
ਸਰਕਾਰੀ ਮੈਡੀਕਲ ਕਾਲਜ ਪਟਿਆਲਾ 'ਚ ਦਰਜਾ-3 ਤੇ 4 ਮੁਲਾਜ਼ਮਾਂ ਦੀ ਜਰਨਲ ਇੱਕਤਰਤਾ, ਤਾਲਮੇਲ ਸੰਘਰਸ਼ ਕਮੇਟੀ ਗਠਿਤ, 15 ਅਗਸਤ ਨੂੰ ਝੰਡਾ ਮਾਰਚ ਦਾ ਐਲਾਨ
ਪਟਿਆਲਾ- ਮਿਤੀ 18/7/25 ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਦਰਜਾ ਤਿੰਨ ਅਤੇ ਦਰਜਾ ਚਾਰ ਮੁਲਾਜਮ ਅਤੇ ਲੇਬੋਰਟਰੀ ਅਟੈਂਡਡੇਂਟ (ਐਲ ਏ) ਦੀ ਇੱਕ ਜਰਨਲ ਇੱਕਤਰਤਾ ਹੋਈ। ਇਸ ਵਿੱਚ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸੁੱਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਜੀ, ਜਗਮੋਹਣ ਸਿੰਘ ਨੋ ਲੱਖਾ ਜੀ, ਰਾਮ ਲਾਲ ਰਾਮਾ ਜੀ, ਰਾਜੇਸ਼ ਕੁਮਾਰ ਗੋਲੂ, ਦੇਸ ਰਾਜ, ਮਹਿੰਦਰ ਸਿੰਘ ਸਿੱਧੂ ਆਦਿ ਸ਼ਾਮਿਲ ਹੋਏ।
ਪਟਿਆਲਾ- ਮਿਤੀ 18/7/25 ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਦਰਜਾ ਤਿੰਨ ਅਤੇ ਦਰਜਾ ਚਾਰ ਮੁਲਾਜਮ ਅਤੇ ਲੇਬੋਰਟਰੀ ਅਟੈਂਡਡੇਂਟ (ਐਲ ਏ) ਦੀ ਇੱਕ ਜਰਨਲ ਇੱਕਤਰਤਾ ਹੋਈ। ਇਸ ਵਿੱਚ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸੁੱਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਜੀ, ਜਗਮੋਹਣ ਸਿੰਘ ਨੋ ਲੱਖਾ ਜੀ, ਰਾਮ ਲਾਲ ਰਾਮਾ ਜੀ, ਰਾਜੇਸ਼ ਕੁਮਾਰ ਗੋਲੂ, ਦੇਸ ਰਾਜ, ਮਹਿੰਦਰ ਸਿੰਘ ਸਿੱਧੂ ਆਦਿ ਸ਼ਾਮਿਲ ਹੋਏ।
ਇਸ ਮੌਕੇ ਤੇ ਮੈਡੀਕਲ ਕਾਲਜ ਪਟਿਆਲਾ ਦੇ ਦਰਜਾ ਚਾਰ ਮੁਲਾਜ਼ਮਾਂ ਦੇ ਪ੍ਰਧਾਨ ਸਾਥੀ ਪਰਮਿੰਦਰ ਕੰਬੋਜ ਅਤੇ ਇਹਨਾਂ ਦੀ ਟੀਮ, ਜਿਸ ਵਿੱਚ ਰਾਜਿੰਦਰ ਭੋਲਾ, ਬਾਲਗ ਰਾਮ, ਅਨਿਲ ਕੁਮਾਰ, ਕਮਲਜੀਤ ਕੌਰ, ਵਿਜੈ ਭਟਨਾਗਰ, ਭਰਭੂਰ ਸਿੰਘ, ਕਮਲਕਾਂਤ, ਆਦਿ ਦਾ ਸਨਮਾਨ ਕਿਤਾ ਗਿਆ, ਇਸ ਮੌਕੇ ਤੇ ਸਰਕਾਰੀ ਮੈਡੀਕਲ ਕਾਲਜ, ਰਾਜਿੰਦਰਾ ਹਸਪਤਾਲ, ਟੀ ਬੀ ਹਸਪਤਾਲ਼, ਆਯਰਵੇਦਿਕ ਕਾਲਜ, ਡੇਂਟਲ ਹਸਪਤਾਲ਼, ਦੀ ਇੱਕੋ ਇੱਕ 'ਤਾਲਮੇਲ ਸੰਘਰਸ਼ ਕਮੇਟੀ' ਬਣਾਈ ਗਈ ਜੋਂ ਖ਼ੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਸਬੰਧੀ ਯਤਨ ਕਰਨਗੇ।
