ਵੈਟਨਰੀ ਯੂਨੀਵਰਸਿਟੀ ਵਿਖੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਸੰਬੰਧੀ ਸਿਖਲਾਈ ਸੰਪੂਰਨ

ਲੁਧਿਆਣਾ 30 ਜੁਲਾਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਵੱਲੋਂ ਪੰਜ ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਵਿਸ਼ਾ ਸੀ ‘ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ’। ਇਸ ਸਿਖਲਾਈ ਦਾ ਮੰਤਵ ਕਿਸਾਨਾਂ, ਸਵੈ-ਸਹਾਇਤਾ ਸਮੂਹਾਂ, ਪੇਂਡੂ ਨੌਜਵਾਨਾਂ ਅਤੇ ਉਦਮੀ ਸੁਆਣੀਆਂ ਨੂੰ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਸੰਬੰਧੀ ਵਿਹਾਰਕ ਗਿਆਨ ਦੇਣਾ ਸੀ। ਸਿਖਲਾਈ ਤਹਿਤ ਪਨੀਰ, ਘਿਓ, ਦਹੀ, ਖੋਆ, ਸੁਗੰਧਿਤ ਦੁੱਧ, ਪਰੰਪਰਾਗਤ ਮਠਿਆਈਆਂ ਅਤੇ ਮੌਜ਼ਰੈਲਾ ਚੀਜ਼ ਬਣਾਉਣ ਸੰਬੰਧੀ ਗਿਆਨ ਦਿੱਤਾ ਗਿਆ। ਪ੍ਰਤੀਭਾਗੀਆਂ ਨੇ ਪੈਕਿੰਗ, ਲੇਬਲਿੰਗ, ਉਤਪਾਦਾਂ ਨੂੰ ਲੰਮਾ ਸਮਾਂ ਖਰਾਬ ਹੋਣ ਤੋਂ ਬਚਾਉਣ ਅਤੇ ਮੰਡੀਕਾਰੀ ਨੀਤੀਆਂ ਬਾਰੇ ਦੱਸਿਆ ਗਿਆ।

          ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਢੰਗ ਨਾਲ ਕਿੱਤਾ ਸਥਾਪਿਤ ਕਰਕੇ ਕਿਸਾਨਾਂ ਲਈ ਆਮਦਨ ਅਤੇ ਪੇਂਡੂ ਰੁਜ਼ਗਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਾਲਜ ਦਾ ਇਹ ਪ੍ਰਣ ਵੀ ਦੁਹਰਾਇਆ ਕਿ ਅਸੀਂ ਵਿਗਿਆਨਕ ਗਿਆਨ ਅਤੇ ਖੇਤਰੀ ਪੱਧਰ ਦੀਆਂ ਲੋੜਾਂ ਦੇ ਸੁਮੇਲ ਵਾਸਤੇ ਕੰਮ ਕਰ ਰਹੇ ਹਾਂ।
          ਡਾ. ਅਮਨਦੀਪ ਸ਼ਰਮਾ ਅਤੇ ਡਾ. ਗੋਪਿਕਾ ਤਲਵਾੜ ਨੇ ਇਸ ਸਿਖਲਾਈ ਦਾ ਸੰਯੋਜਨ ਕੀਤਾ ਜਿਸ ਵਿੱਚ ਤਕਨੀਕੀ ਸੈਸ਼ਨਾਂ ਅਤੇ ਪ੍ਰਯੋਗੀ ਗਿਆਨ ਰਾਹੀਂ ਸਿੱਖਿਅਤ ਕੀਤਾ ਗਿਆ। ਡਾ. ਐਸ ਕੇ ਮਿਸ਼ਰਾ ਅਤੇ ਡਾ. ਨੀਤਿਕਾ ਗੋਇਲ ਨੇ ਤਕਨੀਕੀ ਸੰਯੋਜਕ ਵਜੋਂ ਜ਼ਿੰਮੇਵਾਰੀ ਨਿਭਾਈ। ਸਿਖਲਾਈ ਵਿੱਚ ਪੰਜਾਬ ਅਤੇ ਮੁਲਕ ਦੇ ਹੋਰ ਖੇਤਰਾਂ ਤੋਂ 25 ਸਿੱਖਿਆਰਥੀਆਂ ਨੇ ਭਾਗ ਲਿਆ। ਇਸ ਸਿਖਲਾਈ ਰਾਹੀਂ ਡੇਅਰੀ ਪ੍ਰਾਸੈਸਿੰਗ ਨੂੰ ਮੁਨਾਫ਼ੇਵੰਦ ਬਣਾਉਂਦੇ ਹੋਏ ਸਿੱਖਿਆਰਥੀਆਂ ਦਾ ਸਮਰੱਥਾ ਵਿਕਾਸ ਕੀਤਾ ਗਿਆ।
          ਸਮਾਪਨ ਸਮਾਰੋਹ ਵਿੱਚ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪ੍ਰਤੀਭਾਗੀਆਂ ਨੂੰ ਇਸ ਗੱਲ ਲਈ ਉਤਸ਼ਾਹਿਤ ਕੀਤਾ ਕਿ ਉਹ ਇਸ ਕਿੱਤੇ ਵਿੱਚ ਉਦਮੀ ਬਣਨ ਅਤੇ ਸਵੈ-ਨਿਰਭਰ ਹੋਣ। ਉਨ੍ਹਾਂ ਨੇ ਸਿੱਖਿਆਰਥੀਆਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਦੀ ਕ੍ਰਿਆਸ਼ੀਲ ਸ਼ਮੂਲੀਅਤ ਨਾਲ ਮਾਹਿਰਾਂ ਨੂੰ ਵੀ ਨਵੀਆਂ ਲੋੜਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਇੰਤਜ਼ਾਮੀਆ ਟੀਮ ਦੀ ਵੀ ਪ੍ਰਸੰਸਾ ਕੀਤੀ ਕਿ ਉਨ੍ਹਾਂ ਨੇ ਬਹੁਤ ਸੁਚੱਜੇ ਤਰੀਕੇ ਨਾਲ ਸਿਖਲਾਈ ਨੂੰ ਨੇਪਰੇ ਚਾੜਿਆ।