ਤਨਖਾਹ ਵਿੱਚ ਦੇਰੀ ਅਤੇ ਅਣਅਧਿਕਾਰਤ ਕੰਮ ਦੇ ਖਿਲਾਫ ਰੋਸ; ਰਾਜਿੰਦਰਾ ਹਸਪਤਾਲ ਦੇ ਦਰਜਾ ਚੌਥਾ ਕਰਮਚਾਰੀ 7 ਜੁਲਾਈ ਨੂੰ ਪ੍ਰਦਰਸ਼ਨ ਕਰਨਗੇ

ਪਟਿਆਲਾ- ਅੱਜ ਮਿਤੀ 4/7/25 ਦਿਨ ਸ਼ੁਕਰਵਾਰ ਨੂੰ ਪ੍ਰਧਾਨ ਰਾਜੇਸ਼ ਕੁਮਾਰ ਗੋਲੂ ਜੀ ਦੀ ਅਗਵਾਈ ਵਿੱਚ ਮੁਲਾਜਮਾਂ ਦੀ ਹੰਗਾਮੀ ਮੀਟਿੰਗ ਹੋਈ, ਕਾਰਨ ਵਜੋ ਮੁਲਾਜਮਾਂ ਦੀਆਂ ਤਨਖਾਹਾਂ ਸਮੇਂ ਸਿਰ ਨਾ ਦੇਣਾ ਅਤੇ ਦਰਜਾ ਚਾਰ ਕਰਮਚਾਰੀਆਂ ਕੋਲੋਂ ਅਣ ਅਧਿਕਾਰਤ ਕੰਮ ਲੈਣਾਂ, ਜਿਸ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ,

ਤਾਂ ਜੱਥੇ ਬੰਦੀ ਨੇ ਫੈਸਲਾ ਕੀਤਾ ਹੈ ਕਿ ਇਹਨਾਂ ਮਸਲਿਆਂ ਖ਼ਿਲਾਫ਼ 7/7/25. ਦਿਨ ਸੋਮਵਾਰ ਨੂੰ ਸਵੇਰ ਦੱਸ ਵਜੇ ਮੈਡੀਕਲ ਸੁਰਡੈਂਟ ਦਫਤਰ ਅਤੇ ਪ੍ਰਿੰਸੀਪਲ ਮੈਡੀਕਲ ਕਾਲਜ ਪਟਿਆਲਾ ਦਫਤਰ ਅੱਗੇ ਰੋਸ ਮੁਜਾਹਰਾ ਕੀਤਾ ਜਾਵੇਗਾ ਜਿੱਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ . ਇਸ ਰੈਲੀ ਵਿੱਚ ਜਿਲ੍ਹੇ ਦੇ ਆਗੂ, ਤੇ ਸੂਬਾ ਪ੍ਰਧਾਨ, ਤੇ ਜੁਆਇੰਟ ਐਕਸ਼ਨ ਕਮੇਟੀ ਪ੍ਰਧਾਨ ਵੀ ਪਹੁੰਚ ਕੇ ਆਪਣੇ ਵਿਚਾਰ ਰੱਖਣ ਗੇ।
ਮਿਤਿੰਗ ਵਿੱਚ ਪਹੁਚੇ ਆਗੂ ਮੀਤ ਪ੍ਰਧਾਨ ਅਜੇ ਕੁਮਾਰ ਸੀਪਾ, ਸਤਨਾਮ ਸਿੰਘ ਘੁੰਮਣ, ਗੀਤਾ, ਜਰਨਲ ਸਕੱਤਰ ਦੇਸਰਾਜ, ਮਹਿੰਦਰ ਸਿੰਘ ਸਿੱਧੂ, ਸ਼ੰਕਰ ,ਕੈਸ਼ੀਅਰ ਅਨਿਲ ਕੁਮਾਰ।