ਉੱਘੇ ਫੁੱਟਬਾਲਰ ਸ੍ਰੀਮਾਨ ਸਤੀਸ਼ ਕੁਮਾਰ ਜੀ ਡਿਪਟੀ ਸੁਪਰਡੈਂਟ ਪੁਲੀਸ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ।

ਹੁਸ਼ਿਆਰਪੁਰ- ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਇਲਾਕਾ ਮਾਹਿਲਪੁਰ ਦੇ ਜੰਮਪਲ ਸ੍ਰੀ ਸਤੀਸ਼ ਕੁਮਾਰ ਜੀ ਪਾਠਕ ਜੋ ਫੁੱਟਬਾਲ ਦੇ ਬਹੁਤ ਵਧੀਆ ਖਿਡਾਰੀ ਹੋਣ ਦੇ ਨਾਲ ਨਾਲ ਇੱਕ ਕਾਬਿਲ,ਜ਼ਿੰਮੇਵਾਰ ਤੇ ਇਮਾਨਦਾਰ ਪੁਲਿਸ ਅਫਸਰ ਸਨ ਅੱਜ ਕੱਲ ਡੀ ਐਸ ਪੀ ਇੰਟੈਲੀਜੈਂਸ ਮੁਹਾਲੀ ਜ਼ਿਲ੍ਹਾ ਐਸ ਬੀ ਐਸ ਨਗਰ ਦੇ ਅਹੁਦੇ ਤਾਇਨਾਤ ਸਨ ਬੀਤੇ ਦਿਨ ਸੇਵਾ ਮੁਕਤ ਹੋ ਗਏ।

ਉਨਾਂ ਨੇ ਮੁਕੰਦਪੁਰ, ਪੌਜੇਵਾਲ,ਬਲਾਚੌਰ,ਰਾਹੋਂ, ਬੰਗਾ, ਲੁਧਿਆਣਾ ਸਦਰ ਤੇ ਸਿਟੀ, ਹੁਸ਼ਿਆਰਪੁਰ ਸਦਰ ਤੇ ਸਿਟੀ ਸਮੇਤ ਹੋਰ ਅਨੇਕਾਂ ਪੁਲਿਸ ਥਾਣਿਆਂ ਵਿੱਚ ਬਤੌਰ ਮੁੱਖ ਥਾਣਾ ਅਫ਼ਸਰ ਸੇਵਾਵਾਂ ਨਿਭਾਈਆਂ ਤੇ ਕਾਨੂੰਨ ਅਨੁਸਾਰ ਆਪਣਾ ਫਰਜ਼ ਨਿਭਾਉਂਦਿਆਂ ਮਾੜੇ ਅਨਸਰਾਂ ਨੂੰ ਆਪਣੇ ਅਧੀਨ ਆਉਂਦੇ ਇਲਾਕਿਆਂ ਵਿੱਚ ਪੂਰੀ ਤਰਾਂ ਕਾਨੂੰਨ ਅਨੁਸਾਰ ਕੰਟਰੋਲ ਅਧੀਨ ਰੱਖਿਆ ਤੇ ਆਮ ਨਾਗਰਿਕਾਂ ਨੂੰ ਇਨਸਾਫ਼ ਤੇ ਸੁਰੱਖਿਆ ਮੁਹੱਈਆ ਕਰਵਾਈ।ਉਨਾਂ ਦੇ ਸੇਵਾ ਮੁਕਤੀ ਸਮੇਂ ਮਹਿਕਮੇ ਦੇ ਉੱਚ ਅਧਿਕਾਰੀ,ਉਨਾਂ ਦੇ ਸਾਥੀ ਪੁਲਿਸ ਅਫ਼ਸਰ ਤੇ ਮਹਿਕਮੇ ਦੇ ਮੁਲਾਜ਼ਮ ਹਾਜ਼ਰ ਸਨ।
ਸੇਵਾ ਮੁਕਤੀ ਤੇ ਉਨਾਂ ਦੇ ਸੁਆਗਤ ਲਈ ਤੇ ਵਧਾਈਆਂ ਦੇਣ ਲਈ ਪੁਲਿਸ ਦੇ ਉੱਚ ਅਧਿਕਾਰੀ ਸੁਰਿੰਦਰਪਾਲ ਸਿੰਘ ਲਿੱਧੜ,ਸਰਦਾਰ ਗੁਰਦਿਆਲ ਸਿੰਘ ਬੈਂਸ,ਵੇਦ ਪ੍ਰਕਾਸ਼ ਜੀ,ਕੋਚ ਬੰਧਨਾਂ ਸਿੰਘ,ਅਵਤਾਰ ਸਿੰਘ ਗਿੱਲ,ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ, ਜਸਵਿੰਦਰ ਸਿੰਘ ਬੰਗਾ,ਸਰਪੰਚ ਕੁਲਦੀਪ ਸਿੰਘ,ਸਰਦਾਰ ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ, ਇਲਾਕਾ ਨਿਵਾਸੀ ਤੇ ਪੁਲਿਸ ਅਧਿਕਾਰੀ ਸ਼ਾਮਲ ਸਨ। 
ਸੇਵਾ ਮੁਕਤੀ ਤੇ ਸਤੀਸ਼ ਕੁਮਾਰ ਜੀ ਨੇ ਕਿਹਾ ਕਿ ਭਾਵੇਂ ਉਹ ਰਸਮੀ ਤੌਰ ਤੇ ਨੌਕਰੀ ਤੋਂ ਸੇਵਾ ਮੁਕਤ ਹੋ ਗਏ ਹਨ। ਪਰ ਉਹ ਆਪਣੀ ਯੋਗਤਾ ਤੇ ਸਮਰੱਥਾ ਅਨੁਸਾਰ ਹਮੇਸ਼ਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਸਰਗਰਮ ਰਹਿਣਗੇ।