ਪਰਾਲੀ ਅਤੇ ਨਾੜ ਨੂੰ ਸਾੜਨ ਦੀ ਬਜਾਏ ਕਿਸਾਨ ਬੇਲਰ ਮਾਲਕਾਂ ਨਾਲ ਸੰਪਰਕ ਕਰਕੇ ਗੰਢਾਂ ਬਣਾਉਣ: ਹਰਦੀਪ ਸਿੰਘ

ਗੜਸ਼ੰਕਰ, 8 ਜੁਲਾਈ- ਸਮਾਜ ਸੇਵਕ, ਵਾਤਾਵਰਨ ਪ੍ਰੇਮੀ ਨੌਜਵਾਨ ਆਗੂ ਹਰਦੀਪ ਸਿੰਘ ਗੜਸ਼ੰਕਰ ਨੇ ਅੱਜ ਇਲਾਕੇ ਦੇ ਅਨੇਕਾਂ ਪਿੰਡਾਂ ਵਿੱਚ ਵੱਖ ਵੱਖ ਥਾਵਾਂ ਤੇ ਨੌਜਵਾਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਆਪੋ ਆਪਣੇ ਪਿੰਡ ਵਿੱਚ ਵਾਤਾਵਰਣ ਨੂੰ ਦੁਸ਼ਿਤ ਹੋਣ ਤੋਂ ਬਚਾਉਣ ਸਬੰਧੀ ਲੋਕਾਂ ਨੂੰ ਜਾਗਰਕ ਕਰਨ।

 ਹਰਦੀਪ ਨੇ ਨੌਜਵਾਨਾਂ ਨੂੰ ਕਿਹਾ ਕਿ ਕਿਸਾਨਾਂ ਨੂੰ ਇਸ ਪਾਸੇ ਲਾਮਬੰਦ ਕੀਤਾ ਜਾਵੇ ਕਿ ਆਪਣੇ ਵਾਤਾਵਰਣ ਵਿੱਚ ਤਾਪਮਾਨ ਦੇ ਵਧਣ ਦੇ ਕਾਰਨਾਂ ਵਿਚ ਖੇਤਾਂ ਵਿੱਚ ਨਾੜ ਅਤੇ ਪਰਾਲੀ ਨੂੰ ਅੱਗ ਲਾਣਾ ਵੀ ਇੱਕ ਵੱਡਾ ਇੱਕ ਅਹਿਮ ਕਾਰਨ ਹੁੰਦਾ ਹੈ। 
ਇਸ ਲਈ ਸਰਕਾਰ ਵੱਲੋਂ ਜੋ ਪਰਾਲੀ ਦੀ ਸਾਂਭ ਸੰਭਾਲ ਲਈ ਬੇਲਰ ਮਸ਼ੀਨਾਂ ਮੁਹਾਈਆਂ ਕਰਵਾਈਆਂ ਗਈਆਂ ਹਨ ਉਹਨਾਂ ਦਾ ਲਾਭ ਲੈ ਕੇ ਕਿਸਾਨ ਬੇਲਰ ਮਾਲਕਾਂ ਨਾਲ ਸੰਪਰਕ ਕਰਕੇ ਆਪਣੇ ਖੇਤਾਂ ਵਿੱਚੋਂ ਪਰਾਲੀ ਦੀਆਂ ਗੰਡਾਂ ਬਣਵਾ ਕੇ ਚੁਕਵਾ ਸਕਦੇ ਹਨ।