ਬਾਬਾ ਖੁਵਾਜਾ ਪੀਰ ਜੀ ਦਾ 17ਵਾਂ ਜੋੜ ਮੇਲਾ 9 ਜੂਨ ਨੂੰ
ਹੁਸ਼ਿਆਰਪੁਰ- ਪਿੰਡ ਮਹਿਮਦਵਾਲ ਵਿਖੇ ਬਾਬਾ ਖੁਵਾਜਾ ਪੀਰ ਜੀ ਦਾ 17 ਜੋੜ ਮੇਲਾ ਕਰਵਾਉਣ ਸਬੰਧੀ ਮਹਿਮਦਵਾਲ ਕਲਾਂ ਦੇ ਸਰਪੰਚ ਗੁਰਜੀਤ ਸਿੰਘ ਖੈਹਰਾ ਅਤੇ ਮਹਿਮਦਵਾਲ ਖੁਰਦ ਦੇ ਸਰਪੰਚ ਕਮਲਜੀਤ ਕੌਰ ਬੈਂਸ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਜੋੜ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬਧਕਾਂ ਨੇ ਦੱਸਿਆ ਕਿ 8 ਜੂਨ ਦਿਨ ਐਤਵਾਰ ਨੂੰ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ।

ਇਸੇ ਦਿਨ ਸ਼ਾਮ ਚਾਰ ਵਜੇ ਬੇੜੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ। 9ਜੂਨ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ।ਜਿਸ ਵਿਚ ਸੂਫ਼ੀ ਕਲਾਕਾਰ ਕਾਸ਼ੀ ਨਾਥ, ਇੰਟਰਨੈਸ਼ਨਲ ਗਾਇਕ ਜੈਲੀ,ਗੁਰਜੀਤ ਜੀਤੀ,ਸੂਰਜ ਝੰਡੇਰ, ਨਿੱਕੂ ਧਾਰੀਵਾਲ, ਅਲੀ ਗੋਪਾਲ ਪੁਰੀਆ ਆਦਿ ਕਲਾਕਰ ਧਾਰਮਿਕ ਤੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਨਗੇ।
ਉਸ ਮੌਕੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਸੁਰਜਨ ਸਿੰਘ ਪੰਚ, ਕਸ਼ਮੀਰਾ ਸਿੰਘ ਪੰਚ, ਰਾਜਵੀਰ ਕੌਰ ਪੰਚ,ਪਰਮਜੀਤ ਕੌਰ ਪੰਚ, ਗੁਰਵਿੰਦਰ ਮਾਨ ਚੌਂਕੀਦਾਰ, ਤਰਸੇਮ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਬਿੱਲਾ, ਅਮਨਦੀਪ ਸਿੰਘ, ਸਤਨਾਮ ਸਿੰਘ ਪੰਚ, ਦਰਸ਼ਨ ਲਾਲ ਪੰਚ, ਜਸਵੀਰ ਕੌਰ ਪੰਚ, ਸੀਤਾ ਰਾਣੀ ਪੰਚ, ਬਾਬਾ ਸੋਹਣ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਦੋਨਾਂ ਪਿੰਡਾ ਦੇ ਲੋਕ ਹਰ ਸਨ।