱਸੀ, ਹਰਦੇਵ ਸਿੰਘ, ਮਨਦੀਪ ਸਿੰਘ, ਸੁਨੀਤਾ ਕੁਮਾਰੀ, ਮਾਸਟਰ ਅਸ਼ੋਕ ਕੁਮਾਰ, ਅਵਤਾਰ ਸਿੰਘ ਜੇ.ਈ, ਡਾਕਟਰ ਹਰੀਪਾਲ, ਮਾਇਆ ਦੇਵੀ, ਡਾਕਟਰ ਕਰਮਜੀਤ ਤੂਰ, ਲੇਖਕ ਬਲਜਿੰਦਰ ਮਾਨ, ਜਸਵੰਤ ਸਿੰਘ ਥਿੰਦ ਐਸ.ਐਮ.ਓ ਸਿਵਲ ਹਸਪਤਾਲ ਮਾਹਿਲਪੁਰ, ਮੇਜਰ ਸਿੰਘ ਫਾਰਮਾਸਿਸਟ, ਜਗਤਾਰ ਸਿੰਘ ਸਾਬਕਾ ਐਸ.ਡੀ.ਓ ਬਿਜਲੀ ਬੋਰਡ, ਸੁਨੀਤਾ, ਜਗਤਾਰ ਸਿੰਘ ਐਸ.ਡੀ.ਓ ਐਕਸਾਈਜ, ਸਮੇਤ ਡਾਕਟਰ ਰਣਜੀਤ ਸਿੰਘ ਅਤੇ ਕੁਮਾਰੀ ਨੀਲਮ ਦੇ ਰਿਸ਼ਤੇਦਾਰ ਅਤੇ ਸਕੇ ਸਬੰਧੀ ਅਤੇ ਉਹਨਾਂ ਦੇ ਜਾਣ ਪਹਿਚਾਣ ਵਾਲੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
 ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਅੰਜਲੀ ਕੁਮਾਰੀ ਨੇ ਕਿਹਾ ਕਿ ਉਨਾਂ ਦੇ ਇਸ ਹਸਪਤਾਲ ਵਿਖੇ ਦੰਦਾਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਹਰ ਬਿਮਾਰੀ ਦਾ ਇਲਾਜ ਕੀਤਾ ਜਾਵੇਗਾ।