
ਗਾਇਕ ਬੂਟਾ ਕੋਹਿਨੂਰ ਵੱਲੋਂ ਗਾਏ ਗੀਤ ‘ਰਾਜਾ ਸਾਹਿਬ ਦੇ ਦਿਵਾਨੋਂ ’ ਦਾ ਹੋਇਆ ਵੀਡੀਓ ਫਿਲਮਾਂਕਣ, ਕੁਝ ਦਿਨਾਂ ’ਚ ਜੇ ਐਮ 7 ਇੰਟਰਟੇਨਮੈਂਟ ਦੇ ਬੈਨਰ ਹੇਠ ਜਨਤਕ ਕੀਤਾ ਜਾਵੇਗਾ
ਨਵਾਂਸ਼ਹਿਰ, 2 ਅਗਸਤ- ਪਿਛਲੇ ਕੁਝ ਸਮੇਂ ਤੋਂ ਗਾਇਕੀ ਦੇ ਅੰਬਰਾਂ ’ਚ ਉੱਚੀਆਂ ਉਡਾਰੀਆਂ ਲਾਉਣ ਵਾਲੇ ਪੰਜਾਬੀ ਲੋਕ ਗਾਇਕ ਬੂਟਾ ਕੋਹਿਨੂਰ ਵੱਲੋਂ ਗਾਏ ਧਾਰਮਿਕ ਗੀਤ ‘ਰਾਜਾ ਸਾਹਿਬ ਦੇ ਦਿਵਾਨੋਂ ’ ਦਾ ਵੀਡੀਓ ਫਿਲਮਾਂਕਣ ਮੁਕੰਮਲ ਕਰ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਬੂਟਾ ਕੋਹਿਨੂਰ ਪਿਛਲੇ ਕਰੀਬ 8 ਮਹੀਨਿਆਂ ਤੋਂ ਪੂਰੇ ਸਰਗਰਮ ਨਜ਼ਰ ਆ ਰਹੇ ਹਨ, ਜਦਕਿ ਉਨ੍ਹਾਂ ਦਾ 10 ਸਾਲ ਦਾ ਗਾਇਬ ਹੋਣਾ ਸਰੋਤਿਆਂ ਵੱਲੋਂ 1 ਮਹੀਨੇ ਦੇ ਵਿਚ ਹੀ ਘਾਟਾ ਪੂਰਾ ਕਰ ਦਿੱਤਾ ਗਿਆ।
ਨਵਾਂਸ਼ਹਿਰ, 2 ਅਗਸਤ- ਪਿਛਲੇ ਕੁਝ ਸਮੇਂ ਤੋਂ ਗਾਇਕੀ ਦੇ ਅੰਬਰਾਂ ’ਚ ਉੱਚੀਆਂ ਉਡਾਰੀਆਂ ਲਾਉਣ ਵਾਲੇ ਪੰਜਾਬੀ ਲੋਕ ਗਾਇਕ ਬੂਟਾ ਕੋਹਿਨੂਰ ਵੱਲੋਂ ਗਾਏ ਧਾਰਮਿਕ ਗੀਤ ‘ਰਾਜਾ ਸਾਹਿਬ ਦੇ ਦਿਵਾਨੋਂ ’ ਦਾ ਵੀਡੀਓ ਫਿਲਮਾਂਕਣ ਮੁਕੰਮਲ ਕਰ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਬੂਟਾ ਕੋਹਿਨੂਰ ਪਿਛਲੇ ਕਰੀਬ 8 ਮਹੀਨਿਆਂ ਤੋਂ ਪੂਰੇ ਸਰਗਰਮ ਨਜ਼ਰ ਆ ਰਹੇ ਹਨ, ਜਦਕਿ ਉਨ੍ਹਾਂ ਦਾ 10 ਸਾਲ ਦਾ ਗਾਇਬ ਹੋਣਾ ਸਰੋਤਿਆਂ ਵੱਲੋਂ 