ਜਗਮੋਹਨ ਸਿੰਘ ਘੁੰਮਣ ਨੇ ਸਾਥੀਆਂ ਸਮੇਤ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਕੀਤਾ ਪ੍ਰੇਰਿਤ
ਹੁਸ਼ਿਆਰਪੁਰ- ਨੇਤਰਦਾਨ ਅਸੋਸੀਏਸ਼ਨ ਹੁਸ਼ਿਆਰਪੁਰ ਨੂੰ ਉਸ ਵੇਲੇ ਹੋਰ ਹੁੰਗਾਰਾ ਮਿਲਿਆ ਜਦੋਂ ਹਲਕਾ ਦਸੂਹਾ ਦੇ ਐਮਐਲਏ ਸਰਦਾਰ ਕਰਮਜੀਤ ਸਿੰਘ ਘੁੰਮਣ ਦੇ ਪਿਤਾ ਸਰਦਾਰ ਜਗਮੋਹਨ ਸਿੰਘ ਘੁੰਮਣ ਨੇ ਆਪਣੇ ਸਾਥੀਆਂ ਸਮੇਤ ਸੰਸਥਾ ਨੂੰ ਸਹਿਯੋਗ ਦਿੰਦਿਆਂ ਲੋਕਾਂ ਨੂੰ ਆਈ ਡੋਨਰ ਇਨਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਸਟੇਟ ਅਵਾਰਡੀ ਨਾਲ ਮਿਲ ਕੇ ਨੇਤਰਦਾਨ ਤੇ ਰਕਤ ਦਾਨ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਬੋਲਦੇ ਆਂ ਉਹਨਾਂ ਦੱਸਿਆ ਨੇਤਰਦਾਨ ਸ੍ਰਿਸ਼ਟੀ ਦਾ ਸਰਵਸ਼੍ਰੇਸ਼ਟ ਦਾਨ ਹੈ ਇਸ ਮੌਕੇ ਉਹਨਾਂ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਆਖਿਆ ਕਿ ਹਰੇਕ ਇਨਸਾਨ ਨੂੰ ਮਰਨ ਉਪਰੰਤ ਅੱਖਾਂ ਦਾਨ ਜਰੂਰ ਕਰਨੀਆਂ ਚਾਹੀਦੀਆਂ ਹਨ ਜੋ ਕਿ ਮੌਜੂਦਾ ਸਮੇਂ ਦੀ ਲੋੜ ਵੀ ਹਨ। ਉਹਨਾਂ ਆਖਿਆ ਕਿ ਅੱਖਾਂ ਪਰਮਾਤਮਾ ਵੱਲੋਂ ਇਨਸਾਨ ਨੂੰ ਦਿੱਤਾ ਹੋਇਆ ਇੱਕ ਅਨਮੋਲ ਖਜ਼ਾਨਾ ਹੈ, ਜਿਸ ਨੂੰ ਅਗਨ ਭੇਟ ਕਰਕੇ ਜਾਇਆ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਹਨਾਂ ਦੋ ਅੱਖਾਂਨਾਲ ਕਿਸੇ ਦੋ ਨੇਤਰਹੀਣ ਵਿਅਕਤੀਆਂ ਨੂੰ ਦੇਖਣ ਦੇ ਲਾਇਕ ਬਣਾਇਆ ਜਾ ਸਕਦਾ ਹੈ। ਉਹਨਾਂ ਨੌਜਵਾਨਾਂ ਨੂੰ ਆਖਿਆ ਕਿ ਉਹ ਰਕਤ ਦਾਨ ਜਰੂਰ ਕਰਨ ਕਿਉਂਕਿ ਉਹਨਾਂ ਵੱਲੋਂ ਦਾਨ ਕੀਤਾ ਹੋਇਆ ਰਕਤ ਕਿਸੇ ਜਰੂਰਤਮੰਦ ਵਿਅਕਤੀ ਦੀ ਜਾਨ ਬਚਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਬਰਕਤ ਅਲੀ ਠਾਕੁਰ ਲੇਖ ਰਾਜ ਅਮਿਤ ਮਿਨਹਾਸ ਬਲਕਾਰ ਸਿੰਘ ਚੇਅਰਮੈਨ ਰਣਵੀਰ ਸਿੰਘ ਸਾਬੀ ਆਦਿ ਹਾਜ਼ਰ ਸਨ