ਡਾ. ਸੁਮਿਤਾ ਮਿਸ਼ਰਾ, ਵਧੀਕ ਮੁੱਖ ਸਕੱਤਰ, ਗ੍ਰਹਿ ਨੇ ਸੀਈਟੀ ਪ੍ਰੀਖਿਆ ਦੀ ਤਿਆਰੀਆਂ ਦੀ ਉੱਚ ਪੱਧਰੀ ਸਮੀਖਿਆ ਕੀਤੀ

ਚੰਡੀਗੜ੍ਹ, 25 ਜੁਲਾਈ - ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ 26-27 ਜੁਲਾਈ, 2025 ਨੂੰ ਹੋਣ ਵਾਲੀ ਸੀਈਟੀ ਪੀ੍ਰਖਆ ਲਈ ਪੰਚਕੁਲਾ ਜਿਲ੍ਹਾ ਪ੍ਰਸਾਸ਼ਨ ਦੀ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਜਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਅਤੇ ਲਾਪ੍ਰਵਾਹੀ ਦੇ ਪ੍ਰਤੀ ਜੀਰੋ-ਟੋਲਰੇਂਸ ਦੀ ਨੀਤੀ 'ਤੇ ਜੋਰ ਦਿੱਤਾ।

ਚੰਡੀਗੜ੍ਹ, 25 ਜੁਲਾਈ - ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ 26-27 ਜੁਲਾਈ, 2025 ਨੂੰ ਹੋਣ ਵਾਲੀ ਸੀਈਟੀ ਪੀ੍ਰਖਆ ਲਈ ਪੰਚਕੁਲਾ ਜਿਲ੍ਹਾ ਪ੍ਰਸਾਸ਼ਨ ਦੀ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਜਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਅਤੇ ਲਾਪ੍ਰਵਾਹੀ ਦੇ ਪ੍ਰਤੀ ਜੀਰੋ-ਟੋਲਰੇਂਸ ਦੀ ਨੀਤੀ 'ਤੇ ਜੋਰ ਦਿੱਤਾ।
          ਡਾ. ਮਿਸ਼ਰਾ ਨੇ ਪੁਲਿਸ ਨੂੰ ਸਖਤ ਨਿਗਰਾਨੀ ਰੱਖਣ ਅਤੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਂਪਿਆਂ ਦੇ ਪ੍ਰਤੀ ਨਿਮਰਤਾ ਨਾਲ ਵਿਹਾਰ ਕਰਨ ਦਾ ਨਿਰਦੇਸ਼ ਦਿੱਤਾ। ਸਾਰੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੇ ਪ੍ਰੀਖਿਆ ਕੇਂਦਰਾਂ 'ਤੇ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਉਮੀਦਵਾਰ ਨੂੰ ਮੁਸ਼ਕਲ ਹੋਣ 'ਤੇ ਉਹ ਸਹਾਇਤਾ ਲਈ ਨੇੜੇ ਪੁਲਿਸ ਕਰਮਚਾਰੀ ਨਾਂਲ ਸੰਪਰਕ ਕਰ ਸਕਦੇ ਹਨ। ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਕਿ ਉਮੀਦਵਾਰ ਨੂੰ ਕਿਸੇ ਵੀ ਤਰ੍ਹਾ ਦੀ ਰੁਕਾਵਟ ਆਉਣ 'ਤੇ ਉਸ ਨੂੰ ਪ੍ਰੀਖਿਆ ਕੇਂਦਰ ਤੱਕ ਪਹੁੰਚਾਉਣ। ਉਮੀਦਵਾਰਾਂ ਦੀ ਸਹੂਲਤ ਲਈ ਬੱਸ ਅੱਡੇ ਅਤੇ ਹੋਰ ਪ੍ਰਮੁੱਖ ਥਾਵਾਂ 'ਤੇ ਹੈਲਪਡੇਸਕ ਸਥਾਪਿਤ ਕਰਨ ਦੇ ਵੀ ਨਿਰਦੇਸ਼ ਦਿੱਤੇ।
          ਉਨ੍ਹਾਂ ਨੇ ਉਮੀਦਵਾਰਾਂ ਅਤੇ ਮਾਂਪਿਆਂ ਤੋਂ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਰਹੇ ਫਰਜੀ ਸੰਦੇਸ਼ਾਂ, ਪੱਤਰਾਂ ਜਾਂ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ, ਪੁਲਿਸ ਜਾਂ ਜਿਲ੍ਹਾ ਪ੍ਰਸਾਸ਼ਨ ਵੱਲੋਂ ਜਾਰੀ ਅਧਿਕਾਰਕ ਨਿਰਦੇਸ਼ਾਂ ਦਾ ਹੀ ਪਾਲਣ ਕਰਨ। ਗਲਤ ਸੂਚਨਾ ਫੈਲਾਉਣ ਜਾਂ ਜਾਲੀ ਦਸਤਾਵੇ੧ ਸਾਂਝਾ ਕਰਨ ਦੇ ਕਿਸੇ ਵੀ ਯਤਨ 'ਤੇ ਤੁਰੰਤ ਪੁਲਿਸ ਕਾਰਵਾਈ ਕੀਤੀ ਜਾਵੇਗੀ।
