ਆਮ ਯਾਤਰੀ ਹੁਣ 26 ਅਤੇ 27 ਜੁਲਾਈ ਨੂੰ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਾਮਨ ਏਂਟਰੇਂਸ ਟੇਸਟ (ਸੀਈਟੀ) ਪ੍ਰੀਖਿਆ ਵਿੱਚ ਸੇਵਾਵਾਂ ਦੇਣ ਵਾਲੀ ਬੱਸਾਂ ਵਿੱਚ ਸਫਰ ਕਰ ਸਕਣਗੇ - ਟ੍ਰਾਂਸਪੋਰਟ ਮੰਤਰੀ ਅਨਿਲ ਵਿਜ

ਚੰਡੀਗੜ੍ਹ, 25 ਜੁਲਾਈ - ਹਰਿਆਣਾਂ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ 26 ਅਤੇ 27 ਜੁਲਾਈ, 2025 ਨੂੰ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਾਮਨ ਏਂਟ੍ਰੈਂਸ ਟੇਸਟ (ਸੀਈਟੀ) ਪ੍ਰੀਖਿਆ ਵਿੱਚ ਸੇਵਾਵਾਂ ਦੇਣ ਵਾਲੀ ਬੱਸਾਂ ਦੇ ਅੰਦਰ ਹੁਣ ਆਮ ਯਾਤਰੀ ਵੀ ਸਫਰ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਦੇ ਸੁਝਾਅ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੀ ਸਹਿਮਤੀ/ਮੰਨ ਲਿਆ ਹੈ ਕਿਉਂਕਿ 27 ਜੁਲਾਈ ਨੂੰ ਹਰਿਆਣਾ ਵਿੱਚ ਤੀਜ ਦਾ ਤਿਊਹਾਰ ਹੈ ਅਤੇ ਇਸ ਤਿਊਹਾਰ ਦੇ ਦਿਨ ਜਿਆਦਾਤਰ ਲੋਕ ਆਪਣੇ ਪਰਿਵਾਰ ਦੇ ਨਾਲ ਆਵਾਜਾਈ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਜਨਤਾ ਲਈ ਸੁਚਾਰੂ, ਬਿਨ੍ਹਾ ਰੁਕਾਵਟ ਅਤੇ ਸੁਰੱਖਿਅਤ ਪਬਲਿਕ ਟ੍ਰਾਂਸਪੋਰਟ ਸੇਵਾਵਾਂ ਯਕੀਨੀ ਕਰਨਾ ਵੀ ਮਹਤੱਵਪੂਰਣ ਹੈ।

          ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਇਸ ਬਾਰੇ ਵਿੱਚ ਉਨ੍ਹਾਂ ਦੇ ਵੱਲੋਂ ਮੁੱਖ ਮੰਤਰੀ ਨੂੰ ਲਿਖਿਆ ਗਿਆ ਸੀ, ਜਿਸ 'ਤੇ ਮੁੱਖ ਮੰਤਰੀ ਨੇ ਟ੍ਰਾਂਸਪੋਰਟ ਮੰਤਰੀ ਦੀ ਰਾਏ ਸਹਿਮਤੀ ਜਤਾ ਦਿੱਤੀ ਹੈ। ਟ੍ਰਾਂਸਪੋਰਟ ਮੰਤਰੀ ਵੱਲੋਂ ਲਿਖੀ ਗਈ ਰਹਏ ਅਨੁਸਾਰ ਮੁੱਖ ਮੰਤਰੀ ਸਹਿਮਤ ਹੋ ਗਏ ਹਨ ਕਿਉਂਕਿ ਤੀਜ-ਤਿਉਹਾਰਾਂ 'ਤੇ ਆਮ ਜਨਤਾ ਨੂੰ ਅਸਹੂਲਤ ਨਾ ਹੋਵੇ। ਇਸ ਲਈ, ਜਿਨ੍ਹਾਂ ਬੱਸਾਂ ਦਾ ਸ਼ੈਡੀਯੂਲ ਅਤੇ ਰੂਟ ਸੀਈਟੀ ਉਮੀਦਵਾਰਾਂ ਦੇ ਲਈ ਨਿਰਧਾਰਿਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਆਮ ਜਨਤਾ ਨੂੰ ਵੀ ਹੁਣ ਯਾਤਰਾ ਕਰਨ ਦੀ ਮੰਜੂਰੀ ਦਿੱਤੀ ਗਈ ਹੈ।
          ਸ੍ਰੀ ਵਿਜ ਨੇ ਆਪਣੇ ਸੁਝਾਅ ਵਿੱਚ ਮੁੱਖ ਮੰਤਰੀ ਨੂੰ ਲਿਖਿਆ ਸੀ ਕਿ ਉਨ੍ਹਾਂ ਦੀ ਰਾਏ ਵਿੱਚ ਇਹ ਸਹੀ ਨਹੀਂ ਹੈ ਕਿ 26 ਤੇ 27 ਜੁਲਾਈ ਨੁੰ 20% ਬੱਸਾਂ ਪੂਰੇ ਹਰਿਆਣਾ ਦਾ ਭਾਰ ਨਹੀਂ ਚੁੱਕ ਸਕਦੀਆਂ ਕਿਉਂਕਿ ਉਸ ਦਿਨ ਤੀਜ-ਤਿਉਹਾਰਾਂ ਦੇ ਮੌਕੇ 'ਤੇ ਵੱਡੀ ਗਿਣਤੀ ਵਿੱਚ ਨਾਗਰਿਕ ਯਾਤਰਾ ਕਰਦੇ ਹਨ ਇਸ ਲਈ ਆਮ ਜਨਤਾ ਲਈ ਵੱਧ ਬੱਸਾਂ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ, ਜਿਸ 'ਤੇ ਮੁੱਖ ਮੰਤਰੀ ਸਹਿਮਤ ਹੋ ਗਏ ਹਨ।
          ਵਰਨਣਯੋਗ ਹੈ ਕਿ ਐਚਐਸਐਸਸੀ ਸੀਈਟੀ ਦੀ ਲਿਖਤ ਪ੍ਰੀਖਿਆ ਲਈ ਯਾਤਰਾ ਸਹੂਲਤ ਦੀ ਵਿਵਸਥਾ ਦੇ ਸਬੰਧ ਵਿੱਚ ਟ੍ਰਾਂਸਪੋਰਟ ਮੰਤਰੀ ਵੱਲੋਂ ਇੱਕ ਪ੍ਰਸਤਾਵ ਦੇ ਜਵਾਬ ਵਿੱਚ ਪੁੱਛਿਆ ਗਿਆ ਸੀ ਕਿ ਐਚਐਸਐਸਸੀ ਵੱਲੋਂ 26 ਅਤੇ 27 ਜੁਲਾਈ, 2025 ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਆਮ ਯੋਗਤਾ ਪ੍ਰੀਖਿਆ (ਸੀਈਟੀ) ਦੇ ਮੱਦੇਨਜਰ ਸਾਰੇ ਰਜਿਸਟਰਡ ਸੀਈਟੀ ਉਮੀਦਵਾਰਾਂ ਨੂੰ ਪੂਰੇ ਰਾਜ ਵਿੱਚ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਲਈ ਮੁਫਤ ਯਾਤਰਾ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
          ਸ੍ਰੀ ਵਿਜ ਅਨੁਸਾਰ ਇਹ ਵੀ ਦਸਿਆ ਗਿਆ ਕਿ ਹਾਲਾਂਕਿ, ਇਹ ਧਿਆਨ ਰੱਖਣਾ ਮਹਤੱਵਪੂਰਣ ਹੈ ਕਿ 27 ਜੁਲਾਈ, 2025 ਨੁੰ ਤੀਜ ਦਾ ਤਿਊਹਾਰ ਵੀ ਹੈ, ਜੋ ਹਰਿਆਣਾ ਵਿੱਚ ਵਿਆਪਕ ਰੂਪ ਨਾਲ ਮਨਾਇਆ ਜਾਣ ਵਾਲਾ ਸਭਿਆਚਾਰਕ ਅਤੇ ਧਾਰਮਿਕ ਤਿਉਹਾਰ ਹੈ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਨਾਗਰਿਕ, ਵਿਸ਼ੇਸ਼ਕਰ ਮਹਿਲਾਵਾਂ, ਪਰਿਵਾਰ ਅਤੇ ਮੰਦਿਰਾਂ ਵਿੱਚ ਦਰਸ਼ਨ ਕਰਨ ਲਈ ਯਾਤਰਾ ਕਰਦੀ/ਕਰਦੇ ਹਨ। 
ਇਸ ਲਈ ਆਮ ਜਨਤਾ ਲਈ ਸੁਚਾਰੂ , ਬਿਨ੍ਹਾ ਰੁਕਾਵਟ ਅਤੇ ਸੁਰੱਖਿਅਤ ਪਬਲਿਕ ਟ੍ਰਾਂਸਪੋਰਟ ਸੇਵਾਵਾਂ ਯਕੀਨੀ ਕਰਨਾ ਵੀ ਉਨ੍ਹਾਂ ਹੀ ਮਹਤੱਵਪੂਰਣ ਹੈ। ਆਖੀਰ ਇਹ ਨਿਰਧਾਰਿਤ ਕਰਨਾ ਜਰੂਰੀ ਹੈ ਕਿ ਆਮ ਜਨਤਾ ਅਤੇ ਯਾਤਰੀਆਂ ਦੀ ਸਹੂਲਤ ਲਈ ਉਨ੍ਹਾਂ ਦੇ ਧਾਰਮਿਕ, ਸਮਾਜਿਕ, ਸਭਿਆਚਾਰਕ, ਰੋਜਾਨਾ ਅਤੇ ਹੋਰ ਪਰਿਵਾਰਕ ਸਮਾਰੋਹਾਂ ਆਦਿ ਵਿੱਚ ਸ਼ਾਮਿਲ ਹੋਣ ਦੇ ਲਈ ਕੀ ਵੈਕਲਪਿਕ ਅਤੇ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ, ਤਾਂ ਜੋ ਇੰਨ੍ਹਾਂ ਦਿਨਾਂ ਉਨ੍ਹਾਂ ਨੂੰ ਕਿਸੇ ਵੀ ਅਸਹੂਲਤ ਅਤੇ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ।