
ਪਿੰਡ ਭੱਜਲ ਵਿਖ਼ੇ ਕਬੱਡੀ ਟੂਰਨਾਮੈਂਟ 22 ਫ਼ਰਵਰੀ ਤੋਂ ਸ਼ੁਰੂ
ਗੜ੍ਹਸ਼ੰਕਰ 29 ਜਨਵਰੀ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵ. ਸ. ਦਿਲਪ੍ਰੀਤ ਸਿੰਘ ਢਿੱਲੋ, ਬੱਬਰ ਅਕਾਲੀ ਜਥੇਦਾਰ ਹਰਨਾਮ ਸਿੰਘ ਅਤੇ ਢਾਡੀ ਅਮਰ ਸਿੰਘ ਸ਼ੋਕੀ ਜੀ ਦੀ ਯਾਦਗਾਰੀ ਨੂੰ ਸਮਰਪਿਤ 22 ਅਤੇ 23 ਫ਼ਰਵਰੀ ਨੂੰ ਕਬੱਡੀ ਟੂਰਨਾਂਮੈਂਟ ਪਿੰਡ ਭੱਜਲ (ਗੜ੍ਹਸ਼ੰਕਰ ) ਵਿਖ਼ੇ ਕਰਵਾਇਆ ਜਾਂ ਰਿਹਾ ਹੈ |
ਗੜ੍ਹਸ਼ੰਕਰ 29 ਜਨਵਰੀ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵ. ਸ. ਦਿਲਪ੍ਰੀਤ ਸਿੰਘ ਢਿੱਲੋ, ਬੱਬਰ ਅਕਾਲੀ ਜਥੇਦਾਰ ਹਰਨਾਮ ਸਿੰਘ ਅਤੇ ਢਾਡੀ ਅਮਰ ਸਿੰਘ ਸ਼ੋਕੀ ਜੀ ਦੀ ਯਾਦਗਾਰੀ ਨੂੰ ਸਮਰਪਿਤ 22 ਅਤੇ 23 ਫ਼ਰਵਰੀ ਨੂੰ ਕਬੱਡੀ ਟੂਰਨਾਂਮੈਂਟ ਪਿੰਡ ਭੱਜਲ (ਗੜ੍ਹਸ਼ੰਕਰ ) ਵਿਖ਼ੇ ਕਰਵਾਇਆ ਜਾਂ ਰਿਹਾ ਹੈ |
ਕਬੱਡੀ ਟੂਰਨਾਮੈਂਟ ਦੀ ਜਾਣਕਾਰੀ ਸਾਂਝੀ ਕਰਦਿਆਂ ਸਮੂਹ ਕਮੇਟੀ ਮੈਬਰਾਂ ਨੇ ਕਿਹਾ ਕਿ ਆਲ ਓਪਨ ਵਿੱਚ ਪਹਿਲਾ ਅਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 61,000 ਰੁਪਏ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 51,000 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਇਸੇ ਤਰ੍ਹਾਂ ਕਬੱਡੀ 70 ਕਿੱਲੋ ਆਲ ਓਪਨ ਵਿੱਚ ਪਹਿਲਾ ਸਥਾਨ ਪ੍ਰਪਾਤ ਕਰਨ ਵਾਲੀ ਟੀਮ ਨੂੰ 21,000 ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 15,000 ਰੁਪਏ ਦੀ ਰਾਸ਼ੀ ਅਤੇ ਕਬੱਡੀ 55 ਕਿੱਲੋ ਆਲ ਓਪਨ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 12,000 ਰੁਪਏ ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 7,000 ਰੁਪਏ ਦੀ ਰਾਸ਼ੀ ਅਤੇ ਕਬੱਡੀ 45 ਕਿੱਲੋ ਆਲ ਓਪਨ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 51,00 ਰੁਪਏ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 31,00 ਰੁਪਏ ਦੀ ਰਾਸ਼ੀ ਅਤੇ ਆਲ ਓਪਨ ਦੇ ਬੇਸਟ ਰੇਡਰ 21,000 ਅਤੇ ਬੇਸਟ ਜਾਫੀ ਨੂੰ 21,000 ਰੁਪਏ ਦੀ ਰਾਸ਼ੀ ਨਾਲ ਕਮੇਟੀ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਜਾਵੇਗਾ|
ਇਸ ਕਬੱਡੀ ਟੂਰਨਾਮੈਂਟ ਵਿੱਚ ਇਨਾਮਾ ਦੀ ਵੰਡ ਸ. ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਕਰਨਗੇ| ਇਸ ਮੌਕੇ ਰਾਜ ਕੁਮਾਰ ਸਰਪੰਚ ਪ੍ਰਧਾਨ ਜਥੇਦਾਰ ਹਰਨਾਮ ਸਿੰਘ ਸਪੋਰਟਸ ਕਲੱਬ ਭੱਜਲ, ਰਣਜੀਤ ਸਿੰਘ, ਰਾਮ ਸਿੰਘ,ਬਾਲਾ ਸਿੰਘ,ਦਿਦਾਰ ਸਿੰਘ, ਸੁਖਵਿੰਦਰ ਸਿੰਘ, ਨਵਜੀਤ ਸਿੰਘ, ਸਤਿੰਦਰ ਸਿੰਘ, ਕੇਵਲ ਸਿੰਘ ਸੂਬੇਦਾਰ,ਕਰਨੇਲ ਸਿੰਘ, ਜਰਨੈਲ ਸਿੰਘ, ਗੁਰਨਾਮ ਸਿੰਘ, ਅਮਨਦੀਪ ਸਿੰਘ, ਲਾਡੀ ਢਿੱਲੋਂ, ਲਖਵੀਰ ਸਿੰਘ ਪੰਚ, ਹਰਜਿੰਦਰ ਸਿੰਘ ਪੰਚ, ਹਰਮੇਸ਼ ਕੁਮਾਰ ਪੰਚ, ਸ਼ਿਗਾਰਾ ਰਾਮ, ਕਸ਼ਮੀਰ ਸਿੰਘ ਰਟਾਇਡ ਤਹਿਸੀਲਦਾਰ ,ਰਣਵੀਰ ਸਿੰਘ ਫੋਜੀ, ਬਲਜਿੰਦਰ ਸਿੰਘ ਅਤੇ ਪਿੰਡ ਵਾਸੀ ਸ਼ਾਮਿਲ ਸਨ |
