ਪ੍ਰਸਾਸ਼ਨਿਕ ਕੰਮਕਾਜ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਹਰਿਆਣਾ ਸਰਕਾਰ ਨੇ ਲਾਏ ਲਿੰਕ ਅਧਿਕਾਰੀ
ਚੰਡੀਗੜ੍ਹ, 2 ਜੁਲਾਈ - ਹਰਿਆਣਾ ਸਰਕਾਰ ਨੇ ਜਿਲ੍ਹਾ ਨਗਰ ਕਮਿਸ਼ਨਰ ਦੀ ਗੈਰ-ਮੌਜੂਦਗੀ ਵਿੱਚ ਪ੍ਰਸਾਸ਼ਨਿਕ ਕੰਮਕਾਜ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਲਿੰਕ ਅਧਿਕਾਰੀ ਨਿਯੁਕਤ ਕੀਤੇ ਹਨ। ਇਹ ਲਿੰਕ ਅਧਿਕਾਰੀ ਛੁੱਟੀ, ਸਿਖਲਾਈ, ਦੌਰੇ, ਚੋਣ ਡਿਊਟੀ ਅਤੇ ਟ੍ਰਾਂਸਫਰ ਜਾਂ ਸੇਵਾਮੁਕਤੀ ਦੇ ਚਲਦੇ ਜਾਂ ਕਿਸੇ ਹੋਰ ਕਾਰਨ ਨਾਲ ਸਬੰਧਿਤ ਅਧਿਕਾਰੀ ਦੀ ਗੇਰ-ਮੌਜੂਦਗੀ ਵਿੱਚ ਉਸ ਵਿਭਾਗ ਦਾ ਕਾਰਜਭਾਰ ਸੰਭਾਲਣਗੇ।

ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ, ਜਿਲ੍ਹਾ ਨਗਰ ਕਮਿਸ਼ਨਰ ਦੇ ਮਾਮਲੇ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੂੰ ਲਿੰਕ ਅਧਿਕਾਰੀ-1 ਅਤੇ ਜਿਲ੍ਹਾ ਪਰਿਸ਼ਦ ਅਤੇ ਡੀਆਰਡੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਲਿੰਕ ਅਧਿਕਾਰੀ-2 ਲਗਾਇਆ ਹੈ।
ਇਸ ਤਰ੍ਹਾ, ਸ੍ਰੀ ਮਾਤਾ ਸ਼ੀਤਲਾ ਦੇਵੀ ਪੁਜਾ ਸਥਾਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਮਾਮਲੇ ਵਿੱਚ ਸਬ-ਡਿਵੀਜਨ ਅਧਿਕਾਰੀ (ਸਿਵਲ), ਉੱਤਰੀ ਗੁਰੁਗ੍ਰਾਮ ਨੂੰ ਲਿੰਕ ਅਧਿਕਾਰੀ-1 ਅਤੇ ਸਬ-ਡਿਵੀਜਨਲ ਅਧਿਕਾਰੀ (ਸਿਵਲ), ਬਾਦਸ਼ਾਹਪੁਰ ਨੂੰ ਲਿੰਕ ਅਧਿਕਾਰੀ-2 ਨਿਯੁਕਤ ਕੀਤਾ ਹੈ।
ਸ੍ਰੀ ਮਾਤਾ ਮਨਸਾ ਦੇਵੀ ਪੂਜਾ ਸਥਾਨ ਬੋਰਡ ਦੇ ਸੀਈਓ ਦੇ ਮਾਮਲੇ ਵਿੱਚ ਸਬ-ਡਿਵੀਜਨਲ ਅਧਿਕਾਰੀ (ਸਿਵਲ), ਪੰਚਕੂਲਾ ਨੂੰ ਲਿੰਕ ਅਧਿਕਾਰੀ-1 ਅਤੇ ਸਬ-ਡਿਵੀਜਨਲ ਅਧਿਕਾਰੀ (ਸਿਵਲ), ਕਾਲਕਾ ਨੂੰ ਲਿੰਕ ਆਫਿਸਰ-2 ਲਗਾਇਆ ਹੈ।
ਇਸ ਤੋਂ ਇਲਾਵਾ, ਸਬ-ਡਿਵੀਜਨਲ ਅਧਿਕਾਰੀ (ਸਿਵਲ), ਲੋਹਾਰੂ ਦੇ ਮਾਮਲੇ ਵਿੱਚ ਸਬ-ਡਿਵੀਜਨਲ ਅਧਿਕਾਰੀ (ਸਿਵਲ), ਭਿਵਾਨੀ ਨੂੰ ਲਿੰਕ ਅਧਿਕਾਰੀ-1 ਅਤੇ ਸਬ-ਡਿਵੀਜਨਲ ਅਧਿਕਾਰੀ (ਸਿਵਲ), ਤੋਸ਼ਾਮ ਨੂੰ ਲਿੰਕ ਅਧਿਕਾਰੀ -2 ਨਿਯੁਕਤ ਕੀਤਾ ਹੈ।
ਸਬ-ਡਿਵੀਜਨਲ ਅਧਿਕਾਰੀ (ਸਿਵਲ), ਬਾਡੜਾ ਦੇ ਮਾਮਲੇ ਵਿੱਚ ਸਬ-ਡਿਵੀਜਨਲ ਅਧਿਕਾਰੀ (ਸਿਵਲ), ਚਰਖੀ ਦਾਦਰੀ ਨੂੰ ਲਿੰਕ ਅਧਿਕਾਰੀ-1 ਅਤੇ ਸਬ-ਡਿਵੀਜਨਲ ਅਧਿਕਾਰੀ (ਸਿਵਲ), ਭਿਵਾਨੀ ਨੁੰ ਲਿੰਕ ਅਧਿਕਾਰੀ-2 ਨਿਯੁਕਤ ਕੀਤਾ ਹੈ।