ਰਿਆਤ ਬਾਹਰਾ ਗਰੁੱਪ ਵੱਲੋਂ ਮਿਸਿਜ਼ ਵਰਲਡ ਇੰਟਰਨੈਸ਼ਨਲ 2025 ਡਾ. ਅੰਕਿਤਾ ਮੈਨਨ ਦਾ ਸਨਮਾਨ
ਹੁਸ਼ਿਆਰਪੁਰ- ਮਿਸਿਜ਼ ਵਰਲਡ ਇੰਟਰਨੈਸ਼ਨਲ 2025 ਦਾ ਖਿਤਾਬ ਜਿੱਤਣ ਵਾਲੀ ਡਾ. ਅੰਕਿਤਾ ਮੈਨਨ ਦਾ ਰਿਆਤ ਬਾਹਰਾ ਗਰੁੱਪ ਵੱਲੋਂ ਸਨਮਾਨ ਕੀਤਾ ਗਿਆ। ਹੁਸ਼ਿਆਰਪੁਰ ਦੀ ਇਸ ਧੀ ਨੇ ਨਾ ਸਿਰਫ ਇਸ ਖੇਤਰ ਦਾ ਸਗੋਂ ਪੂਰੇ ਦੇਸ਼ ਦਾ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਿਆ ਹੈ।

ਰਿਆਤ ਬਾਹਰਾ ਕੈਂਪਸ ਪਹੁੰਚਣ 'ਤੇ ਡਾ. ਮੈਨਨ ਦਾ ਨਿੱਘਾ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਨੌਜਵਾਨਾਂ ਨੂੰ ਦ੍ਰਿੜਤਾ, ਟੀਚੇ ਪ੍ਰਤੀ ਸਮਰਪਣ ਅਤੇ ਜਨੂੰਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਖਾਸ ਤੌਰ 'ਤੇ ਪਾਣੀ ਦੀ ਸੰਭਾਲ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਅਤੇ ਜ਼ਿੰਮੇਵਾਰ ਬਣਨ ਦੀ ਅਪੀਲ ਕੀਤੀ।
ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਡਾ. ਮੈਨਨ ਦੀ ਪ੍ਰਾਪਤੀ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਦਾ ਸੱਦਾ ਦਿੱਤਾ।
ਸਾਬਕਾ ਐਮਪੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਡਾ. ਅੰਕਿਤਾ ਮੈਨਨ ਨੇ ਆਪਣੀ ਪ੍ਰਤਿਭਾ ਅਤੇ ਸਮਾਜਿਕ ਸਰੋਕਾਰਾਂ ਨਾਲ ਭਾਰਤ ਦਾ ਮਾਣ ਵਧਾਇਆ ਹੈ।
ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੀ ਧੀ ਦੀ ਇਹ ਪ੍ਰਾਪਤੀ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ।
ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਸਾਰੇ ਵਿਸ਼ੇਸ਼ ਮਹਿਮਾਨਾਂ ਅਤੇ ਡਾ. ਅੰਕਿਤਾ ਮੈਨਨ ਦਾ ਧੰਨਵਾਦ ਕੀਤਾ।
ਇਸ ਮੌਕੇ ਕੈਂਪਸ ਦਾ ਸਮੁੱਚਾ ਸਟਾਫ਼ ਮੌਜੂਦ ਸੀ।