ਫੇਜ਼ 4 ਵਿੱਚ ਟੀ ਪੁਆਇੰਟਾਂ ’ਤੇ ਗੰਦਗੀ ਦੇ ਢੇਰ, ਵਸਨੀਕ ਪਰੇਸ਼ਾਨ

ਐਸ.ਏ.ਐਸ. ਨਗਰ, 10 ਜੂਨ- ਸਥਾਨਕ ਫੇਜ਼ 4 ਵਿੱਚ ਬਣੇ ਟੀ ਪੁਆਇੰਟਾਂ ’ਤੇ ਗੰਦਗੀ ਦਾ ਬਹੁਤ ਬੁਰਾ ਹਾਲ ਹੈ। ਇਹਨਾਂ ਟੀ ਪੁਆਇੰਟਾਂ ’ਤੇ ਕਈ ਦਿਨਾਂ ਤੋਂ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਹੜੇ ਬਾਰਿਸ਼ ਪੈਣ ਤੋਂ ਬਾਅਦ ਬਦਬੂ ਮਾਰਨ ਲੱਗ ਜਾਂਦੇ ਹਨ।

ਐਸ.ਏ.ਐਸ. ਨਗਰ, 10 ਜੂਨ- ਸਥਾਨਕ ਫੇਜ਼ 4 ਵਿੱਚ ਬਣੇ ਟੀ ਪੁਆਇੰਟਾਂ ’ਤੇ ਗੰਦਗੀ ਦਾ ਬਹੁਤ ਬੁਰਾ ਹਾਲ ਹੈ। ਇਹਨਾਂ ਟੀ ਪੁਆਇੰਟਾਂ ’ਤੇ ਕਈ ਦਿਨਾਂ ਤੋਂ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਹੜੇ ਬਾਰਿਸ਼ ਪੈਣ ਤੋਂ ਬਾਅਦ ਬਦਬੂ ਮਾਰਨ ਲੱਗ ਜਾਂਦੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਚ.ਐਸ. ਕੰਵਰ ਅਤੇ ਸੀਨੀਅਰ ਮੀਤ ਪ੍ਰਧਾਨ ਕਰਨ ਜੋਹਰ ਨੇ ਦੱਸਿਆ ਕਿ ਇਹਨਾਂ ਥਾਵਾਂ ’ਤੇ ਪਿਛਲੇ ਕਈ ਦਿਨਾਂ ਤੋਂ ਕੂੜੇ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸੰਬੰਧੀ ਨਗਰ ਨਿਗਮ ਦੀ ਕੌਂਸਲਰ ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰੰਤੂ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਇੱਥੋਂ ਕੂੜਾ ਚੁਕਾਇਆ ਜਾਵੇ।
ਸੰਪਰਕ ਕਰਨ ’ਤੇ ਨਗਰ ਨਿਗਮ ਦੀ ਕੌਂਸਲਰ ਰੁਪਿੰਦਰ ਕੌਰ ਰੀਨਾ ਨੇ ਕਿਹਾ ਕਿ ਉਹ ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਕਹਿ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਵਿੱਚ ਇਹੀ ਹਾਲ ਹੁੰਦਾ ਜਾ ਰਿਹਾ ਹੈ ਅਤੇ ਸਫਾਈ ਵਿਵਸਥਾ ਬੁਰੀ ਤਰ੍ਹਾਂ ਬਦਹਾਲ ਹੋ ਗਈ ਹੈ।