ਵੈਟਨਰੀ ਯੂਨੀਵਰਸਿਟੀ ਵੱਲੋਂ ਮੁਰਗੀ ਪਾਲਣ ਸੰਬੰਧੀ ਗਿਆਨ ਦੇਣ ਹਿਤ ਲਗਾਇਆ ਗਿਆ ਕੈਂਪ
ਲੁਧਿਆਣਾ 12 ਜੂਨ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਘਰ ਦੇ ਪਿਛਵਾੜੇ ਛੋਟੇ ਪੱਧਰ ’ਤੇ ਮੁਰਗੀ ਪਾਲਣ ਸੰਬੰਧੀ ਗਿਆਨ ਦੇਣ ਹਿਤ ਅਤੇ ਇਸ ਕੰਮ ਲਈ ਚੂਚੇ ਅਤੇ ਸੰਬੰਧਿਤ ਵਸਤਾਂ ਦੇਣ ਹਿਤ ਪਿੰਡ ਮਹਿਲ ਕਲਾਂ ਵਿਖੇ ਕੈਂਪ ਲਗਾਇਆ ਗਿਆ। ਇਹ ਕੈਂਪ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਪ੍ਰਾਯੋਜਿਤ ਫਾਰਮਰ ਫਸਟ ਪ੍ਰਾਜੈਕਟ ਅਧੀਨ ਕਰਵਾਇਆ ਗਿਆ।

ਕਿਸਾਨਾਂ ਵਿੱਚ ਉਦਮੀਪਨ ਸੰਬੰਧੀ ਸੋਚ ਵਿਕਸਿਤ ਕਰਨ ਹਿਤ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਵੀ ਅਗਵਾਈ ਅਤੇ ਡਾ. ਪਰਮਿੰਦਰ ਸਿੰਘ ਮੁੱਖ ਨਿਰੀਖਕ ਦੀ ਨਿਗਰਾਨੀ ਅਧੀਨ ਕੈਂਪ ਦਾ ਪ੍ਰਬੰਧ ਕੀਤਾ ਗਿਆ। ਕੈਂਪ ਦਾ ਸੰਯੋਜਨ, ਡਾ. ਅਮਨਦੀਪ ਸਿੰਘ, ਸਹਿ-ਨਿਰੀਖਕ ਅਤੇ ਡਾ. ਗੁਰਪ੍ਰੀਤ ਕੌਰ ਤੁਲਾ ਨੇ ਕੀਤਾ। ਕੈਂਪ ਦੌਰਾਨ 45 ਕਿਸਾਨਾਂ ਨੂੰ ਆਪਣਾ ਕਿੱਤਾ ਸ਼ੁਰੂ ਕਰਨ ਲਈ ਇਕ ਮਹੀਨੇ ਦੇ ਚੂਚੇ ਵੀ ਦਿੱਤੇ ਗਏ।
ਲਾਭ ਪਾਤਰੀ ਕਿਸਾਨਾਂ ਨੂੰ ਆਪਣੇ ਘਰ ਵਿੱਚ ਮੁਰਗੀ ਪਾਲਣ ਸੰਬੰਧੀ ਬੁਨਿਆਦੀ ਨੁਕਤਿਆਂ ਦਾ ਗਿਆਨ ਦਿੱਤਾ ਗਿਆ ਅਤੇ ਚੂਚਿਆਂ ਦੇ ਪ੍ਰਬੰਧਨ, ਸਿਹਤ ਸੰਭਾਲ, ਖੁਰਾਕ, ਰੋਸ਼ਨੀ, ਹਵਾ, ਮੌਸਮੀ ਦਬਾਅ ਤੋਂ ਬਚਾਅ ਸੰਬੰਧੀ ਹਰ ਪਹਿਲੂ ਬਾਰੇ ਦੱਸਿਆ ਗਿਆ। ਉਨ੍ਹਾਂ ਨੂੰ ਇਹ ਵੀ ਸਿਖਾਇਆ ਗਿਆ ਕਿ ਘੱਟ ਖਰਚ ਕਰਕੇ ਵੱਧ ਮੁਨਾਫ਼ਾ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਕਿਸਾਨਾਂ ਨੂੰ ਫਾਰਮ ਦੇ ਵਿਕਾਸ, ਮੰਡੀਕਾਰੀ ਅਤੇ ਆਂਡਿਆਂ ਤੇ ਮੀਟ ਦੀ ਗੁਣਵੱਤਾ ਵਧਾ ਕੇ ਵਧੇਰੇ ਆਮਦਨ ਲੈਣ ਸੰਬੰਧੀ ਵੀ ਸਿੱਖਿਆ ਦਿੱਤੀ ਗਈ।