ਨਗਰ ਕੌਂਸਲ ਗੜ੍ਹਸ਼ੰਕਰ ਦੀ ਪ੍ਰਧਾਨ ਵਾਲੀ ਕੁਰਸੀ ਤੇ ਬੈਠਣਗੇ ਬੀਬੀ ਮਾਨ
ਗੜ੍ਹਸ਼ੰਕਰ- ਨਗਰ ਕੌਂਸਲ, ਗੜ੍ਹਸ਼ੰਕਰ ਦੇ ਸੀਨਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੇ ਅਹੁੱਦੇ ਦੀ ਚੋਣ ਮਾਨਯੋਗ ਓਸ਼ੀ ਮੰਡਲ (ਆਈ.ਏ.ਐਸ) ਉਪ ਮੰਡਲ ਮੈਜਿਸਟਰੇਟ-ਕਮ-ਕਨਵੀਨਰ ਨਗਰ ਕੌਂਸਲ, ਗੜ੍ਹਸ਼ੰਕਰ ਜੀ ਦੀ ਪ੍ਰਧਾਨਗੀ ਹੇਠ ਦਫ਼ਤਰ ਨਗਰ ਕੌਂਸਲ, ਗੜ੍ਹਸ਼ੰਕਰ ਵਿਖੇ ਸਪੈਸ਼ਲ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਸ੍ਰੀਮਤੀ ਜਸਵਿੰਦਰ ਕੌਰ ਮਾਨ, ਐਮ.ਸੀ.ਵਾਰਡ ਨੰ:11 ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੀ ਕ੍ਰਿਪਾਲ ਰਾਮ ਪਾਲਾ, ਐਮ.ਸੀ. ਵਾਰਡ ਨੰ:7 ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਚੋਣ ਵਿੱਚ ਮਾਨਯੋਗ ਜੈ ਕ੍ਰਿਸ਼ਨ ਸਿੰਘ ਰੌੜੀ, ਹਲਕਾ ਵਿਧਾਇਕ, (ਡਿਪਟੀ ਸਪੀਕਰ ਪੰਜਾਬ ਸਰਕਾਰ) ਜੀ ਐਕਸ ਐਫਸਿਓ ਮੈਂਬਰ ਤੌਰ ਤੇ ਹਾਜ਼ਰ ਹੋਏ ।
ਇਸ ਚੋਣ ਦੌਰਾਨ ਸ਼੍ਰੀ ਹਰਜੀਤ ਸਿੰਘ ਕਾਰਜ ਸਾਧਕ ਅਫ਼ਸਰ ਅਤੇ ਨਗਰ ਕੌਂਸਲ ਦਾ ਬਾਕੀ ਸਟਾਫ਼ ਹਾਜ਼ਰ ਸੀ। ਇਸ ਦੌਰਾਨ ਮਾਨਯੋਗ ਜੈ ਕ੍ਰਿਸ਼ਨ ਸਿੰਘ ਰੌੜੀ, ਹਲਕਾ ਵਿਧਾਇਕ, (ਡਿਪਟੀ ਸਪੀਕਰ ਪੰਜਾਬ ਸਰਕਾਰ) ਵਲੋਂ ਨਵੇਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਨੂੰ ਵਧਾਈ ਦਿੱਤੀ ਗਈ। ਨਗਰ ਕੌਂਸਲ ਦੇ ਚੁਣੇ ਗਏ ਪ੍ਰਧਾਨਾਂ ਵਲੋਂ ਵਿਸ਼ਵਾਸ਼ ਦੁਵਾਇਆ ਗਿਆ ਕਿ ਉਹ ਸ਼ਹਿਰ ਵਾਸੀਆਂ ਦੀ ਹਰ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ।
ਇਸ ਮੌਕੇ ਇੰਦਰਜੀਤ ਕੌਰ ਐਮ.ਸੀ,ਸੁਮਿਤ ਸੋਨੀ ਐਮ.ਸੀ, ਦੀਪਕ ਕੁਮਾਰ ਐਮ.ਸੀ,ਹਰਪ੍ਰੀਤ ਸਿੰਘ ਐਮ.ਸੀ ,ਭਾਵਨਾ ਕਿਰਪਾਲ ਐਮ.ਸੀ, ਸੀਲਾ ਦੇਵੀ ਐਮ.ਸੀ,ਕਰਨੈਲ ਸਿੰਘ,ਐਮ.ਸੀ, ਸੋਮ ਨਾਥ ਬੰਗੜ ਐਮ.ਸੀ, ਪ੍ਰਵੀਨ ਐਮ.ਸੀ ਹਾਜਰ ਸਨ