ਸੰਤ ਮਾਹਨ ਦਾਸ ਦੇ ਜਨਮ ਉਤਸਵ ਸਮਾਗਮ 31 ਅਗਸਤ ਨੂੰ ਸਾਹਰੀ ਵਿਖੇ ਸ਼ਰਧਾ ਪੂਰਵਕ ਮਨਾਏ ਜਾਣਗੇ - ਸੰਤ ਬਲਵੀਰ ਦਾਸ

ਹੁਸ਼ਿਆਰਪੁਰ- ਬ੍ਰਹਮਲੀਨ, ਨਾਮ ਦੇ ਰਸੀਏ ਸ੍ਰੀਮਾਨ 108 ਸੰਤ ਮਾਹਨ ਦਾਸ ਜੀ ਦੇ ਜਨਮ ਦਿਨ ਸਮਾਗਮ 31 ਅਗਸਤ 2025 ਦਿਨ ਐਤਵਾਰ ਨੂੰ ਡੇਰਾ ਮਹਾਨਪੁਰੀ ਸਾਹਰੀ ਵਿਖੇ ਇਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਏ ਜਾਣਗੇ।

                   ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਲਵੀਰ ਦਾਸ ਜੀ ਨੇ ਸਮਾਗਮਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 29 ਅਗਸਤ ਦਿਨ ਸ਼ੁਕਰਵਾਰ ਨੂੰ ਡੇਰਾ ਮਹਾਨਪੁਰੀ ਸਾਹਰੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 31 ਅਗਸਤ ਦਿਨ ਐਤਵਾਰ ਸਵੇਰੇ 9 ਵਜੇ ਭੋਗ ਪਾਏ ਜਾਣਗੇ। 
ਉਪਰੰਤ ਕੀਰਤਨ ਦੇ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਰਾਗੀ, ਢਾਡੀ, ਕਵੀਸ਼ਰੀ ਜਥੇ, ਕਥਾ ਵਾਚਕਾਂ ਤੋਂ ਇਲਾਵਾ ਭਾਈ ਗੁਰਦੇਵ ਸਿੰਘ ਮੁਬਾਰਕ ਪੁਰ ਨਵਾਂ ਸ਼ਹਿਰ, ਭਾਈ ਹੀਰਾ ਸਿੰਘ ਮਾਣਕ ਢੇਰੀ, ਸੁਖਵੀਰ ਸਿੰਘ ਚੌਹਾਨ ਢਾਡੀ ਅਤੇ ਰਾਗੀ ਜਥੇ ਸੰਗਤਾਂ ਨੂੰ ਗੁਰਬਾਣੀ ਰਾਹੀਂ ਨਿਹਾਲ ਕਰਨਗੇ। 
             ਸੰਤ ਬਲਵੀਰ ਦਾਸ ਨੇ ਦੱਸਿਆ ਕਿ ਡੇਰਾ ਮਹਾਨ ਪੁਰੀ ਸਾਹਰੀ ਵਿਖੇ ਅੱਖਾਂ ਦਾ ਵਿਸ਼ਾਲ ਮੁਫਤ ਚੈੱਕਅਪ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਅੱਖਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਮੁਆਇਨਾ ਕਰਕੇ ਦਵਾਈਆਂ ਵੀ ਦੇਣਗੇ।  ਉਨਾਂ ਸਮੂਹ ਸੰਗਤਾਂ ਨੂੰ ਹੁੰਮ ਹੁਮਾਕੇ ਪਹੁੰਚਣ ਦੀ ਅਪੀਲ ਕੀਤੀ।