          ਮੀਟਿੰਗ ਵਿੱਚ ਪੰਚਕੂਲਾ ਦੀ ਡਿਪਟੀ ਕਮਿਸ਼ਨਰ ਸੁਸ੍ਰੀ ਮੋਨਿਕਾ ਗੁਪਤਾ ਨੇ ਦਸਿਆ ਕਿ ਪੰਚਕੂਲਾ ਜਿਲ੍ਹਾ ਸੀਈ 2025 ਦੀ ਮੇਜਬਾਨੀ ਲਈ ਪੂਰੀ ਤਰ੍ਹਾ ਤਿਆਰ ਹੈ। ਪੰਚਕੂਲਾ, ਸੈਕਟਰ-5 ਬੱਸ ਅੱਡੇ ਤੋਂ ਉਮੀਦਵਾਰਾਂ ਨੂੰ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਤੱਕ ਪਹੁੰਚਾਉਣ ਲਈ 108 ਤੋਂ ਵੱਧ ਬੱਸਾਂ ਤੈਨਾਤ ਕੀਤੀਆਂ ਗਈਆਂ ਹਨ। ਪ੍ਰੀਖਿਆ ਪ੍ਰੋਗਰਾਮ ਅਨੁਸਾਰ, ਕਾਲਕਾ, ਮੋਰਨੀ, ਬਰਵਾਲਾ ਅਤੇ ਰਾਏਪੁਰਰਾਣੀ ਤੋਂ ਦੋ ਪਾਲੀਆਂ ਵਿੱਚ ਵਿਸ਼ੇਸ਼ ਬੱਸਾਂ ਵੀ ਰਵਾਨਾ ਹੋਣਗੀਆਂ।
          ਉਨ੍ਹਾਂ ਨੇ ਦਸਿਆ ਕਿ ਪ੍ਰੀਖਿਆ ਕੇਂਦਰਾਂ ਦੇ ਅੰਦਰ ਨਾ ਸਿਰਫ ਉਮੀਦਵਾਰਾਂ ਲਈ ਸਗੋ ਡਿਊਟੀ 'ਤੇ ਤੈਨਾਤ ਕਰਮਚਾਰੀਆਂ ਲਈ ਵੀ ਮੋਬਾਇਲ ਫੋਨ ਪੂਰੀ ਪਾਬੰਦੀ ਹੈ। ਸਾਰੇ ਪ੍ਰੀਖਿਆ ਕੇਂਦਰਾਂ ਦੇ ਨੇੜੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 163 ਲਾਗੂ ਰਹੇਗੀ। ਨਕਲ ਦੀ ਸੰਭਾਵਨਾ 'ਤੇ ਰੋਕ ਲਗਾਉਣ ਲਈ ਕੋਚਿੰਗ ਸੈਂਟਰ ਅਤੇ ਫੋਟੋਕਾਪੀ ਦੀ ਦੁਕਾਨਾਂ ਦੋਨੋਂ ਦਿਨ ਬੰਦ ਰਹਿਣਗੀਆਂ।
          ਮੀਟਿੰਗ ਦੌਰਾਨ, ਪੁਲਿਸ ਡਿਪਟੀ ਕਮਿਸ਼ਨਰ, ਸੁਸ੍ਰੀ ਸ੍ਰਸ਼ਟੀ ਗੁਪਤਾ ਨੇ ਦਸਿਆ ਕਿ ਪੰਚਕੂਲਾ ਦੇ 44 ਪ੍ਰੀਖਿਆ ਕੇਂਦਰਾਂ 'ਤੇ 550 ਪੁਲਿਸਕਰਮਚਾਰੀ ਤੈਨਾਤ ਕੀਤੇ ਜਾਣਗੇ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ 'ਤੇ ਨਜਰ ਰੱਖਣ ਲਈ ਦੂਰਬੀਨ ਵੱਲੋਂ ਛੱਤਾਂ ਤੋਂ ਨਿਗਰਾਨੀ ਰੱਖੀ ਜਾਵੇਗੀ। ਭੀੜਭਾੜ ਤੋਂ ਬੱਚਣ ਲਈ ਵਿਸ਼ੇਸ਼ ਆਵਾਜਾਈ ਪ੍ਰਬੰਧਨ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆ ਕੇਂਦਰਾਂ ਦੇ 500 ਮੀਟਰ ਦੇ ਘੇਰੇ ਵਿੱਚ ਕਿਸੇ ਵੀ ਨਿਜੀ ਵਾਹਨ ਨੂੰ ਪ੍ਰਵੇਸ਼ ਦੀ ਮੰਜੂਰੀ ਨਹੀਂ ਹੋਵੇਗੀ। ਗਲਤ ਪਾਰਕਿੰਗ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ ਅਤੇ ਉਲੰਘਣ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
          ਡੀਸੀਪੀ ਗੁਪਤਾ ਨੈ ਕਿਹਾ ਕਿ ਈਆਰਵੀ (ਐਮਰਜੈਂਸੀ ਪ੍ਰਕ੍ਰਿਆ ਵਾਹਨ) ਅਤੇ ਪੀਸੀਆਰ (ਪੁਲਿਸ ਕੰਟਰੋਲ ਰੂਮ) ਵੈਨ ਰਾਹੀਂ ਲਾਊਡਸਪੀਕਰ ਨਾਲ ਐਲਾਨ ਵਿਦਿਆਰਥੀਆਂ ਅਤੇ ਜਨਤਾ ਨੂੰ ਮਾਰਗਦਰਸ਼ਨ ਪ੍ਰਦਾਨ ਕਰੇਗੀ। ਸਾਰੇ ਪੁਲਿਸ ਇਕਾਈਆਂ ਨੂੰ ਹਾਈ ਅਲਰਟ 'ਤੇ ਰਹਿਣ ਅਤੇ ਕਿਸੇ ਵੀ ਤਰ੍ਹਾ ਦੀ ਗੜਬੜੀ ਜਾਂ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤਾ ਗਿਆ ਹੈ।