ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ''ਮਨ ਕੀ ਬਾਤ ਪ੍ਰੋਗਰਾਮ'' ਨੂੰ ਗੁਰੂਗ੍ਰਾਮ ਵਿੱਚ ਸੁਣਿਆ ਗਿਆ

ਚੰਡੀਗੜ੍ਹ, 29 ਜੂਨ - ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪੇਸ਼ ਮਹੀਨਾ ਰੇਡਿਓ ਪ੍ਰੋਗਰਾਮ ''ਮਨ ਕੀ ਬਾਤ'' ਦਾ ਅੱਜ ਗੁਰੂਗ੍ਰਾਮ ਵਿੱਚ ਸਮੂਹਿਕ ਸੁਨਣ ਦਾ ਪ੍ਰਬੰਧ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਡਾ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਹਰਿਆਣਾ ਸੂਬਾ ਪ੍ਰਧਾਨ ਸ੍ਰੀ ਮੋਹਨਲਾਲ ਕੌਸ਼ਿਕ, ਉਦਯੋਗ ਅਤੇ ਵਪਾਰ, ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਮੌਜੂਦ ਰਹੇ।

ਚੰਡੀਗੜ੍ਹ, 29 ਜੂਨ - ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪੇਸ਼ ਮਹੀਨਾ ਰੇਡਿਓ ਪ੍ਰੋਗਰਾਮ ''ਮਨ ਕੀ ਬਾਤ'' ਦਾ ਅੱਜ ਗੁਰੂਗ੍ਰਾਮ ਵਿੱਚ ਸਮੂਹਿਕ ਸੁਨਣ ਦਾ ਪ੍ਰਬੰਧ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਡਾ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਹਰਿਆਣਾ ਸੂਬਾ ਪ੍ਰਧਾਨ ਸ੍ਰੀ ਮੋਹਨਲਾਲ ਕੌਸ਼ਿਕ, ਉਦਯੋਗ ਅਤੇ ਵਪਾਰ, ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਮੌਜੂਦ ਰਹੇ।
          ਪ੍ਰੋਗਰਾਮ ਦੌਰਾਨ ਸੀਨੀਅਰ ਨੇਤਾਵਾਂ ਨੇ ਬਾਦਸ਼ਾਹਪੁਰ ਵਿਧਾਨਸਭਾ ਦੇ ਬੂਥ ਗਿਣਤੀ 4 ਵਿੱਚ ਸਥਿਤ ਜੀਐਨਐਚ ਕੰਨਵੇਸ਼ਨ ਸੈਂਟਰ ਵਿੱਚ ਸਥਾਨਕ ਨਾਗਰਿਕਾਂ ਅਤੇ ਪਾਰਟੀ ਕਾਰਜਕਰਤਾਵਾਂ ਦੇ ਨਾਲ ਮਿਲ ਕੇ ਪ੍ਰਧਾਨ ਮੰਤਰੀ ਦੇ ਵਿਚਾਰਾਂ ਨੂੰ ਸੁਣਿਆ ਅਤੇ ਉਸ 'ਤੇ ਸੰਵਾਦ ਕੀਤਾ।
          ਪ੍ਰੋਗਰਾਮ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੀਡੀਆ ਪਰਸਨਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮਨ ਕੀ ਬਾਤ ਪ੍ਰੋਗਰਾਮ ਵਿੱਚ ਆਪਣੀ ਖੁਦ ਦੀ ਮਿਹਨਤ ਨਾਲ ਦੇਸ਼ਹਿੱਤ ਵਿੱਚ ਯੋਗਦਾਨ ਦੇਣ ਵਾਲੇ ਨਾਗਰਿਕਾਂ ਦੇ ਤਜਰਬਿਆਂ ਨੂੰ ਸਾਂਝਾ ਕਰਦੇ ਹਨ ਜਿਸ ਨਾਲ ਆਮਜਨਤਾ ਨੁੰ ਪੇ੍ਰਰਣਾ ਮਿਲਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਤੋਂ ਇੱਕ ਵੱਡਾ ਲਾਭ ਸਾਡੇ ਆਉਣ ਵਾਲੀਆਂ ਪੀੜੀ ਤੇ ਆਮਜਨਤਾ ਨੁੰ ਮਿਲਦਾ ਹੈ।