1 ਮਹੀਨੇ ਦੇ ਵਿਚ ਹੀ ਘਾਟਾ ਪੂਰਾ ਕਰ ਦਿੱਤਾ ਗਿਆ। ਸਾਲ 1994 ’ਚ ‘ਹੁਸਨ ਦੀਆਂ ਸਰਕਾਰਾਂ’ ਟੇਪ ਨਾਲ ਪੂਰੀ ਚਰਚਾ ’ਚ ਰਹੇ ਬੂਟਾ ਕੋਹਿਨੂਰ ਸਾਲ 2010 ’ਚ ਉਸ ਸਮੇਂ ਪੂਰੀ ਚਰਚਾ ’ਚ ਰਹੀ ਗਾਇਕਾ ਪ੍ਰਵੀਨ ਭਾਰਟਾ ਨਾਲ ‘ਵਾਅਦਾ ਦਾ ਪ੍ਰਾਮਿਸ’ ਦੁਗਾਣਾ ਟੇਪ ਦੇਣ ਉਪਰੰਤ ਸਾਲ 2014 ’ਚ ਹੋਈ ਅਲੀ ਅਲੀ ਸੂਫੀ ਗੀਤਾਂ ਦਾ ਗੁਲਦਸਤਾ ਸਰੋਤਿਆਂ ਦੀ ਝੋਲੀ ਪਾਉਣ ਉਪਰੰਤ ਕੋਹਿਨੂਰ ਕੁਝ ਘਰੇਲੂ ਪ੍ਰੇਸ਼ਾਨੀਆਂ ਕਰਕੇ ਗਾਇਕੀ ਦੇ ਖੇਤਰ ’ਚ ਕਾਫੀ ਪਛੜਕੇ ਰਹਿ ਗਏ ਸਨ।
31 ਦਸੰਬਰ 2024 ਦੀ ਰਾਤ ਨੂੰ ਸ੍ਰੀ ਚਰਨਛੋਹ ਗੰਗਾ ਅੰਮ੍ਰਿਤਕੁੰਡ ਸੁਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਉਨ੍ਹਾਂ ਦੀ ਕਮੇਟੀ ਵੱਲੋਂ ਜਨਤਕ ਕੀਤੇ ਗੀਤ ‘ਵਿਚ ਕਾਸ਼ੀ ਦੇ ਆਏ ਸਤਿਗੁਰੂ ਮੇਰੇ’ ਦੀ ਅਪਾਰ ਸਫਲਤਾ ਤੋਂ ਬਾਅਦ ਬੂਟਾ ਕੋਹਿਨੂਰ ਨੇ ਪਿੱਛੇ ਮੁੜਕੇ ਨਹੀਂ ਵੇਖਿਆ। ਉਦੋਂ ਦਾ ਗਾਇਕੀ ਦੇ ਖੇਤਰ ’ਚ ਪਿਆ ਟਾਪ ਗੇਅਰ ਹੁਣ ਤੱਕ ਉਸੇ ਰਫਤਾਰ ਨਾਲ ਧੂੜਾਂ ਪੁੱਟਦਾ ਹੋਇਆ ਸਰੋਤਿਆਂ ਨੂੰ ਪਿਆਰ ਦੇ ਗੁਲਦਸਤੇ ਬਖਸ਼ਦਾ ਗਾਇਕੀ ਦੀਆਂ ਕਈ ਮੰਜ਼ਿਲਾਂ ਨੂੰ ਸਰ ਕਰ ਚੁੱਕਾ ਹੈ। ਜਨਵਰੀ ਤੋਂ ਹੁਣ ਤੱਕ ਬੂਟਾ ਕੋਹਿਨੂਰ ਦਾ ਇਹ ਪੰਜਵਾਂ ਧਾਰਮਿਕ ਗੀਤ ਜਨਤਕ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸੂਫੀ ਗੀਤ ‘ਇਸ਼ਕ ਦੇ ਵਿਹੜੇ’, ਪਿਤਾ ਦਿਵਸ ਨੂੰ ਸਮਰਪਿਤ ‘ਮੁੜਕੇ ਆ ਬਾਪੂ’ ਅਤੇ ਪਿਛਲੇ ਦਿਨੀਂ ਸਾਵਣ ਦੇ ਨਰਾਤਿਆਂ ਦੀ ਆਮਦ ’ਤੇ ‘ਲੱਗਦਾ ਭਵਨ ਪਿਆਰਾ’ ਜਨਤਕ ਹੋ ਚੁੱਕੇ ਹਨ, ਜਿਨ੍ਹਾਂ ਦਾ ਸਰੋਤਿਆਂ ਵੱਲੋਂ ਭਰਪੂਰ ਸਮਰਥਨ ਕੀਤਾ ਗਿਆ।
‘ਰਾਜਾ ਸਾਹਿਬ ਦੇ ਦਿਵਾਨੋਂ ’ ਇਸ ਧਾਰਮਿਕ ਗੀਤ ਨੂੰ ਸੰਗੀਤਕ ਧੁਨਾਂ ਵਿਚ ਪਰੋਇਆ ਹੈ ਦਵਿੰਦਰ ਬਿੰਦਾ ਮੁਬਾਰਕਪੁਰੀ ਨੇ, ਤੇ ਇਸ ਦੇ ਲਿਖਾਰੀ ਹਨ ਸੰਤੋਖ ਤਾਜਪੁਰੀ, ਜਦਕਿ ਬੀਤੇ ਕੱਲ੍ਹ ਕੀਤੇ ਗਏ ਵੀਡੀਓ ਫਿਲਮਾਂਕਣ ’ਚ ਡਾਇਰੈਕਟਰ ਆਫ ਫੋਟੋਗ੍ਰਾਫੀ ਦੀ ਅਹਿਮ ਭੂਮਿਕਾ ਸਿੰਮਾ ਕੈਮ, ਜਪਨੀਤ ਮਹੇ, ਡਰੋਨ ’ਚ ਆਪਣੇ ਜੌਹਰ ਵਿਖਾਏ ਅਸ਼ੀਸ਼ ਮਠਾਰੂ ਤੇ ਉਨ੍ਹਾਂ ਦੇ ਸਾਥੀਆਂ ਜੇਮਸ, ਡੀਪੀ ਦਿੱਲੀ ਅਤੇ ਜਸੀ ਬੰਗਿਆਂ ਵਾਲਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਜਦਕਿ ਵੀਡੀਓ ਐਡੀਟਿੰਗ ਜਪਨੀਤ ਮਹੇ ਵੱਲੋਂ ਜਲਦ ਮੁਕੰਮਲ ਕਰਕੇ ਇਸ ਗੀਤ ਨੂੰ ਕੁਝ ਦਿਨਾਂ ’ਚ ਹੀ ਜੇ ਐਮ 7 ਇੰਟਰਟੇਨਮੈਂਟ ਦੇ ਬੈਨਰ ਹੇਠ ਪ੍ਰੋਡਿਊਸਰ ਗੁਰਬਖਸ਼ ਸਿੰਘ ਦੀ ਦੇਖ-ਰੇਖ ਹੇਠ ਜਨਤਕ ਕੀਤਾ ਜਾ ਰਿਹਾ ਹੈ।
ਗਾਇਕ ਬੂਟਾ ਕੋਹਿਨੂਰ ਨੇ ਆਖਿਆ ਕਿ ਪਹਿਲੇ ਆਏ ਗੀਤਾਂ ਅਨੁਸਾਰ ਉਨ੍ਹਾਂ ਨੂੰ ਇਸ ਧਾਰਮਿਕ ਗੀਤ ਤੋਂ ਵੀ ਬਹੁਤ ਸਾਰੀਆਂ ਆਸਾਂ-ਉਮੀਦਾਂ ਹਨ ਕਿ ਸਰੋਤਿਆਂ ਦਾ ਮਨਮੋਹਣੀ ਪਿਆਰ ਉਨ੍ਹਾਂ ਨੂੰ ਪ੍ਰਾਪਤ ਹੋਵੇਗਾ।