ਇਸ ਵਿੱਚ ਕਨਵੀਨਰ ਪ੍ਰਧਾਨ ਰਾਜੇਸ਼ ਕੁਮਾਰ ਗੋਲੂ ਰਾਜਿੰਦਰਾ ਹਸਪਤਾਲ ਪਟਿਆਲਾ, ਕਨਵੀਨਰ ਪ੍ਰਧਾਨ ਵਿਕਰਮ ਸਿੰਘ ਅਟਵਾਲ ਮੈਡੀਕਲ ਕਾਲਜ ਪਟਿਆਲਾ, ਪ੍ਰਧਾਨ ਲਖਵੀਰ ਸਿੰਘ ਆਯੁਰਵੈਦਿਕ ਹਸਪਤਾਲ ਪਟਿਆਲਾ, ਚੀਫ ਅਡਵਾਈਜ਼ਰ ਪ੍ਰਧਾਨ ਪਰਮਿੰਦਰ ਕੰਬੋਜ ਮੈਡੀਕਲ ਕਾਲਜ ਪਟਿਆਲਾ, ਕੋ ਕਨਵੀਨਰ ਪ੍ਰਦੀਪ ਕੁਮਾਰ ਡੇਂਟਲ ਹਸਪਤਾਲ਼ ਪਟਿਆਲਾ, ਕੋ ਕਨਵੀਨਰ ਐਸ਼ ਲੇ ਗਿੱਲ ਟੀਬੀ ਹਸਪਤਾਲ਼ ਪਟਿਆਲਾ, ਜਰਨਲ ਸਕੱਤਰ ਦੇਸ ਰਾਜ ਰਾਜਿੰਦਰਾ ਹਸਪਤਾਲ ਪਟਿਆਲਾ, ਖਜਾਨਚੀ ਮਹਿੰਦਰ ਸਿੰਘ ਸਿੱਧੂ ਰਾਜਿੰਦਰਾ ਹਸਪਤਾਲ ਪਟਿਆਲਾ, ਸ਼ਾਮਿਲ ਕੀਤੇ ਗਏ, ਅਤੇ ਇਸੇ ਤਰ੍ਹਾਂ ਲੈਬੋਰਟਰੀ ਅੱਟੇਂਡੇਂਟ ਸਟਾਫ਼ ਦੀ ਕਮੇਟੀ ਸਥਾਪਿਤ ਕੀਤੀ ਗਈ ਜਿਸ ਵਿੱਚ ਪ੍ਰਧਾਨ ਵਿਕਰਮ ਸਿੰਘ ਅਟਵਾਲ, ਮੀਤ ਪ੍ਰਧਾਨ ਗੁਰਜਿੰਦਰ ਸਿੰਘ, ਜਰਨਲ ਸਕੱਤਰ ਰੋਹਿਤ ਚੌਹਾਨ, ਖਜਾਨਚੀ ਰਮਨਦੀਪ ਕੌਰ, ਪ੍ਰੈੱਸ ਸਕੱਤਰ ਅਕਸ਼ੇ ਕੁਮਾਰ, ਚੇਅਰਮੈਨ ਸੰਜੀਵ ਕੁਮਾਰ, ਆਦਿ ਸ਼ਾਮਿਲ ਕੀਤੇ ਗਏ।
ਇਸ ਮੌਕੇ ਤੇ ਸੁੱਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਜੀ ਨੇ ਸਾਰੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ 15/08/25 ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇਣ ਲਈ ਝੰਡਾ ਮਾਰਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ, ਤਾਂ ਜੌ ਕੱਚੇ ਕਮਿਆ ਨੂੰ ਪੱਕਾ ਕਰਾਉਣਾ, 2004 ਦੀ ਪੈਨਸ਼ਨ ਬਹਾਲ ਕਰਾਉਣੀ, ਅਤੇ ਮਹਿੰਗਾਈ ਭਤਤਾ ਅਤੇ ਪੇ ਕਮਿਸ਼ਨ ਦਾ ਬਕਾਇਆ ਆਦਿ ਮੰਗਾ ਲਈ ਜ਼ੋਰਦਾਰ ਹੰਭਲਾ ਮਾਰਿਆ ਜਾ ਸਕੇ।
