ਪਹਿਲੀ ਤਿਮਾਹੀ ਵਾਰੇ ਰੀਵਿਊ ਅਤੇ ਦੂਸਰੀ ਤਿਮਾਹੀ ਵਾਰੇ ਪਲੈਨਿੰਗ ਮੀਟਿੰਗ ਕੀਤੀ ਗਈ
ਹੁਸ਼ਿਆਰਪੁਰ- ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ-119 ਦੀ ਪਹਿਲੀ ਤਿਮਾਹੀ ਅਪ੍ਰੈਲ-ਮਈ-ਜੂਨ ਦੇ ਰੀਵਿਊ ਅਤੇ ਦੂਸਰੀ ਤਿਮਾਹੀ ਜੁਲਾਈ-ਅਗਸਤ-ਸਿਤੰਬਰ ਦੀ ਪਲੈਨਿੰਗ ਮੀਟਿੰਗ ਹੋਟਲ ਸ਼ਿਰਾਜ ਰਿਜੈਂਸੀ ਵਿਖੇ ਡਿਸਟ੍ਰਿਕ ਗਵਰਨਰ ਐਲੀ ਵਿਵੇਕ ਸਾਹਨੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਤੇ ਡਿਸਟ੍ਰਿਕ-119 ਦੇ ਗਾਈਡ ਐਲੀ ਰਮੇਸ਼ ਕੁਮਾਰ, ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਐਡਵਾਈਜ਼ਰ ਐਲੀ ਐਡਵੋਕੇਟ ਐਸ.ਪੀ.ਰਾਣਾ ਅਤੇ ਡਾਇਰੈਕਟਰ ਐਲੀ ਅਸ਼ੋਕ ਪੁਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਡਿਸਟ੍ਰਿਕ ਐਡਵਾਈਜ਼ਰੀ ਮੀਟਿੰਗ ਵਿੱਚ ਕਾੱਲ-ਇਨ-ਆਰਡਰ ਕਰਨ ਉਪਰੰਤ ਡਿਸਟ੍ਰਿਕ ਗਵਰਨਰ ਐਲੀ ਵਿਵੇਕ ਸਾਹਨੀ ਨੇ ਵਿਸ਼ੇਸ਼ ਮਹਿਮਾਨਾਂ ਅਤੇ ਡਿਸਟ੍ਰਿਕ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਤੇ ਡਿਸਟ੍ਰਿਕ ਗਾਈਡ ਐਲੀ ਰਮੇਸ਼ ਕੁਮਾਰ ਨੇ ਦੱਸਿਆ ਕਿ 1 ਅਪ੍ਰੈਲ ਤੋਂ ਹੁਣ ਤੱਕ ਅਲਾਇੰਸ ਕਲੱਬ ਹੁਸ਼ਿਆਰਪੁਰ ਯੂਨੀਕ ਨੇ ਕਲੱਬ ਦੇ ਪ੍ਰਧਾਨ ਪ੍ਰੋ.ਦਲਜੀਤ ਰਾਏ ਅਤੇ ਅਲਾਇੰਸ ਕਲੱਬ ਹੁਸ਼ਿਆਰਪੁਰ ਗ੍ਰੇਟਰ ਦੇ ਪ੍ਰਧਾਨ ਐਲੀ ਅਜੈ ਸ਼ਾਰਧਾ ਨੇ ਆਪਣੀ-ਆਪਣੀ ਟੀਮ ਨਾਲ ਸੰਤੋਸ਼ਜਨਕ ਕੰਮ ਕੀਤਾ ਹੈ ਅਤੇ ਡਿਸਟ੍ਰਿਕ ਵੱਲੋਂ ਤਿੰਨ ਮੀਟਿੰਗਾਂ ਵਿੱਚ ਵੈਟਰਨ ਦੌੜਾਕ, ਡਿਸਟ੍ਰਿਕ ਪ੍ਰੀਵਿਊ ਅਤੇ ਡਿਸਟ੍ਰਿਕ ਪਲੈਨਿੰਗ ਦੀਆਂ ਮੀਟਿੰਗਾਂ ਕਰਕੇ ਅਲਾਇੰਸ ਕਲੱਬ ਦੇ ਸਨਮਾਨ ਨੂੰ ਉਚਾ ਕੀਤਾ ਹੈ।
ਇਸ ਮੌਕੇ ਅੰਤਰ-ਰਾਸ਼ਟਰੀ ਐਡਵਾਈਜ਼ਰ ਅਤੇ ਅੰਤਤਰਾਸ਼ਟਰੀ ਨਿਰਦੇਸ਼ਕ ਅਸ਼ੋਕ ਪੁਰੀ ਨੇ ਦੱਸਿਆ ਕਿ ਇੰਟਰਨੈਸ਼ਨਲ ਬੋਰਡ ਦੀ ਮੀਟਿੰਗ ਜੋ ਕਿ 12 ਜੁਲਾਈ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ, ਵਿੱਚ ਨਾੱਰਥ ਇੰਡੀਆ ਦੇ ਅਲਾਇੰਸ ਕਲੱਬ ਦੇ ਨੁਮਾਇੰਦੇ ਬੜੀ ਉਤਸੁਕਤਾ ਨਾਲ ਭਾਗ ਲੈਣ ਜਾ ਰਹੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ 13 ਜੁਲਾਈ ਨੂੰ ਨਾੱਰਥ ਮਲਟੀਪਲ ਦੀ ਮੀਟਿੰਗ ਵਿੱਚ ਨਾੱਰਥ ਦੇ ਚੇਅਰਮੈਨ ਐਲੀ ਰਾਕੇਸ਼ ਕੁਮਾਰ, ਡਿਸਟ੍ਰਿਕ ਗਵਰਨਰ ਐਲੀ ਵਿਵੇਕ ਸਾਹਨੀ ਅਤੇ ਵਾਈਸ ਡਿਸਟ੍ਰਿਕ ਗਵਰਨਰ ਐਲੀ ਹਰਜੀਤ ਸਿੰਘ ਮਠਾਰੂ ਭਾਗ ਲੈਣ ਲਈ ਜਾਣਗੇ।
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਐਲੀ ਵਿਕਰਮਪ੍ਰੀਤ ਸਿੰਘ, ਐਲੀ ਰਿਤੂ ਹੰਸ ਅਤੇ ਐਲੀ ਰਿਹਾਨਾ ਦਾ ਵਿਸ਼ੇਸ਼ ਯੋਗਦਾਨ ਰਿਹਾ।