ਕਿੰਗ ਐਡਵਰਡ ਪਬਲਿਕ ਸਕੂਲ ਟੂਟੋਮਜਾਰਾ(ਮਾਹਿਲਪੁਰ) ਨੇ ਸੀ ਬੀ ਐਸ ਈ ਕਲਸਟਰ ਇੰਟਰ-ਸਕੂਲ ਫੁੱਟਬਾਲ ਟੂਰਨਾਮੈਂਟ ਵਿੱਚ ਪਹਿਲਾ ਰਨਰਅੱਪ ਸਥਾਨ ਹਾਸਲ ਕੀਤਾ
ਹੁਸ਼ਿਆਰਪੁਰ- ਕਿੰਗ ਐਡਵਰਡ ਪਬਲਿਕ ਸਕੂਲ ਟੂਟੋਮਜਾਰਾ ਸਕੂਲ ਦੀ ਅੰਡਰ -14 ਫੁੱਟਬਾਲ ਟੀਮ ਨੇ ਇਕ ਵੱਡੀ ਉਪਲਬਧੀ ਹਾਸਲ ਕਰਦਿਆਂ ਸੀ ਬੀ ਐਸ ਈ ਕਲਸਟਰ-18 ਵਿੱਚ ਪਹਿਲਾ ਰਨਰਅੱਪ ਦੀ ਟ੍ਰਾਫੀ ਆਪਣੇ ਨਾਂ ਕੀਤੀ। ਇਹ ਟੂਰਨਾਮੈਂਟ O P S Modern School ਮੰਡੀ ਗੋਬਿੰਦਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੀਆਂ 40 ਤੌ ਜਿਆਦਾ ਟੀਮਾਂ ਨੇ ਭਾਗ ਲਿਆ।

ਸਾਡੀ ਟੀਮ ਨੇ ਸ਼ੁਰੂਆਤੀ ਲੀਗ ਮੈਚਾਂ ਤੋਂ ਲੈ ਕੇ ਫਾਈਨਲ ਤੱਕ ਗਜ਼ਬ ਦੀ ਲਗਨ, ਦਿਲੇਰੀ ਅਤੇ ਸਾਂਝ ਦਾ ਪ੍ਰਦਰਸ਼ਨ ਕੀਤਾ। ਹਰ ਮੈਚ ਵਿੱਚ ਉਨ੍ਹਾਂ ਦੀ ਰਣਨੀਤੀ, ਤੇਜ਼ੀ ਅਤੇ ਸਹਿਯੋਗ ਦਿਲ ਨੂੰ ਛੂਹਣ ਵਾਲਾ ਸੀ।
ਟੀਮ ਦੀ ਪ੍ਰਦਰਸ਼ਨ ਲਾਈਨਅਪ ਗੁਰਨੂਰ ਸਿੰਘ ਹੀਰ (ਕੈਪਟਨ), ਲਕਸ਼ੈ ਕੁਮਾਰ, ਹਰਮਿਲਨ ਸਿੰਘ ਹੀਰ (ਗੋਲਕੀਪਰ), ਜੈਸ਼ਾਨ ਮੁਹੰਮਦ, ਹਰਨੂਰ ਸਿੰਘ ਹੀਰ, ਨਵਦੀਪ ਸਿੰਘ, ਸੁਖਦੀਪ ਸਿੰਘ, ਹਿਮਾਸ਼ੂ ਰਾਣਾ, ਰਵਿੰਦਰ ਸਿੰਘ, ਕ੍ਰਿਸ਼ਨ ਅਵਤਾਰ ਸ਼ਰਮਾ, ਕ੍ਰਿਸਟਲ ਭਾਰਦਵਾਜ, ਸੂਰਯਾਂਸ਼ ਠਾਕੁਰ, ਮਾਈਕਲ ਜੌਰਡਨ, ਸ਼ਿਵਾਂਸ਼ ਤਿਵਾਰੀ, ਰੋਹਿਤ ਸਿੰਘ , ਮਯੰਕ, ਮਨੀਸ਼ ਬਿਸ਼ਟ ਫਾਈਨਲ ਮੁਕਾਬਲੇ ਵਿੱਚ, ਭਾਵੇਂ ਸਾਡੀ ਟੀਮ ਨੂੰ ਸੈਨਿਕ ਸਕੂਲ ਕਪੂਰਥਲਾ ਵਿਰੁੱਧ ਸੰਘਰਸ਼ਮਈ ਮੈਚ ਵਿੱਚ ਥੋੜ੍ਹੀ ਕਮੀ ਰਹਿ ਗਈ, ਪਰ ਉਨ੍ਹਾਂ ਦੀ ਖੇਡ ਦੇ ਪ੍ਰਤੀ ਭਾਵਨਾ ਅਤੇ ਉਤਸ਼ਾਹ ਨੇ ਸਾਰਿਆਂ ਦੇ ਦਿਲ ਜਿੱਤ ਲਏ।
ਸਾਡੀ ਟੀਮ ਦੇ ਕਪਤਾਨ ਨੇ ਟੂਰਨਾਮੈਂਟ ਦੌਰਾਨ ਸਭ ਤੋਂ ਵੱਧ ਗੋਲ ਕਰਕੇ ਦਰਸ਼ਕਾਂ ਨੂੰ ਮੋਹ ਲਿਆ।
ਡਾਇਰੈਕਟਰ ਡਾ. ਮਹਿੰਦਰ ਸਿੰਘ ਜਸਵਾਲ ਜੀ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ, "ਇਹ ਜਿੱਤ ਸਿਰਫ ਮੈਚ ਦੀ ਨਹੀਂ, ਇਹ ਸਾਡੀ ਯੁਵਾ ਪੀੜ੍ਹੀ ਦੀ ਮੇਹਨਤ, ਸਿਖਲਾਈ ਅਤੇ ਸਮਰਪਣ ਦੀ ਜਿੱਤ ਹੈ।"
ਪ੍ਰਿੰਸੀਪਲ ਆਸ਼ਾ ਸ਼ਰਮਾ ਜੀ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ, ਇਹ ਸਾਡੀ ਟੀਮ ਦੇ ਜਜ਼ਬੇ, ਦ੍ਰਿੜ ਨਿਸ਼ਚੇ ਅਤੇ ਇਕਜੁੱਟਤਾ ਦੀ ਕਹਾਣੀ ਸੀ।
ਸਾਡੀ ਕੋਚਿੰਗ ਟੀਮ ਰਵੀ ਕੁਮਾਰ, ਸ਼ਿਵਾਨੀ, ਜਸਪ੍ਰੀਤ ਸਿੰਘ ਅਤੇ ਪ੍ਰਭ ਸਿੰਘ ਦੀ ਦਿਸ਼ਾ-ਨਿਰਦੇਸ਼ ਅਤੇ ਖਿਡਾਰੀਆਂ ਦੀ ਸਖਤ ਮਿਹਨਤ ਦਾ ਨਤੀਜਾ ਸੀ ਕਿ ਟੀਮ ਨੇ ਇਹ ਮਾਣ ਹਾਸਲ ਕੀਤਾ।
ਸਕੂਲ ਅਧਿਆਪਕਾਂ ਵਲੋਂ ਵੀ ਟੀਮ ਦੀ ਪ੍ਰਸ਼ੰਸਾ ਕੀਤੀ ਗਈ।