ਲਾਇਨਜ਼ ਇੰਟਰਨੈਸ਼ਨਲ ਨੇ ਹਰਮੇਸ਼ ਸਿੰਗਲਾ ਦੀ ਸਰਪ੍ਰਸਤੀ ਹੇਠ ਡਾਕਟਰ ਦਿਵਸ ਮਨਾਇਆ

ਪਟਿਆਲਾ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਨਜ਼ ਇੰਟਰਨੈਸ਼ਨਲ ਦੇ ਜ਼ਿਲ੍ਹਾ 321ਐਫ ਖੇਤਰ 11 ਦੇ ਲਾਇਨਜ਼ ਕਲੱਬ ਪਟਿਆਲਾ ਨਿਊ ਸੈਂਟਰਲ ਨੇ ਪ੍ਰਧਾਨ ਲਾਈਨ ਹਰਮੇਸ਼ ਸਿੰਗਲਾ ਅਤੇ ਸੈਕਟਰੀ ਲਾਈਨ ਕੇ ਕੇ ਬਾਂਸਲ ਦੀ ਅਗਵਾਈ ਹੇਠ ਸ਼ਹਿਰ ਦੇ ਮਸ਼ਹੂਰ ਹੋਟਲ ਨਰਾਇਣ ਕਾਂਟੀਨੈਂਟਲ ਵਿੱਚ ਡਾਕਟਰ ਦਿਵਸ ਮਨਾਇਆ।

ਪਟਿਆਲਾ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਨਜ਼ ਇੰਟਰਨੈਸ਼ਨਲ ਦੇ ਜ਼ਿਲ੍ਹਾ 321ਐਫ ਖੇਤਰ 11 ਦੇ ਲਾਇਨਜ਼ ਕਲੱਬ ਪਟਿਆਲਾ ਨਿਊ ਸੈਂਟਰਲ ਨੇ ਪ੍ਰਧਾਨ ਲਾਈਨ ਹਰਮੇਸ਼ ਸਿੰਗਲਾ ਅਤੇ ਸੈਕਟਰੀ ਲਾਈਨ ਕੇ ਕੇ ਬਾਂਸਲ ਦੀ ਅਗਵਾਈ ਹੇਠ ਸ਼ਹਿਰ ਦੇ ਮਸ਼ਹੂਰ ਹੋਟਲ ਨਰਾਇਣ ਕਾਂਟੀਨੈਂਟਲ ਵਿੱਚ ਡਾਕਟਰ ਦਿਵਸ ਮਨਾਇਆ। 
ਇਸ ਮੌਕੇ ਐਮਓਸੀ ਲਾਈਨ ਐਸਪੀ ਕਾਂਸਲ ਅਤੇ ਲਾਇਨ ਸੰਦੀਪ ਧਵਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਲਾਈਨਜ਼ ਇੰਟਰਨੈਸ਼ਨਲ ਦੇ ਜ਼ਿਲ੍ਹਾ 321ਐਫ ਦੇ ਪਹਿਲੇ ਵਾਈਸ ਡਿਸਟ੍ਰਿਕਟ ਗਵਰਨਰ ਪੀਐਮਜੇਐਫ ਲਾਈਨ ਅਜੇ ਗੋਇਲ ਮੁੱਖ ਮਹਿਮਾਨ, ਸਿਵਲ ਸਰਜਨ ਪਟਿਆਲਾ ਡਾ: ਜਗਇੰਦਰਪਾਲ ਸਿੰਘ ਅਤੇ ਰੀਜਨ ਚੇਅਰਪਰਸਨ ਲਾਈਨ ਲਵ ਮਿੱਤਲ ਵਿਸ਼ੇਸ਼ ਮਹਿਮਾਨ ਸਨ।  ਪ੍ਰੋਗਰਾਮ ਦੀ ਸ਼ੁਰੂਆਤ ਜਯੋਤੀ ਪ੍ਰਚੰਡ ਕਰਨ ਦੀ ਪਰੰਪਰਾ ਨਾਲ ਹੋਈ। ਇਸ ਤੋਂ ਬਾਅਦ ਲਾਇਨਜ਼ ਕਲੱਬ ਦੀ ਪ੍ਰਾਰਥਨਾ ਅਤੇ ਭਾਰਤੀ ਰਾਸ਼ਟਰੀ ਗੀਤ ਗਾਇਆ ਗਿਆ। 
ਪ੍ਰੋਜੈਕਟ ਇੰਚਾਰਜ ਡਾ. ਮਨੂ ਸ਼ਰਮਾ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਸ਼ਹਿਰ ਦੇ ਪ੍ਰਸਿੱਧ ਡਾਕਟਰਾਂ ਜਿਨ੍ਹਾਂ ਵਿੱਚ ਡਾ: ਜਗਪਾਲਇੰਦਰ ਸਿੰਘ ਸਿਵਲ ਸਰਜਨ ਪਟਿਆਲਾ ਸਮੇਤ ਡਾ: ਵਿਕਾਸ ਗੋਇਲ ਐਸ.ਐਮ.ਓ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ, ਡਾ: ਵਿਵੇਕ ਸਿੰਗਲਾ ਕਾਰਡੀਓਲਾਜੀ ਅਮਰ ਹਸਪਤਾਲ, ਡਾ: ਮਿਨਾਕਸ਼ੀ ਸਿੰਗਲਾ, ਡਾ: ਰਚਨਾ ਕੌਰ ਸਹਾਇਕ ਸਿਵਲ ਸਰਜਨ, ਡਾ: ਅਸ਼ਰਫ਼ਦੀਨ ਸਿੰਘ ਚਾਹਲ ਐਸ.ਐਮ.ਓ ਮਾਤਾ ਕੁਸ਼ੱਲਿਆ ਹਸਪਤਾਲ, ਐਮ.ਜੇ.ਐਫ. ਲਾਇਨ ਡਾ. ਆਰ.ਐਮ.ਐਸ. ਬਾਜਵਾ, ਡਾ. ਸੰਜੇ ਸਿੰਗਲਾ ਅਤੇ ਲਾਇਨ ਡਾ. ਮਨੂ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। 