          ਪ੍ਰੋਗਰਾਮ ਦੇ ਬਾਅਦ ਭਾਜਪਾ ਨੇਤਾਵਾਂ ਵੱਲੋਂ ਆਯੂ ਸ਼ਮਾਨ ਭਾਰਤ ਯੋਜਨਾ ਤਹਿਤ ਲਾਭ ਪ੍ਰਾਪਤ ਯੋਗ ਨਾਗਰਿਕਾਂ ਨੂੰ ਆਯੂਸ਼ਮਾਨ ਕਾਰਡ ਲਾਭ ਪੱਤਰ ਵੀ ਵੰਡੇ ਗਏ। ਇਸ ਪਹਿਲ ਦਾ ਉਦੇਸ਼ ਸਰਕਾਰ ਨੂੰ ਭਲਾਈਕਾਰੀ ਯੋਜਨਾਵਾਂ ਦੀ ਆਖੀਰੀ ਵਿਅਕਤੀ ਤੱਕ ਪਹੁੰਚ ਯਕੀਨੀ ਕਰਨਾ ਹੈ। ਗੁਰੂਗ੍ਰਾਮ ਵਿੱਚ ਆਯੋਜਿਤ ਇਹ ਪ੍ਰੋਗਰਾਮ ਜਨਸਪੰਰਕ ਅਤੇ ਜਨਵਿਸ਼ਵਾਸ ਨੂੰ ਹੋਰ ਵੱਧ ਮਜਬੂਤ ਕਰਨ ਵਾਲਾ ਰਿਹਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨਾਗਰਿਕਾਂ ਅਤੇ ਕਾਰਜਕਰਤਾਵਾਂ ਨੇ ਉਤਸਾਹਪੂਰਵਕ ਹਿੱਸਾ ਲਿਆ।
ਮੁੱਖ ਮੰਤਰੀ ਨੇ ਪੌਧਾਰੋਪਣ ਕਰ ਆਮਜਨਤਾ ਨੁੰ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਵਿੱਚ ਸਰਗਰਮ ਸਹਿਭਾਗਤਾ ਦੀ ਕੀਤੀ ਅਪੀਲ
          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ 'ਤੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ. ਪੀ. ਨੱਡਾ, ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਦੇ ਨਾਲ ਵਾਟਿਕਾ ਚੌਕ ਦੇ ਨੇੜੇ ਵਨ ਵਿਭਾਗ ਵੱਲੋਂ ਬਾਦਸ਼ਾਹਪੁਰ ਡੇ੍ਰਨ ਦੇ ਉੱਪਰ ਵਿਕਸਿਤ ਕੀਤੇ ਗਏ ਫਾਰੇਸਟ ਕੋਰੀਡੋਰ 'ਤੇ ਪੌਧਾਰੋਪਣ ਕੀਤਾ।
          ਸੂਬਾਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਸਰੰਖਣ ਦੀ ਦਿਸ਼ਾ ਵਿੱਚ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ। ਮੁੱਖ ਮੰਤਰੀ ਨੇ ਕਿਹਾ ਕਿ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਰਾਹੀਂ ਹਰੇਕ ਨਾਗਰਿਕ ਆਪਣੀ ਮਾਂ ਦੇ ਨਾਮ 'ਤੇ ਇੱਕ ਪੌਧਾ ਲਗਾ ਕੇ ਉਸ ਦੀ ਸਾਂਭ-ਸੰਭਾਲ ਕਰਨ ਦਾ ਸੰਕਲਪ ਲੇਣ। ਇਹ ਯਤਨ ਨਾ ਸਿਰਫ ਹਰਿਆਣਾ ਨੂੰ ਹਰਾ-ਭਰਿਆ ਬਨਾਉਣ ਵਿੱਚ ਸਹਾਇਕ ਹੋਵੇਗਾ ਸਗੋ ਕਲਾਈਮੇਟ ਬਦਲਾਅ ਦੀ ਚਨੌਤੀਆਂ ਨਾਲ ਨਜਿਠਣ ਵਿੱਚ ਵੀ ਯੋਗਦਾਨ ਦਵੇਗਾ।
          ਇਸ ਮੌਕੇ 'ਤੇ ਗੋਹਾਨਾ ਦੇ ਵਿਧਾਇਕ ਤੇਜਪਾਲ ਤੰਵਰ, ਪਟੌਦੀ ਦੀ ਵਿਧਾਇਕ ਬਿਮਲਾ ਚੌਧਰੀ, ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ, ਸਾਕਬਾ ਸਾਂਸਦ ਅਤੇ ਭਾਜਪਾ ਦੇ ਸੰਸਦੀ ਬੋਰਡ ਦੀ ਮੈਂਬਰ ਡਾ. ਸੁਧਾ ਯਾਦਵ, ਡੀਸੀ ਅਜੈ ਕੁਮਾਰ, ਨਿਗਮ ਕਮਿਸ਼ਨਰ ਪ੍ਰਦੀਪ ਦਹੀਆ। ਸਾਬਕਾ ਵਿਧਾਇਕ ਸੰਜੈ ਸਿੰਘ, ਭਾਜਪਾ ਜਿਲ੍ਹਾ ਪ੍ਰਧਾਨ ਸਰਵਪ੍ਰਿਯ ਤਿਆਗੀ, ਨਿਗਮ ਪਾਰਸ਼ਦ ਕੁਲਦੀਪ ਯਾਦਵ ਸਮੇਤ ਹੋਰ ਮਾਣਯੋਗ ਵਿਅਕਤੀ ਮੋਜੂਦ ਰਹੇ।