
ਕਰੀਹਾ ਸਕੂਲ ਦੇ 12ਵੀਂ ਅਤੇ 10ਵੀਂ ਦੀ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ।
ਨਵਾਂਸ਼ਹਿਰ- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰੀਹਾ ਵਿਖੇ ਪ੍ਰਿੰਸੀਪਲ ਅਮਨਦੀਪ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਇਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿਚ ਸੈਸ਼ਨ 2024 - 25 ਦੀਆਂ 12 ਵੀਂ ਅਤੇ 10 ਵੀਂ ਦੀਆਂ ਪ੍ਰੀਖਿਆਵਾਂ ਵਿਚ ਮੱਲਾਂ ਮਾਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਨਵਾਂਸ਼ਹਿਰ- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰੀਹਾ ਵਿਖੇ ਪ੍ਰਿੰਸੀਪਲ ਅਮਨਦੀਪ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਇਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿਚ ਸੈਸ਼ਨ 2024 - 25 ਦੀਆਂ 12 ਵੀਂ ਅਤੇ 10 ਵੀਂ ਦੀਆਂ ਪ੍ਰੀਖਿਆਵਾਂ ਵਿਚ ਮੱਲਾਂ ਮਾਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ। ਸਮਾਰੋਹ ਵਿੱਚ ਸਵਾਗਤੀ ਸ਼ਬਦ ਬੋਲਦਿਆਂ ਲੈਕ. ਅਜਮੇਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਕੂਲ ਦੀ ਵਿਦਿਆਰਥਣ ਦੀਪਿਕਾ 12 ਵੀਂ ਦੀ ਪ੍ਰੀਖਿਆ ਵਿਚ ਕੇਵਲ ਚਾਰ ਅੰਕ ਘੱਟ ਆਉਣ ਕਾਰਨ ਬੋਰਡ ਦੀ ਮੈਰਿਟ ਸੂਚੀ ਵਿੱਚ ਸ਼ਾਮਲ ਹੋਣ ਤੋਂ ਖੁੰਝ ਗਈ।
ਪ੍ਰਿੰਸੀਪਲ ਅਮਨਦੀਪ ਆਹਲੂਵਾਲੀਆ ਨੇ ਕਿਹਾ ਕਿ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਪ੍ਰੀਖਿਆ ਵਿੱਚ ਦੀਪਿਕਾ , ਸਿਮਰਨ , ਚਰਨਪ੍ਰੀਤ ਕੌਰ , ਹਰਸਿਮਰਨ ਕੌਰ, ਅਤੇ ਜਸਪ੍ਰੀਤ ਕੌਰ ਨੇ 90 ਫੀਸਦੀ ਤੋਂ ਵੱਧ ਅਤੇ ਮੇਹਰ , ਨਿਸ਼ਾ ਗੁਰੂ , ਰਮਨਦੀਪ ਰੀਆ , ਰਾਮ ਪ੍ਰਕਾਸ਼ , ਸਾਬਰੀਨ , ਤੇ ਨਿਤਿਨ ਨੇ 80 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਸੇਹਰਾ ਸਕੂਲ ਦੇ ਮੇਹਨਤੀ ਸਟਾਫ਼ ਦੇ ਸਿਰ ਜਾਂਦਾ ਹੈ।
ਪ੍ਰਿੰਸੀਪਲ ਆਹਲੂਵਾਲੀਆ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਹਰਜੀਤ ਸਿੰਘ ਜੌਹਲ ਹਰ ਸਾਲ ਆਪਣੇ ਪਿਤਾ ਦੀ ਯਾਦ ਵਿਚ ਸ. ਪਵਿੰਦਰ ਸਿੰਘ ਜੌਹਲ ਯਾਦਗਾਰੀ ਪੁਰਸਕਾਰ ਦਿੰਦੇ ਹਨ ਜੋ ਇਸ ਸਾਲ ਇਹ ਨਕਦ ਰਾਸ਼ੀ ਵਾਲਾ ਪੁਰਸਕਾਰ 12 ਵੀਂ ਦੀ ਪ੍ਰੀਖਿਆ ਵਿਚ ਮੱਲਾਂ ਮਾਰਨ ਵਾਲੇ ਦੀਪਿਕਾ , ਸਿਮਰਨ, ਚਰਨਪ੍ਰੀਤ ਕੌਰ , ਹਰਸਿਮਰਨ ਕੌਰ , ਜਸਪ੍ਰੀਤ ਕੌਰ ਅਤੇ 10 ਵੀਂ ਜਮਾਤ ਦੇ ਨਿਖਿਲ , ਜਸਦੀਪ ਬੰਗੜ , ਅਤੇ ਮੋਹਿਤ ਕੁਮਾਰ ਨੂੰ ਦਿੱਤਾ ਗਿਆ ਹੈ।ਇਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਿੰਸੀਪਲ ਅਤੇ ਸਕੂਲ ਸਟਾਫ਼ ਵਲੋਂ ਵਧਾਈ ਦਿੱਤੀ ਗਈ।ਅੰਤ ਵਿੱਚ ਪ੍ਰਿੰਸੀਪਲ ਅਮਨਦੀਪ ਆਹਲੂਵਾਲੀਆ ਵਲੋਂ ਜੌਹਲ ਪਰਿਵਾਰ , ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਕੂਲ ਸਟਾਫ਼ ਵਿਚ ਬਲਦੇਵ ਰਾਜ , ਸਤਨਾਮ ਸਿੰਘ , ਸੰਜੀਵ ਕਸ਼ਯਪ , ਅਮਨਦੀਪ , ਰਜਨੀ ਸ਼ਰਮਾ , ਅਨੀਤਾ ਚਾਵਲਾ , ਸੁਖਵਿੰਦਰ ਸਿੰਘ , ਕਮਲਜੀਤ ਸਿੰਘ ਹੱਲੂਵਾਲ , ਸੰਦੀਪ ਸਿੰਘ , ਸੁਖਦੇਵ ਸਿੰਘ , ਸੂਬੇਦਾਰ ਬਲਵੀਰ ਸਿੰਘ , ਅਲਕਾ ਬੰਗਾ , ਮੀਨਾ ਕੁਮਾਰੀ , ਕੁਲਵਿੰਦਰ ਕੌਰ , ਅਤੇ ਅਮਨਦੀਪ ਕੌਰ ਆਦਿ ਵੀ ਹਾਜ਼ਰ ਸਨ।