ਇਹ ਉਹ ਡਾਕਟਰ ਹਨ ਜਿਨ੍ਹਾਂ ਨੇ ਆਪਣੀ ਤਨਦੇਹੀ ਤੇ ਨਿਸਵਾਰਥ ਭਾਵਨਾ ਨਾਲ 24 ਘੰਟੇ ਸਮਾਜ ਦੀ ਸੇਵਾ ਕਰਕੇ ਮੈਡੀਕਲ ਦੇ ਖੇਤਰ ਵਿਚ ਨਾਮ ਕਮਾਇਆ ਹੈ ਜਿਸ ਲਈ ਇਹ ਸਾਰੇ ਵਧਾਈ ਦੇ ਹੱਕਦਾਰ ਹਨ। 
ਲਾਈਨ ਅਜੈ ਗੋਇਲ ਮੁੱਖ ਮਹਿਮਾਨ ਅਤੇ ਲਾਈਨ ਐਸਪੀ ਕਾਂਸਲ ਨੇ ਲਾਇਨਜ਼ ਇੰਟਰਨੈਸ਼ਨਲ ਦੀਆਂ ਗਤੀਵਿਧੀਆਂ ਬਾਰੇ ਦਸਦੇ ਹੋਏ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ 212 ਦੇਸ਼ਾਂ ਵਿੱਚ ਲਗਭਗ 15 ਲੱਖ ਲਾਈਨ ਮੈਂਬਰਾਂ ਦੇ ਨਾਲ 24 ਘੰਟੇ ਸਮਾਜ ਸੇਵਾ ਦੇ ਕੰਮਾਂ ਵਿੱਚ ਲੱਗਾ ਹੋਇਆ ਹੈ। ਫੋਰਟਿਸ ਹਸਪਤਾਲ ਮੋਹਾਲੀ ਤੋਂ ਆਏ ਯੂਰੋਲੋਜਿਸਟ ਅਤੇ ਪਿਸ਼ਾਬ ਰੋਗਾਂ ਦੇ ਮਾਹਰ ਡਾ. ਰੋਹਿਤ ਡਢਵਾਲ ਨੇ ਸਾਰਿਆਂ ਨੂੰ ਪਿਸ਼ਾਬ ਰੋਗਾਂ ਬਾਰੇ ਜਾਗਰੂਕ ਕੀਤਾ ਅਤੇ ਪਿਸ਼ਾਬ ਰੋਗਾਂ ਬਾਰੇ ਵੀ ਦੱਸਿਆ।
 ਇਸ ਮੌਕੇ ਆਈ.ਪੀ.ਪੀ ਲਾਇਨ ਸੰਜੀਵ ਵਰਮਾ ਤੋਂ ਇਲਾਵਾ ਸੁਰੇਸ਼ ਕੁਮਾਰ ਗਰਗ, ਐਸ.ਕੇ.ਗੋਇਲ, ਨਰਿੰਦਰ ਸਿੰਘ, ਧਰੇਂਦਰ ਮਿੱਤਲ, ਧਰਮਪਾਲ ਗਰਗ, ਗਗਨ ਗੋਇਲ, ਬੀਰ ਚੰਦ ਖੁਰਮੀ, ਨਿਤਿਨ ਸਿੰਗਲਾ, ਹਰਮਿੰਦਰ ਸਿੰਘ, ਜ਼ੈਡਸੀ ਅਨਿਲ ਮਹਿਤਾ, ਵਾਈਪੀ ਸੂਦ, ਆਰ.ਐਸ.ਬੇਦੀ, ਐਸ.ਕੇ.ਕੋਛੜ, ਸੁਭਾਸ਼ ਗੁਪਤਾ, ਸੀਡੀ ਗਰਗ, ਪਵਨ ਗੁਪਤਾ, ਕੇ.ਵੀ. ਪੁਰੀ, ਪਾਵਨ ਗੋਇਲ ਤੋਂ ਇਲਾਵਾ ਹੋਰ ਬਹੁਤ ਸਾਰੇ ਲਾਈਨ ਮੈਂਬਰ ਮੌਜੂਦ ਰਹੇ। 
ਕਲੱਬ ਵੱਲੋਂ ਲਾਇਨਜ਼ ਕਲੱਬ ਵਿੱਚ ਦੋ ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ। ਲਾਇਨ ਅਜੈ ਗੋਇਲ ਅਤੇ ਲਵ ਮਿੱਤਲ ਨੇ ਲਾਇਨਜ਼ ਕਲੱਬ ਵਿੱਚ ਸੇਵਾ ਨਿਭਾ ਰਹੇ ਅਤੇ ਕੁਝ ਨਵੇਂ ਲਾਇਨਜ਼ ਨੂੰ ਲਾਇਨ ਪਿੰਨ ਲਗਾ ਕੇ ਸਨਮਾਨਿਤ ਕੀਤਾ। ਅੰਤ ਵਿੱਚ ਲਾਈਨ ਐਸਪੀ ਕਾਂਸਲ ਨੇ ਸਾਰੇ ਮਹਿਮਾਨਾਂ ਅਤੇ ਆਏ ਹੋਏ ਲਾਇਨ ਮੈਂਬਰਾਂ ਦਾ ਧੰਨਵਾਦ ਕੀਤਾ।