ਨਸ਼ੇ ਦੇ ਖਿਲਾਫ ਮੁਹਿੰਮ ਰਾਹੀਂ ਪੁਲਿਸ ਵੱਲੋਂ 80 ਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰ ਗ੍ਰਿਫਤਾਰ

ਹੁਸ਼ਿਆਰਪੁਰ, 1 ਜੁਲਾਈ — ਸ਼੍ਰੀ ਸੰਦੀਪ ਮਲਿਕ ਆਈ.ਪੀ.ਐਸ./ਐਸ.ਐਸ.ਪੀ. ਹੁਸ਼ਿਆਰਪੁਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ 80 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।

ਹੁਸ਼ਿਆਰਪੁਰ, 1 ਜੁਲਾਈ — ਸ਼੍ਰੀ ਸੰਦੀਪ ਮਲਿਕ ਆਈ.ਪੀ.ਐਸ./ਐਸ.ਐਸ.ਪੀ. ਹੁਸ਼ਿਆਰਪੁਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ 80 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।
ਇਹ ਮੁਹਿੰਮ ਸ਼੍ਰੀ ਮੁਕੇਸ਼ ਕੁਮਾਰ ਐਸ.ਪੀ.-ਡੀ. ਦੀ ਅਗਵਾਈ ਹੇਠ, ਉਪ ਕਪਤਾਨ ਪੁਲਿਸ ਸਬ-ਡਵੀਜਨ ਗੜ੍ਹਸ਼ੰਕਰ ਸ਼੍ਰੀ ਜਸਪ੍ਰੀਤ ਸਿੰਘ ਦੀ ਹਦਾਇਤਾਂ ਅਨੁਸਾਰ ਤੇ ਥਾਣਾ ਗੜ੍ਹਸ਼ੰਕਰ ਦੇ ਮੁੱਖ ਅਫਸਰ ਇੰਸਪੈਕਟਰ ਜੈਪਾਲ ਦੀ ਨਿਗਰਾਨੀ ਹੇਠ ਚਲਾਈ ਗਈ। ਏ.ਐਸ.ਆਈ. ਰਛਪਾਲ ਸਿੰਘ ਪੁਲਿਸ ਪਾਰਟੀ ਸਮੇਤ ਗੜ੍ਹਸ਼ੰਕਰ ਤੋਂ ਡੁਗਰੀ ਵੱਲ ਜਾ ਰਹੇ ਸਨ, ਜਦੋਂ ਉਨ੍ਹਾਂ ਨੇ ਸਾਹਮਣੇ ਤੋਂ ਆ ਰਹੀ ਸਕੂਟਰੀ ਨੰਬਰੀ PB-24-D-8418 ਨੂੰ ਰੋਕਿਆ, ਜਿਸ 'ਤੇ ਦੋ ਮੋਨੇ ਵਿਅਕਤੀ ਸਵਾਰ ਸਨ।
ਸੱਕ ਹੋਣ ਕਾਰਨ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ। ਸਕੂਟਰੀ ਚਾਲਕ ਨੇ ਆਪਣਾ ਨਾਂ ਮਦਨ ਲਾਲ ਉਰਫ ਮੱਦੀ ਉਰਫ ਤੀੜੂ ਪੁੱਤਰ ਦੇਵ ਰਾਜ ਵਾਸੀ ਡੁਗਰੀ, ਜਦਕਿ ਦੂਜੇ ਵਿਅਕਤੀ ਨੇ ਆਪਣਾ ਨਾਂ ਰਾਕੇਸ਼ ਕੁਮਾਰ ਉਰਫ ਕੇਸ਼ੀ ਪੁੱਤਰ ਲੇਟ ਹਰੀਸ਼ ਚੰਦ ਵਾਸੀ ਡੁਗਰੀ ਦੱਸਿਆ। ਦੋਨੋ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ।
ਤਲਾਸ਼ੀ ਦੌਰਾਨ ਮਦਨ ਲਾਲ ਕੋਲੋਂ 40 ਗ੍ਰਾਮ ਅਤੇ ਰਾਕੇਸ਼ ਕੁਮਾਰ ਕੋਲੋਂ ਵੀ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਹਾਂ ਦੇ ਖ਼ਿਲਾਫ NDPS ਐਕਟ ਦੀ ਧਾਰਾ 21, 61, 85 ਅਧੀਨ ਮੁਕੱਦਮਾ ਨੰਬਰ 110 ਮਿਤੀ 01.07.2025 ਥਾਣਾ ਗੜ੍ਹਸ਼ੰਕਰ 'ਚ ਦਰਜ ਕਰ ਲਿਆ ਗਿਆ ਹੈ।
ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿਥੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੁੱਲ ਬਰਾਮਦਗੀ ਵਿੱਚ 80 ਗ੍ਰਾਮ ਹੈਰੋਇਨ (40-40 ਗ੍ਰਾਮ ਦੋਸ਼ੀਆਂ ਕੋਲੋਂ) ਅਤੇ ਸਕੂਟਰੀ ਨੰਬਰ PB-24-D-8418 ਸ਼ਾਮਿਲ ਹਨ।
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਇਹ ਜਾਰੀ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਖ਼ਤ ਰੂਪ ਲੈ ਸਕਦੀ ਹੈ।